62.02 F
New York, US
April 23, 2025
PreetNama
ਸਿਹਤ/Health

Global Coronavirus : ਇਕ ਦਿਨ ‘ਚ 14 ਹਜ਼ਾਰ ਜ਼ਿੰਦਗੀਆਂ ਨਿਗਲ ਗਿਆ ਕੋਰੋਨਾ

ਦੁਨੀਆ ਵਿਚ ਕੋਰੋਨਾ ਮਹਾਮਾਰੀ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕਈ ਦੇਸ਼ਾਂ ‘ਚ ਮਹਾਮਾਰੀ ਦੁਬਾਰਾ ਵਧਣ ਨਾਲ ਨਵੇਂ ਮਾਮਲਿਆਂ ਅਤੇ ਮਰਨ ਵਾਲਿਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਦੁਨੀਆ ਭਰ ਵਿਚ ਬੀਤੇ 24 ਘੰਟਿਆਂ ਦੌਰਾਨ 14 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ ਹੋ ਗਈ ਜਦਕਿ ਇਸ ਦੌਰਾਨ ਦੁਨੀਆ ਭਰ ਵਿਚ ਅੱਠ ਲੱਖ 70 ਹਜ਼ਾਰ ਤੋਂ ਵੱਧ ਨਵੇਂ ਮਰੀਜ਼ ਵਧ ਗਏ।ਜਾਨਸ ਹਾਪਕਿਨਸ ਯੂਨੀਵਰਸਿਟੀ ਅਨੁਸਾਰ ਸ਼ਨਿੱਚਰਵਾਰ ਸਵੇਰੇ ਕੋਰੋਨਾ ਮਰੀਜ਼ਾਂ ਦਾ ਵਿਸ਼ਵ ਪੱਧਰ ‘ਤੇ ਅੰਕੜਾ 15 ਕਰੋੜ ਨੌਂ ਲੱਖ 72 ਹਜ਼ਾਰ 476 ਹੋ ਗਿਆ। ਇਕ ਦਿਨ ਪਹਿਲਾਂ ਇਹ ਅੰਕੜਾ 15 ਕਰੋੜ ਇਕ ਲੱਖ ਦੋ ਹਜ਼ਾਰ 206 ਸੀ, ਜਦਕਿ ਬੀਤੇ 24 ਘੰਟਿਆਂ ਵਿਚ 14 ਹਜ਼ਾਰ 417 ਪੀੜਤਾਂ ਵੱਲੋਂ ਦਮ ਤੋੜਨ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 31 ਲੱਖ 76 ਹਜ਼ਾਰ 54 ਹੋ ਗਈ। ਸ਼ੁੱਕਰਵਾਰ ਤਕ ਇਹ ਗਿਣਤੀ 31 ਲੱਖ 61 ਹਜ਼ਾਰ 637 ਸੀ। ਦੁਨੀਆ ਵਿਚ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਜੂਝਣ ਵਾਲੇ ਅਮਰੀਕਾ ਵਿਚ ਪਿਛਲੇ 24 ਘੰਟਿਆਂ ਵਿਚ ਲਗਪਗ 60 ਹਜ਼ਾਰ ਨਵੇਂ ਪਾਜ਼ੇਟਿਵ ਮਰੀਜ਼ ਪਾਏ ਗਏ। ਇਸ ਤੋਂ ਪਹਿਲਾਂ ਇੱਥੇ ਪੀੜਤਾਂ ਦਾ ਕੁੱਲ ਅੰਕੜਾ ਤਿੰਨ ਕਰੋੜ 31 ਲੱਖ ਤੋਂ ਵੱਧ ਹੋ ਗਿਆ ਹੈ। ਹੁਣ ਤਕ ਪੰਜ ਲੱਖ 90 ਹਜ਼ਾਰ ਤੋਂ ਵੱਧ ਪੀੜਤਾਂ ਦੀ ਮੌਤ ਹੋਈ ਹੈ। ਅਮਰੀਕਾ ਤੋਂ ਬਾਅਦ ਭਾਰਤ ਤੇ ਬ੍ਰਾਜ਼ੀਲ ਸਭ ਤੋਂ ਪ੍ਰਭਾਵਿਤ ਦੇਸ਼ ਹਨ। ਬ੍ਰਾਜ਼ੀਲ ਵਿਚ ਸ਼ੁੱਕਰਵਾਰ ਨੂੰ 73 ਹਜ਼ਾਰ ਤੋਂ ਵੱਧ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ। ਇਸ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ ਇਕ ਕਰੋੜ 46 ਲੱਖ ਤੋਂ ਵੱਧ ਹੋ ਗਈ ਹੈ। ਇਸ ਸਮਾਂ-ਹੱਦ ਦੌਰਾਨ 2870 ਮਰੀਜ਼ਾਂ ਵੱਲੋਂ ਦਮ ਤੋੜਨ ਨਾਲ ਮਰਨ ਵਾਲਿਆਂ ਦਾ ਅੰਕੜਾ ਚਾਰ ਲੱਖ ਚਾਰ ਹਜ਼ਾਰ ਤੋਂ ਵੱਧ ਹੋ ਗਿਆ ਹੈ।

ਪਾਕਿ ਨੇ ਕੌਮਾਂਤਰੀ ਉਡਾਨਾਂ ‘ਚ ਕੀਤੀ ਕਟੌਤੀ

ਪਾਕਿਸਤਾਨ ਨੇ ਕੋਰੋਨਾ ਮਹਾਮਾਰੀ ਨਾਲ ਸਿੱਝਣ ਲਈ ਕੌਮਾਂਤਰੀ ਉਡਾਨਾਂ ਵਿਚ 20 ਫੀਸਦੀ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ। ਦੇਸ਼ ਵਿਚ ਵਧਦੀ ਮਹਾਮਾਰੀ ਰੋਕਣ ਦੇ ਯਤਨਾਂ ਵਿਚ ਲਿਆ ਗਿਆ ਇਹ ਫ਼ੈਸਲਾ ਬੁੱਧਵਾਰ ਤੋਂ 20 ਮਈ ਤਕ ਰਹੇਗਾ। ਪਾਕਿਸਤਾਨ ਵਿਚ ਬੀਤੇ 24 ਘੰਟਿਆਂ ਵਿਚ 4696 ਨਵੇਂ ਪਾਜ਼ੇਟਿਵ ਮਰੀਜ਼ ਪਾਏ ਗਏ ਅਤੇ 146 ਪੀੜਤਾਂ ਦੀ ਮੌਤ ਹੋ ਗਈ।

ਈਰਾਨ : ਦੇਸ਼ ਭਰ ਵਿਚ ਇਕ ਦਿਨ ਵਿਚ 19 ਹਜ਼ਾਰ 272 ਨਵੇਂ ਕੇਸ ਪਾਏ ਜਾਣ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ ਲਗਪਗ 25 ਲੱਖ ਹੋ ਗਈ ਹੈ। ਇੱਥੇ ਕੁੱਲ 71 ਹਜ਼ਾਰ 758 ਮੌਤਾਂ ਹੋਈਆਂ ਹਨ।

ਤੁਰਕੀ : ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੀ ਲਪੇਟ ਵਿਚ ਆਏ ਇਸ ਦੇਸ਼ ਵਿਚ ਸ਼ੁੱਕਰਵਾਰ ਨੂੰ 31 ਹਜ਼ਾਰ 891 ਨਵੇਂ ਕੇਸ ਪਾਏ ਗਏ। ਪੀੜਤਾਂ ਦਾ ਅੰਕੜਾ 48 ਲੱਖ ਤੋਂ ਪਾਰ ਹੋ ਗਿਆ ਹੈ।

ਰੂਸ : ਦੇਸ਼ ਭਰ ਵਿਚ 24 ਘੰਟਿਆਂ ‘ਚ ਨੌ ਹਜ਼ਾਰ 270 ਨਵੇਂ ਮਰੀਜ਼ ਮਿਲਣ ਨਾਲ ਕੁੱਲ ਕੇਸ 48 ਲੱਖ 14 ਹਜ਼ਾਰ ਹੋ ਗਏ। ਕੁੱਲ ਇਕ ਲੱਖ ਦਸ ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ ਹੋਈ ਹੈ

Related posts

ਜਾਣੋ ਸਰਦੀਆਂ ਵਿੱਚ ਗੁੜ ਖਾਣ ਦੇ ਬੇਮਿਸਾਲ ਫ਼ਾਇਦੇ

On Punjab

ਤੰਬਾਕੂ ਕਰਨ ਵਾਲਿਆਂ ਨੂੰ ਪਿੱਠ ਦਰਦ ਦਾ ਹੋ ਸਕਦਾ ਹੈ ਵਧੇਰੇ ਖ਼ਤਰਾ

On Punjab

ਪੁਦੀਨਾ ਇਮਿਊਨ ਸਿਸਟਮ ਵਧਾਉਣ ਲਈ ਹੈ ਲਾਭਕਾਰੀ

On Punjab