ਇਕ ਪ੍ਰੈੱਸ ਕਥਾ ਹਿੰਦੀ ਸਿਨੇਮਾ ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ ਲੋਕਪ੍ਰਿਆ ਤੇ ਬਾਕਸ ਆਫਿਸ ’ਤੇ ਸਫਲ ਫਿਲਮਾਂ ’ਚ ਸ਼ਾਮਲ ਹੈ। ਹੁਣ ਇਸ ਦੀ ਰਿਲੀਜ਼ ਦੇ 20 ਸਾਲ ਬਾਅਦ ਇਸ ਦੇ ਸੀਕਵਲ ਗਦਰ 2 ਦਾ ਐਲਨਾ ਕੀਤਾ ਗਿਆ ਹੈ। ਸਨੀ ਦਿਓਲ ਨੇ ਦੁਸਹਿਰੇ ਦੇ ਮੌਕੇ ਸੋਸ਼ਲ ਮੀਡੀਆ ਦੇ ਜ਼ਰੀਏ ਗਦਰ 2 ਦਾ ਮੋਸ਼ਨ ਪੋਸਟਰ ਸ਼ੇਅਰ ਕਰਕੇ ਕਾਫੀ ਸਮੇਂ ਤੋਂ ਚਲਦੀਆਂ ਆ ਰਹੀਆਂ ਖ਼ਬਰਾਂ ਦੀ ਪੁਸ਼ਟੀ ਕਰ ਦਿੱਤੀ ਹੈ। ਮੋਸ਼ਨ ਪੋਸਟਰ ’ਚ ਫਿਲਮ ਦੀ ਮੁੱਖ ਸਟਾਰ ਕਾਸਟ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ।
ਗਦਰ 2 ਦਾ ਨਿਰਦੇਸ਼ਨ ਅਨਿਲ ਸ਼ਰਮਾ ਕਰਨਗੇ। ਅਮੀਸ਼ਾ ਪਟੇਲ ਤੇ ਉਤਕਰਸ਼ ਸ਼ਰਮਾ ਸੰਨੀ ਦਿਓਲ ਦੇ ਨਾਲ ਮੁੱਖ ਸਟਾਰ ਕਾਸਟ ਦਾ ਹਿੱਸਾ ਹਨ। ਗਦਰ 2 ਦੀ ਕਹਾਣੀ ਸ਼ਕਤੀਮਾਨ ਤਲਵਾੜ ਦੁਆਰਾ ਲਿਖੀ ਗਈ ਹੈ, ਜੋ ਗਦਰ – ਏਕ ਪ੍ਰੇਮ ਕਥਾ ਦੇ ਲੇਖਕ ਵੀ ਹਨ। ਸੰਗੀਤ ਮਿਥੁਨ ਦਾ ਹੈ। ਇਹ ਫਿਲਮ ਅਗਲੇ ਸਾਲ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਗਦਰ 2 ਦਾ ਨਿਰਮਾਣ ਅਨਿਲ ਸ਼ਰਮਾ ਨੇ ਜ਼ੀ ਸਟੂਡੀਓਜ਼ ਦੇ ਸਹਿਯੋਗ ਨਾਲ ਕੀਤਾ ਹੈ। ਸੰਨੀ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ – ਦੋ ਦਹਾਕਿਆਂ ਬਾਅਦ ਉਡੀਕ ਆਖਰਕਾਰ ਖਤਮ ਹੋ ਗਈ ਹੈ। ਗਦਰ 2 ਦਾ ਮੋਸ਼ਨ ਪੋਸਟਰ ਦੁਸਹਿਰੇ ਦੇ ਸ਼ੁਭ ਮੌਕੇ ‘ਤੇ ਰਿਲੀਜ਼ ਹੋਇਆ ਹੈ।