ਕੈਨੇਡਾ ਦੇ ਵੈਨਕੂਵਰ ’ਚ ਗੋਲ਼ੀਬਾਰੀ ਦੌਰਾਨ ਪੰਜਾਬੀ ਮੂਲ ਦੇ ਇਕ ਗੈਂਗਸਟਰ ਮਨਿੰਦਰ ਧਾਲੀਵਾਲ ਤੇ ਉਸ ਦੇ ਦੋਸਤ ਸਤਿੰਦਰ ਗਿੱਲ ਦੀ ਮੌਤ ਹੋ ਗਈ। ਗੈਂਗਵਾਰ ਦੇ ਚੱਲਦਿਆਂ ਹੋਈ ਇਸ ਗੋਲ਼ੀਬਾਰੀ ’ਚ ਮਨਿੰਦਰ ਧਾਲੀਵਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਸਤਿੰਦਰ ਗਿੱਲ ਨੇ ਹਸਪਤਾਲ ’ਚ ਦਮ ਤੋਡ਼ਿਆ।
‘ਵੈਨਕੂਵਰ ਸਨ’ ਦੀ ਰਿਪੋਰਟ ਮੁਤਾਬਕ ਜਿਸ ਵੇਲੇ ਗੋਲ਼ੀਬਾਰੀ ਹੋਈ ਉਸ ਵੇਲੇ ਬ੍ਰਦਰਜ਼ ਕੀਪਰਜ਼ ਗੈਂਗ ਦਾ ਮੈਂਬਰ 29 ਸਾਲਾ ਮਨਿੰਦਰ ਧਾਲੀਵਾਲ ਆਪਣੇ ਦੋਸਤ ਸਤਿੰਦਰ ਗਿੱਲ ਨਾਲ ਵਿਸਲਰ ਵਿਲੇਜ ਦੇ ਬਿਲਕੁਲ ਵਿਚਕਾਰ ਸਥਿਤ ਹੋਟਲ ਸਨਡਾਇਲ ਨੇਡ਼ੇ ਮੌਜੂਦ ਸੀ। ਅਚਾਨਕ ਫਾਇਰਿੰਗ ਨਾਲ ਲੋਕਾਂ ’ਚ ਭਾਜਡ਼ ਪੈ ਗਈ। ਲੋਕਾਂ ਨੇ ਨੇਡ਼ੇ ਹੀ ਚਾਕਲੇਟ ਫੈਕਟਰੀ ’ਚ ਪਨਾਹ ਲੈ ਕੇ ਜਾਨ ਬਚਾਈ। ਗੋਲ਼ੀ ਲੱਗਣ ਨਾਲ ਮਨਿੰਦਰ ਧਾਲੀਵਾਲ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਸਤਿੰਦਰ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਨੇ ਦਮ ਤੋਡ਼ ਦਿੱਤਾ। ਗੋਲ਼ੀਬਾਰੀ ਤੋਂ ਬਾਅਦ ਕੈਨੇਡਾ ਪੁਲਿਸ ਨੇ ਪਾਰਮੀਗਨ ਪਲੇਸ ਦੇ 3300 ਬਲਾਕ ’ਚ ਇਕ ਸਡ਼ਦਾ ਹੋਇਆ ਟਰੱਕ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਸਥਾਨਕ ਮੀਡੀਆ ਮੁਤਾਬਕ ਸਤਿੰਦਰ ਗਿੱਲ ਦਾ ਗੈਂਗਵਾਰ ਜਾਂ ਗੈਂਗ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਉਹ ਆਪਣੇ ਪਰਿਵਾਰ ਦੀ ਕੰਕ੍ਰੀਟ ਕੰਪਨੀ ’ਚ ਕੰਮ ਕਰਦਾ ਸੀ। ਉਹ ਆਪਣਾ ਜਨਮ ਦਿਨ ਮਨਾਉਣ ਲਈ ਲਈ ਵਿਸਲਰ ਪਿੰਡ ਪੁੱਜਾ ਸੀ। ਉਹ ਧਾਲੀਵਾਲ ਨੂੰ ਜਾਣਦਾ ਸੀ।
ਜਦਕਿ ਮਨਿੰਦਰ ਧਾਲੀਵਾਲ, ਬਰਿੰਦਰ ਧਾਲੀਵਾਲ ਤੇ ਹਰਬ ਧਾਲੀਵਾਲ ਤਿੰਨੇ ਹੀ ਬ੍ਰਦਰਜ਼ ਕੀਪਰਜ਼ ਗਰੁੱਪ ਦੇ ਮੰਨੇ ਜਾਂਦੇ ਸਨ। ਇਨ੍ਹਾਂ ’ਚ ਹਰਬ ਡੀ ਦੀ ਬੀਤੇ ਸਾਲ ਅਪ੍ਰੈਲ ਮਹੀਨੇ ’ਚ ਗੈਂਗਵਾਰ ਕਾਰਨ ਹੱਤਿਆ ਹੋ ਗਈ ਸੀ। ਬਰਿੰਦਰ ਧਾਲੀਵਾਲ ਸਭ ਤੋਂ ਵੱਡਾ ਹੈ। ਇਨ੍ਹਾਂ ਦਾ ਕੁਝ ਹੋਰ ਗੈਂਗ ਨਾਲ ਬੀਤੇ ਕੁਝ ਸਾਲਾਂ ਤੋਂ ਟਕਰਾਅ ਚੱਲ ਰਿਹਾ ਹੈ। ਇਹ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਲੋਪੋ ਨਾਲ ਸਬੰਧਤ ਹਨ।

ਓਧਰ ਪੰਜਾਬ ਦੇ ਲੋਪੋ ’ਚੋਂ ਮਿਲੀ ਜਾਣਕਾਰੀ ਮੁਤਾਬਕ ਮਨਿੰਦਰ ਸਿੰਘ ਧਾਲੀਵਾਲ ਦਾ ਪਰਿਵਾਰ ਕਰੀਬ 35-40 ਸਾਲ ਪਹਿਲਾਂ ਕੈਨੇਡਾ ਸ਼ਿਫਟ ਹੋ ਗਿਆ ਸੀ। ਹਾਲਾਂਕਿ ਪਿੰਡ ’ਚ ਉਨ੍ਹਾਂ ਦੇ ਖੇਤ ਤੇ ਘਰ ਅਜੇ ਵੀ ਮੌਜੂਦ ਹਨ। ਲੰਬੇ ਸਮੇਂ ਤੋਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਪਿੰਡ ਦੇ ਲੋਕਾਂ ਨੇ ਨਹੀਂ ਦੇਖਿਆ। ਪਿੰਡ ਦੇ ਲੋਕ ਧਾਲੀਵਾਲ ਪਰਿਵਾਰ ਬਾਰੇ ਜ਼ਿਆਦਾ ਕੁਝ ਦੱਸਣ ਤੋਂ ਬੱਚਦੇ ਰਹੇ। ਹਾਲਾਂਕਿ ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਮਨਿੰਦਰ ਤੇ ਉਸਦਾ ਭਰਾ ਸ਼ੁਰੂ ਤੋਂ ਹੀ ਅਪਰਾਧਿਕ ਬਿਰਤੀ ਦੇ ਸਨ।