ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਨਿਸਟੇ੍ਰਸ਼ਨ (NASA) ਦੇ ਸੋਲਰ ਡਾਇਨੈਮਿਕਸ ਆਬਜ਼ਰਵੇਟਰੀ ਨੇ ਸੂਰਜ ਤੋਂ ਤੇਜ਼ ਚਮਕ ਨਿਕਲਣ ਦੀ ਜਾਣਕਾਰੀ ਦਿੱਤੀ ਹੈ। ਇਸਦਾ ਅਸਰ ਇਹ ਹੋਵੇਗਾ ਕਿ ਸ਼ਨੀਵਾਰ ਨੂੰ ਧਰਤੀ ਨਾਲ ਇਕ ਜਿਓਮੈਗਨੈਟਿਕ ਸਟਰੋਮ (Geomagnetic Storm) ਜਾਂ ਭੂ-ਚੁੰਬਕੀ ਤੂਫ਼ਾਨ ਟਕਰਾ ਸਕਦਾ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਸ ਤੂਫ਼ਾਨ ਨਾਲ ਇਨਸਾਨਾਂ ਨੂੰ ਪਰੇਸ਼ਾਨੀ ਨਹੀਂ ਹੋਵੇਗੀ ਪਰ ਜੀਪੀਐੱਸ ਅਤੇ ਸੰਚਾਰ ਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ। ਇਸ ਤੂਫ਼ਾਨ ਦਾ ਖ਼ਾਸ ਅਸਰ ਅਮਰੀਕਾ ’ਚ ਦੇਖਣ ਨੂੰ ਮਿਲ ਸਕਦਾ ਹੈ।
ਵੀਰਵਾਰ ਨੂੰ ਸੂਰਜ ਦੇ ਪੰਜ ਕਲਸਟਰਸ ’ਚੋਂ ਇਕ ਬਿੰਦੂ ਤੋਂ ਲੱਖਾਂ ਟਨ ਆਓਨਾਈਜ਼ਡ ਗੈਸ ਨਿਕਲਣ ਦੀ ਖ਼ਬਰ ਹੈ। ਅਮਰੀਕੀ ਸਪੇਸ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਵੀਰਵਾਰ ਨੂੰ ਸੂਰਜ ਤੋਂ X1 ਕਲਾਸ ਫਲੇਅਰ (ਚਮਕ) ਨਿਕਲੀ। ਨਾਸਾ ਦਾ ਕਹਿਣਾ ਹੈ ਕਿ X ਕਲਾਸ ਸਭ ਤੋਂ ਤੀਬਰ ਚਮਕ ਨੂੰ ਦਿਖਾਉਂਦੀ ਹੈ। ਹਾਲਾਂਕਿ, X2, X3 ਇਸਤੋਂ ਵੀ ਵੱਧ ਤੀਬਰ ਹੁੰਦੀ ਹੈ। ਸੂਰਜ ’ਚ ਹੋਈ ਇਸ ਗਤੀਵਿਧੀ ਦੇ ਚੱਲਦਿਆਂ ਰੇਡਿਓ ਵਿਵਸਥਾ ’ਤੇ ਵੀ ਅਸਰ ਪੈ ਸਕਦਾ ਹੈ।
ਮੀਡੀਆ ਰਿਪੋਰਟਸ ਅਨੁਸਾਰ, ਸੂਰਜ ’ਚ ਜਿਸ ਥਾਂ ਤੋਂ ਇਹ ਫਲੇਅਰ ਨਿਕਲੀ ਹੈ, ਉਸਦਾ ਨਾਮ 1R2887 ਹੈ। ਫਿਲਹਾਲ ਇਹ ਸੂਰਜ ਦੇ ਕੇਂਦਰ ’ਚ ਹੈ ਅਤੇ ਇਸਦੀ ਦਿਸ਼ਾ ਧਰਤੀ ਵੱਲ ਹੈ। ਜਾਣਕਾਰੀ ਮਿਲੀ ਹੈ ਕਿ ਸੋਲਰ ਫਲੇਅਰ ’ਚੋਂ ਨਿਕਲਣ ਵਾਲੀ ਖ਼ਤਰਨਾਕ ਰੇਡੀਏਸ਼ਨ ਧਰਤੀ ਦੇ ਵਾਤਾਵਰਨ ’ਚੋਂ ਨਹੀਂ ਲੰਘ ਸਕਦੀ, ਜਿਸ ਨਾਲ ਇਨਸਾਨਾਂ ’ਤੇ ਇਸਦਾ ਪ੍ਰਭਾਵ ਨਹੀਂ ਪਵੇਗਾ ਪਰ ਇਹ ਰੇਡੀਏਸ਼ਨ ਵਾਯੂਮੰਡਲ ਦੇ ਉਸ ਹਿੱਸੇ ’ਚ ਉਥਲ-ਪੁਥਲ ਮਚਾ ਸਕਦਾ ਹੈ, ਜਿਥੇ ਜੀਪੀਐੱਸ ਅਤੇ ਸੰਚਾਰ ਦੇ ਸਿਗਨਲ ਕੰਮ ਕਰਦੇ ਹਨ।
ਜੇਕਰ ਇਸ ਤੀਬਰ ਚਮਕ ਦਾ ਲਕਸ਼ ਸਿੱਧਾ ਧਰਤੀ ਹੁੰਦੀ ਹੈ, ਤਾਂ ਇਸਦੇ ਨਾਲ ਸੋਲਰ ਕਣਾਂ ਦਾ ਇਕ ਵਿਸਫੋਟ ਵੀ ਹੋ ਸਕਦਾ ਹੈ। ਇਸਨੂੰ ਕੋਰੋਨਲ ਮਾਸ ਇਜੈਕਸ਼ਨ ਕਿਹਾ ਜਾਂਦਾ ਹੈ। ਇਸ ਸੋਲਰ ਤੂਫ਼ਾਨ ਨੂੰ ਅਜਿਹੀਆਂ ਘਟਨਾਵਾਂ ਦੇ ਪੈਮਾਨੇ ’ਤੇ G3 ਮੰਨਿਆ ਗਿਆ ਹੈ। ਚੰਗੀ ਖ਼ਬਰ ਹੈ ਕਿ ਪਾਵਰ ਗਿ੍ਰਡ ਸਬੰਧੀ ਇਸ ਪੱਧਰ ਨੂੰ ਲੈ ਕੇ ਚਿੰਤਾ ਦੀ ਗੱਲ ਘੱਟ ਹੈ।