ਗੂਗਲ ਨੇ ਅੱਜ ਅਮਰੀਕੀ ਖਗੋਲ ਸ਼ਾਸਤਰੀ, ਦੂਸਰੀ ਸੰਸਾਰ ਜੰਗ ਦੇ ਦਿੱਗਜ ਤੇ ਸਮਲਿੰਗੀ ਅਧਿਕਾਰੀ ਵਰਕਰ ਡਾ. ਫਰੈਂਕ ਕਾਮੇਨੀ ਨੂੰ ਯਾਦ ਕੀਤਾ ਹੈ। ਗੂਗਲ ਨੇ ਆਪਣੇ ਹੋਮਪੇਜ ‘ਤੇ ਇਕ ਡੂਡਲ ਬਣਾਇਆ ਹੈ ਜਿਸ ਵਿਚ ਕੈਮਿਨੀ ਨੂੰ ਇਕ ਰੰਗੀਨ ਮਾਲਾ ਪਾਈ ਦਿਖਾਇਆ ਗਿਆ ਹੈ। ਜੂਨ ਮਹੀਨੇ ‘ਚ ਐਂਟਰ ਹੁੰਦਿਆਂ ਹੀ ਉਨ੍ਹਾਂ ਸ਼ਰਧਾਂਜਲੀ ਭੇਟ ਕਰਦਾ ਹੈ ਜਿਸ ਨੂੰ ਆਲਮੀ ਪੱਧਰ ‘ਤੇ ‘ਪ੍ਰਾਈਜ਼ ਮੰਥ’ ਦੇ ਰੂਪ ‘ਚ ਮਨਾਇਆ ਜਾਂਦਾ ਹੈ।
ਕੈਮਿਨੀ ਦਾ ਜਨਮ 21 ਮਈ, 1925 ਨੂੰ ਕਵੀਨਜ਼, ਨਿਊਯਾਰਕ ‘ਚ ਹੋਇਆ ਸੀ। ਉਨ੍ਹਾਂ ਭੌਤਿਕੀ ਦਾ ਅਧਿਐਨ ਕਰਨ ਲਈ 15 ਸਾਲ ਦੀ ਛੋਟੀ ਉਮਰ ‘ਚ ਕੁਈਨਜ਼ ਕਾਲਜ ‘ਚ ਦਾਖ਼ਲਾ ਲਿਆ। ਕਾਮੇਨੀ ਨੇ ਹਾਰਵਰਡ ਯੂਨੀਵਰਸਿਟੀ ਤੋਂ ਖਗੋਲ ਵਿਗਿਆਨ ‘ਚ ਡਾਕਟਰੇਟ ਦੀ ਉਪਾਧੀ ਹਾਸਲ ਕਰਨ ਤੋਂ ਪਹਿਲਾਂ ਦੂਸਰੀ ਸੰਸਾਰ ਜੰਗ ‘ਚ ਲੜਾਈ ਲੜੀ। 1956 ‘ਚ, ਉਹ ਆਰਮੀ ਮੈਪ ਸਰਵਿਸ ਦੇ ਨਾਲ ਇਕ ਖਗੋਲ ਸ਼ਾਸਤਰੀ ਬਣ ਗਏ, ਪਰ ਕੁਝ ਮਹੀਨੇ ਬਾਅਦ ਸਮਲਿੰਗਤਾ ਦੀ ਵਜ੍ਹਾ ਨਾਲ ਉਨ੍ਹਾਂ ਆਪਣੀ ਨੌਕਰੀ ਗੁਆ ਦਿੱਤੀ।
ਸਮਲਿੰਗੀ ਅਧਿਕਾਰਾਂ ਲਈ ਉਠਾਈ ਆਵਾਜ
ਫਰੈਂਕ ਕਾਮੇਨੀ ਨੇ ਅਮੇਰਿਕਨ ਸਾਇਕਿਆਟ੍ਰਿਕ
ਐਸੋਸੀਏਸ਼ਨ (American Psychiatric Assocation) ਦੇ ਸਮਲਿੰਗਤਾ ਨੂੰ ਮਾਨਸਿਕ ਵਿਕਾਰ (Mental Disorder) ਦੇ ਤੌਰ ‘ਤੇ ਸਫਲਤਾਪੂਰਵਕ ਚੁਣੌਤੀ ਦਿੱਤੀ ਜਿਸ ਤੋਂ ਬਾਅਦ 1975 ‘ਚ ਸਿਵਲ ਸੇਵਾ ਆਯੋਗ ਨੇ LGBTQ ਮੁਲਾਜ਼ਮਾਂ ‘ਤੇ ਲਗਾਈਆਂ ਪਾਬੰਦੀਆਂ ਨੂੰ ਹਟਾ ਦਿੱਤਾ। ਅਮਰੀਕਾ ‘ਚ ਖਗੋਲ ਸ਼ਾਸਤਰੀ ਦੇ ਤੌਰ ‘ਤੇ ਕੰਮ ਕਰ ਚੁੱਕੇ ਫਰੈਂਕ ਦੀ ਪਛਾਣ ਸਮਲਿੰਗੀ ਅਧਿਕਾਰਾਂ ਲਈ ਆਵਾਜ਼ ਉਠਾਉਣ ਵਾਲੇ ਕਾਰਕੁਨ ਦੇ ਤੌਰ ‘ਤੇ ਰਹੀ ਹੈ।
ਅਮਰੀਕੀ ਸਰਕਾਰ ਨੇ ਨੌਕਰੀ ਤੋਂ ਕੱਢਣ ਦੇ ਮਾਮਲੇ ‘ਚ ਕੈਮਿਨੀ ਤੋਂ 2009 ਵਿਚ ਰਸਮੀ ਤੌਰ ‘ਤੇ ਮਾਫ਼ੀ ਮੰਗੀ ਸੀ। ਜੂਨ 2010 ‘ਚ ਵਾਸ਼ਿੰਗਟਨ ਡੀਸੀ ਨੇ ਉਨ੍ਹਾਂ ਦੇ ਸਨਮਾਨ ‘ਚ ਡਿਊਪਾਂਟ ਸਰਕਲ ਨੇੜੇ 17ਵੀਂ ਸਟ੍ਰੀਟ ਐੱਨਡਬਲਯੂ ਦਾ ਨਾਂ ਫਰੈਂਕ ਕਾਮੇਨੀ ਵੇ (Frank Kameny Way) ਰੱਖਿਆ। ਫਰੈਂਕ ਕਾਮੇਨੀ ਦਾ 2011 ‘ਚ 86 ਸਾਲ ਦੀ ਉਮਰ ‘ਚ ਦੇਹਾਂਤ ਹੋਇਆ।