42.24 F
New York, US
November 22, 2024
PreetNama
ਖਬਰਾਂ/Newsਖਾਸ-ਖਬਰਾਂ/Important News

ਬੱਚੀ ਦੀ ਖੁਦਕੁਸ਼ੀ ਨੇ ਸਾਰੇ ਪੰਜਾਬ ਨੂੰ ਹਲੂਣਿਆ, ਸਭ ਮੰਤਰੀ ਹਰਜੋਤ ਬੈਂਸ ਦੇ ਹਊਮੇ ਦਾ ਨਤੀਜਾ, CM ਮਾਨ ਅਜੇ ਵੀ ਠੋਸ ਐਕਸ਼ਨ ਕਿਉਂ ਨਹੀਂ ਲੈ ਰਹੇ- ਪਰਗਟ ਸਿੰਘ

ਸਾਬਕਾ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਰੂਪਨਗਰ ਦੀ ਅਸਿਸਟੈਂਟ ਪ੍ਰੋਫੈਸਰ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬੱਚੀ ਵੱਲੋਂ ਉਠਾਏ ਗਏ ਖੁਦਕੁਸ਼ੀ ਦੇ ਕਦਮ ਨੇ ਸਾਰੇ ਪੰਜਾਬ ਨੂੰ ਹਲੂਣ ਕੇ ਰੱਖ ਦਿੱਤਾ ਹੈ। ਇਹ ਸਭ ਮੰਤਰੀ ਹਰਜੋਤ ਬੈਂਸ ਦੇ ਹਊਮੇ ਭਰੇ ਵਤੀਰੇ ਕਾਰਨ ਹੋ ਰਿਹਾ ਹੈ। ਤੁਸੀਂ ਅਜੇ ਤੱਕ ਉਸ ਘਟਨਾ ਪ੍ਰਤੀ ਕੋਈ ਠੋਸ ਐਕਸ਼ਨ ਨਹੀਂ ਲਿਆ।

ਪਰਗਟ ਸਿੰਘ ਨੇ ਟਵੀਟ ਕਰਕੇ ਕਿਹਾ….ਮੁੱਖ ਮੰਤਰੀ ਭਗਵੰਤ ਮਾਨ ਜੀ, ਸਘੰਰਸ਼ ਕਰ ਰਹੇ 1158 ਪ੍ਰੋਫੈਸਰਾਂ ਵਿੱਚੋਂ ਇੱਕ ਬੱਚੀ ਵੱਲੋਂ ਉਠਾਏ ਗਏ ਖੁਦਕੁਸ਼ੀ ਦੇ ਕਦਮ ਨੇ ਸਾਰੇ ਪੰਜਾਬ ਨੂੰ ਹਲੂਣ ਕੇ ਰੱਖ ਦਿੱਤਾ ਹੈ। ਤੁਹਾਡੇ ਵੱਲੋਂ ਅਜੇ ਤੱਕ ਉਸ ਘਟਨਾ ਪ੍ਰਤੀ ਕੋਈ ਠੋਸ ਐਕਸ਼ਨ ਨਹੀਂ ਲਿਆ ਗਿਆ ਹੈ।

ਉਸ ਬੱਚੀ ਦੀ ਤਰ੍ਹਾਂ ਹੀ ਕਈ ਬੱਚੇ ਮਾਨਸਿਕ ਤੌਰ ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਹ ਸਭ ਤੁਹਾਡੇ ਮੰਤਰੀ ਹਰਜੋਤ ਬੈਂਸ ਦੇ ਹਊਮੇ ਭਰੇ ਵਤੀਰੇ ਕਾਰਨ ਹੋ ਰਿਹਾ ਹੈ। ਤੁਹਾਨੂੰ ਅਪੀਲ ਹੈ ਤੁਸੀਂ ਖ਼ੁਦ ਸਿੱਖਿਆ ਮਹਿਕਮੇ ਦੀਆਂ ਇਨ੍ਹਾਂ ਗੰਭੀਰ ਸਥਿਤੀਆਂ ਨੂੰ ਦੇਖਦਿਆਂ ਇਹਨਾਂ ਬੱਚਿਆਂ ਨਾਲ ਮੀਟਿੰਗ ਕਰੋ।

ਦੱਸ ਦਈਏ ਕਿ ਰੂਪਨਗਰ ਦੀ ਵਸਨੀਕ 35 ਸਾਲਾ ਮਹਿਲਾ ਸ਼ਨਾਖਤ ਬਲਵਿੰਦਰ ਕੌਰ ਨੇ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਗੰਭੀਰਪੁਰ ਪਿੰਡ ਵਿੱਚ ਸਥਿਤ ਰਿਹਾਇਸ਼ ਨੇੜੇ ਦੋ ਮਹੀਨੇ ਤੋਂ ਧਰਨਾ ਦੇ ਰਹੇ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਫਰੰਟ ਜਥੇਬੰਦੀ ਦੇ 483 ਮੈਂਬਰਾਂ ਵਿੱਚ ਸ਼ਾਮਲ ਸੀ।ਪੀੜਤ ਬਲਵਿੰਦਰ ਕੌਰ ਦਾ ਖ਼ੁਦਕੁਸ਼ੀ ਪੱਤਰ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਉਸ ਨੇ ਦੋਸ਼ ਲਗਾਇਆ ਹੈ ਕਿ ਸਿੱਖਿਆ ਮੰਤਰੀ ਉਸ ਦੀ ਮੌਤ ਲਈ ਜ਼ਿੰਮੇਵਾਰ ਹੈ। ਉਹ 3 ਦਸੰਬਰ 2021 ਨੂੰ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਹੋਣ ਤੋਂ ਬਾਅਦ ਲਗਾਤਾਰ ਔਕੜਾਂ ਦਾ ਸਾਹਮਣਾ ਕਰ ਰਹੀ ਸੀ।

Related posts

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਰੇਲਵੇ ਪੁਲਿਸ ਦੀ ਤਰਫ਼ੋਂ ਕਿਸਾਨ ਆਗੂਆਂ ਤੇ ਕੀਤੇ ਪਰਚੇ ਤੇ ਅਦਾਲਤ ‘ਚ ਪਾਏ ਕੇਸ ਰੱਦ ਕਰਨ ਦੀ ਮੰਗ

Pritpal Kaur

ਨਵਾਜ਼ੁਦੀਨ ਸਿਦੀਕੀ ਨੇ ਨਿੱਜੀ ਜ਼ਿੰਦਗੀ ਨੂੰ ਲੈਕੇ ਕਹੀ ਵੱਡੀ ਗੱਲ

On Punjab

ਭਗਤਾ ਭਾਈ ਇਲਾਕੇ ‘ਚ ਆਏ ਭਾਰੀ ਤੂਫਾਨ ਕਾਰਨ ਕਈ ਇਮਾਰਤਾਂ ਦਾ ਹੋਇਆ ਭਾਰੀ ਨੁਕਸਾਨ

On Punjab