ਵਾਸ਼ਿੰਗਟਨ (ਏਜੰਸੀ) : ਦੁਨੀਆ ‘ਚ ਕੋਰੋਨਾ ਮਹਾਮਾਰੀ ਖ਼ਤਰਨਾਕ ਹੁੰਦਾ ਜਾ ਰਿਹਾ ਹੈ। ਨਤੀਜੇ ਵਜੋਂ ਬੀਤੇ 24 ਘੰਟਿਆਂ ‘ਚ 15 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਅੱਠ ਲੱਖ 70 ਹਜ਼ਾਰ ਤੋਂ ਵੱਧ ਨਵੇਂ ਪਾਜ਼ੇਟਿਵ ਕੇਸ ਮਿਲੇ। ਭਾਰਤ, ਬ੍ਰਾਜ਼ੀਲ, ਤੁਰਕੀ ਤੇ ਈਰਾਨ ਸਮੇਤ ਕਈ ਦੇਸ਼ਾਂ ‘ਚ ਕੋਰੋਨਾ ਦਾ ਕਹਿਰ ਦੋਬਾਰਾ ਵਧਣ ਦੇ ਨਵੇਂ ਮਾਮਲਿਆਂ ‘ਚ ਇਹ ਵਾਧਾ ਦਰਜ ਕੀਤਾ ਜਾ ਰਿਹਾਜੌਨਸ ਹਾਪਕਿਨਸ ਯੂਨੀਵਰਸਿਟੀ ਦੇ ਡਾਟੇ ਮੁਤਾਬਕ ਵੀਰਵਾਰ ਸਵੇਰੇ ਕੋਰੋਨਾ ਪੀੜਤਾਂ ਦਾ ਆਲਮੀ ਅੰਕੜਾ ਵਧ ਕੇ 14 ਕਰੋੜ 91 ਲੱਖ 97 ਹਜ਼ਾਰ 932 ਹੋ ਗਿਆ। ਇਕ ਦਿਨ ਪਹਿਲਾਂ ਇਹ ਗਿਣਤੀ 14 ਕਰੋੜ 83 ਲੱਖ 27 ਹਜ਼ਾਰ ਤੋਂ ਵੱਧ ਸੀ। ਮਰਨ ਵਾਲਿਆਂ ਦਾ ਕੁਲ ਅੰਕੜਾ 31 ਲੱਖ 31 ਹਜ਼ਾਰ 250 ਸੀ। ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਬੁੱਧਵਾਰ ਨੂੰ 3, 163 ਮਰੀਜ਼ਾਂ ਦੇ ਦਮ ਤੋੜਨ ਨਾਲ ਮਰਨ ਵਾਲਿਆਂ ਦੀ ਗਿਣਤੀ ਤਿੰਨ ਲੱਖ 98 ਹਜ਼ਾਰ 185 ਹੋ ਗਈ ਹੈ। ਇਸ ਸਮੇਂ ਦੌਰਾਨ ਦੇਸ਼ ਭਰ ‘ਚ 79 ਹਜ਼ਾਰ 726 ਨਵੇਂ ਇਨਫੈਕਟਿਡ ਮਿਲਣ ਨਾਲ ਕੁਲ ਮਾਮਲੇ ਇਕ ਕਰੋੜ 45 ਲੱਖ ਤੋਂ ਵੱਧ ਹੋ ਗਏ ਹਨ। ਈਰਾਨ ‘ਚ ਬੀਤੇ 24 ਘੰਟਿਆਂ ‘ਚ 21 ਹਜ਼ਾਰ ਤੋਂ ਵੱਧ ਨਵੇਂ ਇਨਫੈਕਟਿਡ ਵਧ ਗਏ। ਇਸ ਦੌਰਾਨ ਤੁਰਕੀ ‘ਚ 40 ਹਜ਼ਾਰ ਤੋਂ ਵੱਧ ਨਵੇਂ ਪਾਜ਼ੇਟਿਵ ਕੇਸ ਪਾਏ ਗਏ। ਅਰਜੰਟੀਨਾ ‘ਚ 23 ਹਜ਼ਾਰ ਤੋਂ ਵੱਧ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ।
ਬਰਤਾਨੀਆ ‘ਚ ਤੀਜੀ ਲਹਿਰ ਦਾ ਖ਼ਤਰਾ ਨਹੀਂ
ਬਰਤਾਨੀਆ ਦੇ ਸਿਖਰਲੇ ਮੈਡੀਕਲ ਮਾਹਰ ਨੇ ਦਾਅਵਾ ਕੀਤਾ ਹੈ ਕਿ ਦੇਸ਼ ‘ਚ ਲਾਕਡਾਊਨ ਕਾਰਨ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦਾ ਖ਼ਤਰਾ ਗਾਇਬ ਹੋ ਗਿਆ ਹੈ। ਸਰਕਾਰ ਦੇ ਸਲਾਹਕਾਰ ਪ੍ਰਰੋਫੈਸਰ ਜੋਨਾਥਨ ਵੇਨਟੇਮ ਨੇ ਕਿਹਾ ਕਿ ਸਤੰਬਰ ਦੇ ਮੁਕਾਬਲੇ ਦੇਸ਼ ‘ਚ ਇਸ ਸਮੇਂ ਮਹਾਮਾਰੀ ਹੇਠਲੇ ਪੱਧਰ ‘ਤੇ ਹੈ। ਰੋਜ਼ਾਨਾ ਅੌਸਤਨ ਦੋ ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਦਾ ਕਹਿਰ ਰੋਕਣ ਲਈ ਬਰਤਾਨੀਆ ‘ਚ ਬੀਤੀ ਜਨਵਰੀ ‘ਚ ਲਾਕਡਾਊਨ ਲਗਾ ਦਿੱਤਾ ਗਿਆ ਸੀ
ਇੱਥੇ ਰਿਹਾ ਇਹ ਹਾਲ
ਪਾਕਿਸਤਾਨ : ਦੇਸ਼ ‘ਚ ਨਵੇਂ ਮਾਮਲਿਆਂ ‘ਚ ਵਾਧੇ ਦੌਰਾਨ 40 ਤੋਂ 49 ਸਾਲ ਦੇ ਲੋਕਾਂ ਨੂੰ ਤਿੰਨ ਮਈ ਤੋਂ ਕੋਰੋਨਾ ਟੀਕਾ ਲਗਾਉਣ ਦੀ ਮੁਹਿੰਮ ਸ਼ੁਰੂ ਹੋਵੇਗੀ।
ਨੇਪਾਲ : ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਰੋਕਣ ਲਈ ਕਾਠਮੰਡੂ ਤੇ ਦੂਜੇ ਕਈ ਜ਼ਿਲਿ੍ਹਆਂ ‘ਚ 15 ਦਿਨ ਲਈ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ।
ਫਿਲਪੀਨ : ਕੋਰੋਨਾ ਦੀ ਰੋਕਥਾਮ ਲਈ ਲੱਗੇ ਲਾਕਡਾਊਨ ਨੂੰ 14 ਮਈ ਤਕ ਲਈ ਵਧਾ ਦਿੱਤਾ ਗਿਆ ਹੈ। ਪੀੜਤਾਂ ਦੀ ਗਿਣਤੀ ਦਸ ਲੱਖ ਤੋਂ ਪਾਰ ਹੋ ਗਈ ਹੈ।
ਚੀਨ : ਦੇਸ਼ ਭਰ ‘ਚ ਬੀਤੇ 24 ਘੰਟਿਆਂ ‘ਚ 20 ਨਵੇਂ ਪਾਜ਼ੇਟਿਵ ਕੇਸ ਪਾਏ ਗਏ। ਸਾਰੇ ਕੇਸ ਵਿਦੇਸ਼ ਤੋਂ ਆਏ ਦੱਸੇ ਗਏ ਹਨ। ਇਕ ਦਿਨ ਪਹਿਲਾਂ ਸਿਰਫ਼ 12 ਨਵੇਂ ਕੇਸ ਮਿਲੇ ਸਨ।