45.45 F
New York, US
February 4, 2025
PreetNama
ਸਿਹਤ/Health

Fruits For Uric Acid : ਸਰੀਰ ਤੋਂ ਵਾਧੂ ਯੂਰਿਕ ਐਸਿਡ ਨੂੰ ਬਾਹਰ ਕੱਢਣ ਦਾ ਕਰਦੇ ਹਨ ਕੰਮ ਇਹ 5 Fruits

ਸਿਹਤ ਨਾਲ ਜੁੜੀ ਕੋਈ ਅਜਿਹੀ ਸਮੱਸਿਆ ਨਹੀਂ ਹੈ, ਜਿਸ ਵਿੱਚ ਸਿਹਤਮੰਦ ਖੁਰਾਕ ਤੁਹਾਡੀ ਮਦਦ ਨਾ ਕਰ ਸਕੇ। ਜਦੋਂ ਤੁਸੀਂ ਸਹੀ ਖੁਰਾਕ ਲੈਂਦੇ ਹੋ, ਤਾਂ ਤੁਹਾਡੇ ਬਿਮਾਰ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਜੇਕਰ ਤੁਸੀਂ ਅਜੇ ਵੀ ਬਿਮਾਰ ਹੋ, ਤਾਂ ਸਹੀ ਖ਼ੁਰਾਕ ਤੁਹਾਨੂੰ ਜਲਦੀ ਠੀਕ ਕਰ ਸਕਦੀ ਹੈ। ਗਾਊਟ (Gout) ਵਰਗੀਆਂ ਬਿਮਾਰੀਆਂ ਦਾ ਵੀ ਇਹੀ ਹਾਲ ਹੈ। ਜੇਕਰ ਤੁਹਾਡੇ ਯੂਰਿਕ ਐਸਿਡ (Uric Acid) ਦਾ ਪੱਧਰ ਉੱਚਾ ਹੈ, ਤਾਂ ਫਲ, ਸਾਬਤ ਅਨਾਜ ਅਤੇ ਕੁਝ ਪੀਣ ਵਾਲੇ ਪਦਾਰਥ ਇਸ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ।

ਆਓ ਜਾਣਦੇ ਹਾਂ ਅਜਿਹੇ 5 ਫਲਾਂ ਬਾਰੇ ਜੋ ਸਰੀਰ ਵਿੱਚ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕਰ ਸਕਦੇ ਹਨ। ਜਿਸ ਨਾਲ ਗਠੀਆ ਜਾਂ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ

1. ਕੇਲਾ

ਯੂਰਿਕ ਐਸਿਡ ਦੀ ਜ਼ਿਆਦਾ ਮਾਤਰਾ ਦੇ ਕਾਰਨ ਜੇਕਰ ਤੁਹਾਡੇ ਗੋਡਿਆਂ ਵਿੱਚ ਦਰਦ ਹੈ ਤਾਂ ਤੁਹਾਨੂੰ ਰੋਜ਼ਾਨਾ ਇੱਕ ਕੇਲਾ ਜ਼ਰੂਰ ਖਾਣਾ ਚਾਹੀਦਾ ਹੈ। ਖ਼ੂਨ ਵਿੱਚ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕਰਨ ਲਈ ਕੇਲਾ ਫਾਇਦੇਮੰਦ ਸਾਬਤ ਹੁੰਦਾ ਹੈ।

2. ਸੇਬ

ਸੇਬ ਵਿੱਚ ਖ਼ੁਰਾਕੀ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਯੂਰਿਕ ਐਸਿਡ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ। ਫਾਈਬਰ ਖ਼ੂਨ ਦੇ ਪ੍ਰਵਾਹ ਤੋਂ ਯੂਰਿਕ ਐਸਿਡ ਨੂੰ ਸੋਖ ਲੈਂਦਾ ਹੈ ਅਤੇ ਤੁਹਾਡੇ ਸਰੀਰ ਤੋਂ ਵਾਧੂ ਯੂਰਿਕ ਐਸਿਡ ਨੂੰ ਹਟਾ ਦਿੰਦਾ ਹੈ। ਇਸ ਤੋਂ ਇਲਾਵਾ, ਸੇਬ ਵਿਚ ਮਲਿਕ ਐਸਿਡ ਵੀ ਭਰਪੂਰ ਹੁੰਦਾ ਹੈ, ਜੋ ਸਰੀਰ ਵਿਚ ਯੂਰਿਕ ਐਸਿਡ ਦੇ ਪ੍ਰਭਾਵਾਂ ਨੂੰ ਬੇਅਸਰ ਕਰਦਾ ਹੈ।

3. ਚੈਰੀ

ਚੈਰੀ ਵਿੱਚ ਮੌਜੂਦ ਇੱਕ ਕੁਦਰਤੀ ਐਂਟੀ-ਇੰਫਲੇਮੇਟਰੀ ਮਿਸ਼ਰਣ ਐਂਥੋਸਾਈਨਿਨ, ਇਸ ਫਲ ਨੂੰ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਬਣਾਉਂਦਾ ਹੈ। ਇਸ ਤੋਂ ਇਲਾਵਾ ਚੈਰੀ ਫਾਈਬਰ ਅਤੇ ਵਿਟਾਮਿਨ-ਸੀ ਦਾ ਵੀ ਉੱਚ ਸਰੋਤ ਹੈ।

4. ਨਿੰਬੂ ਜਾਤੀ ਦੇ ਫਲ

ਸੰਤਰੇ ਅਤੇ ਨਿੰਬੂ ਵਿਟਾਮਿਨ-ਸੀ ਅਤੇ ਸਿਟਰਿਕ ਐਸਿਡ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਖਾਧ ਪਦਾਰਥਾਂ ਨੂੰ ਆਪਣੀ ਖ਼ੁਰਾਕ ‘ਚ ਸ਼ਾਮਲ ਕਰਨ ਨਾਲ ਸਰੀਰ ‘ਚੋਂ ਵਾਧੂ ਯੂਰਿਕ ਐਸਿਡ ਬਾਹਰ ਨਿਕਲ ਜਾਂਦਾ ਹੈ।

5. ਕੀਵੀ

ਕੀਵੀ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਇਸ ‘ਚ ਪੋਟਾਸ਼ੀਅਮ, ਫੋਲੇਟ, ਵਿਟਾਮਿਨ-ਸੀ ਅਤੇ ਵਿਟਾਮਿਨ-ਈ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਨਾ ਸਿਰਫ ਯੂਰਿਕ ਐਸਿਡ ਦੇ ਪੱਧਰ ਨੂੰ ਕੰਟਰੋਲ ‘ਚ ਰੱਖਦਾ ਹੈ, ਸਗੋਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿਵਾਉਂਦਾ ਹੈ।

Related posts

Milk ਪਾਊਡਰ ਨਾਲ ਘਰ ਬੈਠੇ ਬਣਾਓ Low Fat ਦਹੀਂ

On Punjab

ਜਾਣੋ ਕੀ ਹੁੰਦਾ ਹੈ ਟਿਸ਼ੂ ਕੈਂਸਰ, ਜਿਸ ਨਾਲ ਹੋਈ ਸੀ ਅਰੁਣ ਜੇਤਲੀ ਦੀ ਮੌਤ

On Punjab

ਪਨੀਰ ਟੀਂਡੇ

On Punjab