ਦੁਨੀਆ ‘ਚ ਕੋਰੋਨਾ ਮਹਾਮਾਰੀ ਦਾ ਕਹਿਰ ਰੁਕਦਾ ਨਹੀਂ ਦਿਖਾਈ ਦੇ ਰਿਹਾ। ਦੁਨੀਆ ‘ਚ ਬੀਤੇ ਇਕ ਦਿਨ ਦੌਰਾਨ ਦਸ ਹਜ਼ਾਰ ਤੋਂ ਵੱਧ ਪੀੜਤਾਂ ਦੀ ਮੌਤ ਹੋ ਗਈ। ਜਦਕਿ ਇਸ ਸਮੇਂ ਦੌਰਾਨ ਸੱਤ ਲੱਖ ਤੋਂ ਵੱਧ ਨਵੇਂ ਕੋਰੋਨਾ ਪਾਜ਼ੇਟਿਵ ਕੇਸ ਪਾਏ ਗਏ ਹਨ। ਕਈ ਦੇਸ਼ਾਂ ‘ਚ ਮਹਾਮਾਰੀ ਦੇ ਫਿਰ ਡੂੰਘੇ ਹੋਣ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ‘ਚ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਇੱਥੇ ਰਿਹਾ ਇਹ ਹਾਲ
ਤੁਰਕੀ : ਦੇਸ਼ ‘ਚ ਵੀਰਵਾਰ ਤੋਂ 17 ਮਈ ਤਕ ਲਾਕਡਾਊਨ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ। 24 ਘੰਟਿਆਂ ‘ਚ 37 ਹਜ਼ਾਰ ਨਵੇਂ ਇਨਫੈਕਟਿਡ ਪਾਏ ਗਏ ਤੇ 353 ਦੀ ਮੌਤ ਹੋ ਹੈ।
ਥਾਈਲੈਂਡ : ਦੇਸ਼ ਭਰ ‘ਚ ਬੀਤੇ 24 ਘੰਟਿਆਂ ‘ਚ 2, 179 ਮਾਮਲੇ ਪਾਏ ਗਏ ਤੇ 15 ਪੀੜਤਾਂ ਦੀ ਮੌਤ ਹੋ ਗਈ। ਇਨਫੈਕਸ਼ਨ ਰੋਕਣ ਲਈ ਬੈਂਕਾਕ ‘ਚ ਸਖ਼ਤ ਪਾਬੰਦੀਆਂ ਲੱਗੀਆਂ ਹਨ।
ਸ੍ਰੀਲੰਕਾ : ਦੇਸ਼ ‘ਚ ਇਕ ਦਿਨ ‘ਚ 997 ਨਵੇਂ ਪਾਜ਼ੇਟਿਵ ਕੇਸ ਮਿਲਣ ਨਾਲ ਪੀੜਤਾਂ ਦੀ ਗਿਣਤੀ ਇਕ ਲੱਖ ਦੋ ਹਜ਼ਾਰ ਤੋਂ ਵੱਧ ਹੋ ਗਈ ਹੈ। ਕੁਲ 647 ਮੌਤਾਂ ਹੋਈਆਂ ਹਨ।
ਰੂਸ : 8, 053 ਨਵੇਂ ਇਨਫੈਕਟਿਡ ਮਿਲਣ ਨਾਲ ਪੀੜਤਾਂ ਦੀ ਗਿਣਤੀ 47 ਲੱਖ 79 ਹਜਾਰ ਹੋ ਗਈ ਹੈ। ਕੁਲ ਇਕ ਲੱਖ ਅੱਠ ਹਜ਼ਾਰ ਤੋਂ ਵੱਧ ਪੀੜਤਾਂ ਦੀ ਜਾਨ ਗਈ ਹੈ।