ਫੂਡ ਐਕਸਪਰਟ ਅਨੁਸਾਰ ਸਵੇਰ ਦਾ ਸਮਾਂ ਫਲ਼ਾਂ ਨੂੰ ਖਾਣ ਦਾ ਸਹੀ ਸਮਾਂ ਹੁੰਦਾ ਹੈ। ਆਯੁਰਵੈਦ ਵੀ ਇਹੀ ਕਹਿੰਦਾ ਹੈ, ਖੱਟੇ ਫਲ਼ਾਂ ਨੂੰ ਛੱਡ ਕੇ ਬਾਕੀ ਫਲ਼ਾਂ ਨੂੰ ਖਾਲੀ ਪੇਟ ਖਾਣਾ ਸਭ ਤੋਂ ਬੈਸਟ ਹੈ। ਕੁਝ ਲੋਕ ਖਾਣੇ ਤੋਂ ਬਾਅਦ ਫਲ਼ਾਂ ਦਾ ਸੇਵਨ ਕਰਦੇ ਹਨ, ਜੋ ਗਲਤ ਹੈ। ਖਾਣੇ ਤੋਂ ਬਾਅਦ ਫਲ਼ਾਂ ਦਾ ਸੇਵਨ ਪਾਚਨ ਤੰਤਰ ਨੂੰ ਪ੍ਰਭਾਵਿਤ ਕਰਦਾ ਹੈ। ਆਓ ਜਾਣਦੇ ਹਾਂ ਕਿ ਫਲ਼ ਖਾਣ ਦਾ ਸਹੀ ਸਮਾਂ ਕਿਹੜਾ ਹੈ।

 

ਖਾਣੇ ਤੋਂ ਬਾਅਦ ਅੰਬ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ
ਖਾਣੇ ਤੋਂ ਬਾਅਦ ਅੰਬ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅੰਬ ’ਚ ਸ਼ੂਗਰ ਹੁੰਦੀ ਹੈ ਜੋ ਬਲੱਡ ਸ਼ੂਗਰ ਲੈਵਲ ਵਧਾ ਸਕਦੀ ਹੈ। ਗਰਮ ਤਾਸੀਰ ਦੇ ਅੰਬ ਦਾ ਸੇਵਨ ਸ਼ੂਗਰ ਦੇ ਮਰੀਜ਼ ਨੂੰ ਬਿਲਕੁੱਲ ਨਹੀਂ ਕਰਨਾ ਚਾਹੀਦਾ। ਖਾਣੇ ਤੋਂ ਇਕ ਘੰਟਾ ਬਾਅਦ ਅੰਬ ਦਾ ਸੇਵਨ ਕਰੋ।

 

ਕੇਲੇ ਦੇ ਸੇਵਨ ਤੋਂ ਪਰਹੇਜ਼ ਕਰੋ

ਕੇਲਾ ਕੈਲੋਰੀ ਅਤੇ ਗੁੱਲੂਕੋਜ਼ ਲੈਵਲ ਵਧਾ ਸਕਦਾ ਹੈ। ਕੇਲੇ ’ਚ ਸਟਾਰਚ ਹੁੰਦਾ ਹੈ, ਇਸੀ ਕਾਰਨ ਇਸ ਨੂੰ ਪਚਾਉਣ ’ਚ ਸਮਾਂ ਲੱਗਦਾ ਹੈ। ਖਾਣੇ ਤੋਂ ਬਾਅਦ ਕੇਲਾ ਖਾਣ ਨਾਲ ਪੇਟ ’ਚ ਦਰਦ ਦੀ ਸ਼ਿਕਾਇਤ ਹੁੰਦੀ ਹੈ। ਪੇਟ ’ਚ ਦਰਦ ਦੇ ਨਾਲ-ਨਾਲ ਉਲਟੀ ਜਿਹਾ ਮਨ ਵੀ ਹੋ ਸਕਦਾ ਹੈ। ਕੇਲੇ ਦਾ ਸੇਵਨ ਤੁਸੀਂ ਸਵੇਰੇ ਖਾਲੀ ਪੇਟ ਕਰ ਸਕਦੇ ਹੋ।

 

ਤਰਬੂਜ ਖਾਣ ਦਾ ਸਹੀ ਸਮਾਂ

 

ਤਰਬੂਜ ਖਾਣ ਦਾ ਸਹੀ ਸਮਾਂ ਦੁਪਹਿਰ ਦਾ ਹੁੰਦਾ ਹੈ। ਕੁਝ ਲੋਕ ਰਾਤ ਨੂੰ ਖਾਣੇ ਤੋਂ ਬਾਅਦ ਤਰਬੂਜ ਦਾ ਸੇਵਨ ਕਰਦੇ ਹਨ, ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

 

ਖਾਣੇ ਤੋਂ ਤੁਰੰਤ ਬਾਅਦ ਅੰਗੂਰ ਤੋਂ ਕਰੋ ਪਰਹੇਜ਼
ਅੰਗੂਰ ਸਰੀਰ ’ਚ ਨਮੀ ਬਣਾਏ ਰੱਖਦੇ ਹਨ। ਭੋਜਨ ਕਰਨ ਅਤੇ ਅੰਗੂਰ ਖਾਣ ਦੇ ਸਮੇਂ ’ਚ ਅੰਤਰ ਹੋਣਾ ਚਾਹੀਦਾ ਹੈ।
ਮੌਸੰਮੀ
ਮੌਸੰਮੀ ’ਚ ਗੁੱਲੂਕੋਜ਼ ਹੁੰਦਾ ਹੈ, ਇਸ ਨਾਲ ਊਰਜਾ ਮਿਲਦੀ ਹੈ। ਇਸਦਾ ਸੇਵਨ ਦੁਪਹਿਰ ’ਚ ਕਰਨਾ ਚਾਹੀਦਾ ਹੈ, ਇਹ ਬਾਡੀ ਨੂੰ ਡੀ-ਹਾਈਡ੍ਰੇਸ਼ਨ ਦੀ ਪਰੇਸ਼ਾਨੀ ਤੋਂ ਛੁਟਕਾਰਾ ਦਿਵਾਉਂਦਾ ਹੈ। ਧੁੱਪ ’ਚ ਜਾਣ ਤੋਂ ਕੁਝ ਦੇਰ ਪਹਿਲਾਂ ਇਸਦਾ ਸੇਵਨ ਕਰੋ।

 

ਸੰਤਰੇ ਦਾ ਸੇਵਨ

 

ਵਿਟਾਮਿਨ-ਸੀ ਨਾਲ ਭਰਪੂਰ ਸੰਤਰੇ ਦਾ ਸੇਵਨ ਖਾਣਾ ਖਾਣ ਤੋਂ 1 ਘੰਟਾ ਪਹਿਲਾਂ ਜਾਂ ਖਾਣੇ ਤੋਂ 1 ਘੰਟਾ ਬਾਅਦ ਕਰੋ।