17.92 F
New York, US
December 22, 2024
PreetNama
ਖਬਰਾਂ/News

ਵਿਦੇਸ਼ੀ ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮਿਲਿਆ ਐੱਨਆਰਆਈ ਪਰਿਵਾਰਾਂ ਦਾ ਵਫ਼ਦ

ਅੱਜ ਇੱਥੇ ਪੰਜਾਬ ਸਕੱਤਰੇਤ ਵਿਖੇ ਐੱਨਆਰਆਈ ਪਰਿਵਾਰਾਂ ਦੇ ਇਕ ਵਫਦ ਨੇ ਵਿਦੇਸ਼ੀ ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮਿਲਕੇ ਜਲੰਧਰ ਜਿਲ੍ਹੇ ਦੇ ਬਲਾਕ ਮਾਹਿਤਪੁਰ ਦੇ ਪਿੰਡ ਉਧੋਵਾਲ ਦੇ ਕਾਂਗਰਸੀ ਸਰਪੰਚ ਮਨਪ੍ਰੀਤ ਸਿੰਘ ਵਲੋ ਆਪਣੇ ਪਰਿਵਾਰ ਨਾਲ ਮਿਲ ਕੇ ਕੈਨੇਡਾ ਵਿੱਚ ਵਸਦੇ ਗੁਰਪ੍ਰੀਤ ਸਿੰਘ ਮਾਨ ਦੇ ਪਰਿਵਾਰ ਦੀ ਮਾਲਕੀ ਵਾਲੀ ਜਮੀਨ ਦੀ ਚੋਰੀ ਦੀਵਾਰ ਢਾਅ ਕੇ ਆਪਣੇ ਨਾਲ਼ ਲੱਗਦੀ ਕੋਠੀ ਵਿੱਚ ਮਿਲਾਉਣ ਵਾਲੇ ਸਰਪੰਚ ਵਿਰੁੱਧ ਪਰਚਾ ਦਰਜ ਕਰ ਕੇ ਨਾਜਾਇਜ਼ ਕਬਜ਼ਾ ਕਰਨ ਵਾਲੇ ਲੋਕਾਂ ਦੀ ਗ੍ਰਿਫਤਾਰੀ ਕਰਨ ਅਤੇ ਨਜਾਇਜ਼ ਕਬਜ਼ਾ ਖ਼ਤਮ ਕਰ ਕੇ ਜਮੀਨ ਵਿਦੇਸ਼ ਰਹਿੰਦੇ ਪਰਿਵਾਰ ਦੇ ਸਪੁਰਦ ਕਰਨ ਦੀ ਮੰਗ ਕੀਤੀ।

ਪਿੰਡ ਉਧੋਵਾਲ ਦੇ ਵਸਨੀਕ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪਿਟਰ ਦੀ ਅਗਵਾਈ ਹੇਠ ਇਕ ਦਰਜਨ ਐਨ ਆਰ ਆਈ ਪਰਿਵਾਰਾਂ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕੀਤੀ ਵਫਦ ਨੂੰ ਹਮਦਰਦੀ ਨਾਲ ਸੁਣਨ ਤੋ ਬਾਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਸ ਐਸ ਪੀ ਜਲੰਧਰ ਨੂੰ ਲਿਖਤੀ ਦਰਖਾਸਤ ਭੇਜ ਦਿਆਂ ਕਿਹਾ ਕਿ ਮੋਕੇ ਤੇ ਪੜਤਾਲ ਕਰਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਥੇ ਵਰਨਣਯੋਗ ਹੈ ਕਿ ਗੁਰਪ੍ਰੀਤ ਸਿੰਘ ਮਾਨ ਦਾ ਪਰਿਵਾਰ ਲੰਮੇ ਸਮੇਂ ਤੋਂ ਕੈਨੇਡਾ ਵਿਚ ਵਸਿਆ ਹੋਇਆ ਹੈ। ਉਸ ਦੀ ਗ਼ੈਰ ਹਾਜ਼ਰੀ ਦਾ ਫਾਇਦਾ ਚੁੱਕ ਕੇ ਕਾਂਗਰਸੀ ਸਰਪੰਚ ਵੱਲੋਂ ਆਪਣੇ ਅਹੁਦੇ ਤੇ ਸਿਆਸੀ ਰਸੂਖ ਦੀ ਦੁਰਵਰਤੋਂ ਕਰਦਿਆਂ ਪਿੰਡ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਉਸ ਨੇ ਵਿਦੇਸ਼ ਵਾਸਤੇ ਪਰਿਵਾਰ ਕੋਲ ਜਗ੍ਹਾ ਖਰੀਦੀ ਹੈ। ਅਤੇ ਨਜਾਇਜ਼ ਕਬਜ਼ੇ ਦੀ ਜਗ੍ਹਾ ਉਪਰ ਰਾਤੋ ਰਾਤ ਸੈਡ ਉਸਾਰ ਦਿਤਾ। ਵਿਦੇਸ਼ ਤੋਂ ਐਨ ਆਰ ਆਈ ਪਰਵਾਰ ਦੇ ਪਿੰਡ ਪਹੁੰਚਣ ਕੇ ਨਗਰ ਵਾਸੀਆਂ ਕੋਲ ਇਨਸਾਫ ਦੀ ਮੰਗ ਕੀਤੀ।

ਕਾਂਗਰਸੀ ਸਰਪੰਚ ਨੇ ਪੰਚਾਇਤਾਂ ਤੇ ਮੋਹਤਬਰ ਬੰਦਿਆਂ ਦੀ ਹਾਜ਼ਰੀ ਵਿੱਚ ਮੰਨਿਆ ਕਿ ਜੇ ਨਿਸ਼ਾਨਦੇਹੀ ਤੋਂ ਬਾਅਦ ਮੇਰਾ ਨਜਾਇਜ਼ ਕਬਜ਼ਾ ਸਾਬਤ ਹੁੰਦਾ ਹੈ ਤਾਂ ਮੈਂ ਉਹ ਜਗ੍ਹਾ ਛੱਡ ਦੇਵਗਾ ਜਦੋਂ ਸਰਕਾਰੀ ਨਿਸ਼ਾਨਦੇਈ ਨੇ ਸਾਬਤ ਕਰ ਦਿੱਤਾ ਕਿ ਸਰਪੰਚ ਵੱਲੋਂ ਐਨ ਆਰ ਆਈ ਪਰਿਵਾਰ ਪਰਿਵਾਰ ਦੀ ਮਾਲਕੀ ਵਾਲੀ ਖਸਰਾ ਨੰਬਰ 155 ਤੇ ਨਜਾਇਜ਼ ਕਬਜ਼ਾ ਕਰਕੇ ਸੈਡ ਦੀ ਉਸਾਰੀ ਅਤੇ ਗੇਟ ਲਾਇਆ ਗਿਆ ਹੈ। ਐਨ ਆਰ ਆਈ ਪਰਿਵਾਰ ਨੇ ਜੱਦ ਨਜਾਇਜ਼ ਕਬਜ਼ਾ ਛੱਡਣ ਲਈ ਮਹਿਤਪੁਰ ਖਾਣੇ ਚ ਦਰਖਸਤ ਦਿੱਤੀ ਤਾਂ ਕਾਂਗਰਸੀ ਸਰਪੰਚ ਗੁੰਡਾਗਰਦੀ ਤੇ ਉੱਤਰ ਆਇਅ ਤੇ ਸ਼ਰੇਆਮ ਜਾਨੋ ਮਾਰਨ ਅਤੇ ਝੂਠੇ ਕੇਸ ਵਿਚ ਫਸਾਉਣ ਦੀ ਧਮਕੀਆਂ ਦੇਣ ਲੱਗ। ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਕਿਹਾ ਕਿ ਹੁਣ ਪਿੰਡ ਸਰਪੰਚ ਵੱਲੋਂ ਬੀਡੀਪੀਓ ਮਹਿਤਪੁਰ ਦੀ ਮਿਲੀਭੁਗਤ ਨਾਲ ਨਜਾਇਜ਼ ਕਬਜ਼ਈ ਗਈ ਜਗ੍ਹਾ ਤੇ ਮੂਹਰੇ ਸਰਕਾਰੀ ਇੰਟਰਲਾਕ ਇੱਟਾਂ ਲਾਕੇ ਆਪਣੇ ਨਜਈਜ ਕਬਜ਼ੇ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕਾਰਨ ਅੱਜ ਪਿੰਡ ਦੇ ਐਨ ਆਰ ਅਰ ਪਰਿਵਾਰਾਂ ਨੂੰ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਤੋਂ ਇਨਸਾਫ ਦੀ ਗੁਹਾਰ ਲਗਾਉਣ ਲਈ ਮਜ਼ਬੂਰ ਹੋਣਾ ਪਿਆ ਅੱਜ ਦੇ ਵਫਦ ਵਿਚ ਸ਼ਾਮਿਲ ਐਨ ਆਰ ਆਈ ਗੁਰਪ੍ਰੀਤ ਸਿੰਘ, ਮਾਨ, ਦਲਜੀਤ ਸਿੰਘ ਕਾਹਲੋਂ, ਤਰਨਜੀਤ ਮਾਨ, ਸੁਖਵਿੰਦਰ ਸਿੰਘ, ਅਮਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਸੁਰਿੰਦਰ ਕੌਰ, ਪਰਮਜੀਤ ਮਾਨ, ਮਨਜੀਤ ਕੌਰ ਆਦਿ ਸ਼ਾਮਲ ਸਨ।

Related posts

ਪੰਜ ਮਿੰਟਾਂ ‘ਚ ਵਿਕ ਗਈਆਂ ਭਾਰਤ-ਪਾਕਿਸਤਾਨ ਮੈਚ ਦੀਆਂ ਟਿਕਟਾਂ, 23 ਅਕਤੂਬਰ ਨੂੰ ਮੈਲਬੌਰਨ ‘ਚ ‘ਮਹਾਮੁਕਾਬਲਾ’

On Punjab

ਸੋਸ਼ਲ ਮੀਡੀਆ ‘ਤੇ ਲੀਡਰਾਂ ਦੀ ਸ਼ਾਇਰਾਨਾ ਜੰਗ! ਸੀਐਮ ਮਾਨ ਨੂੰ ਸੁਖਪਾਲ ਖਹਿਰਾ ਦਾ ਜਵਾਬ, ਇੱਕ ਸਿੱਖਾਂ ਲਈ ਲੜਦੈ, ਇੱਕ NSA ਲਾਉਂਦੈ, ਸਰਦਾਰ-ਸਰਦਾਰ ‘ਚ ਬੜਾ ਫ਼ਰਕ ਹੁੰਦੈ…

On Punjab

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ 8 ਜਨਵਰੀ ਨੂੰ ਪੰਜਾਬ ਭਰ ਵਿਚ ਰੋਸ ਮੁਜਾਹਰੇ ਕਰਨ ਦਾ ਐਲਾਣ

Pritpal Kaur