ਲੰਬੀ ਛਾਲ ਵਿਚ ਭਾਰਤ ਦੇ ਸਿਖਰਲੇ ਖਿਡਾਰੀ ਜੇਸਵਿਨ ਏਲਡਰੀਨ ਨੇ 8.12 ਮੀਟਰ ਦੀ ਸ਼ਾਨਦਾਰ ਕੋਸ਼ਿਸ਼ ਨਾਲ ਲਿਕਟੇਂਸਟੀਨ ਵਿਚ ਕਰਵਾਈ ਤੀਜੀ ਗੋਲਡਨ ਫਰਾਈ ਸੀਰੀਜ਼ ਅਥਲੈਟਿਕਸ ਮੀਟ ਵਿਚ ਗੋਲਡ ਮੈਡਲ ਜਿੱਤਿਆ। ਏਲਡਰੀਨ ਨੇ ਪਹਿਲੀ ਵਾਰ ਭਾਰਤ ਤੋਂ ਬਾਹਰ ਅੱਠ ਮੀਟਰ ਦਾ ਅੜਿੱਕਾ ਪਾਰ ਕੀਤਾ ਹੈ। ਉਹ ਪਿਛਲੇ ਮੁਕਾਬਲਿਆਂ ਵਿਚ ਅੱਠ ਮੀਟਰ ਦੀ ਦੂਰੀ ਛੂਹਣ ਵਿਚ ਨਾਕਾਮ ਰਹੇ ਸਨ। ਏਲਡਰੀਨ ਨੇ ਟਵੀਟ ਕੀਤਾ ਕਿ ਲਿਕਟੇਂਸਟੀਨ ਵਿਚ ਗੋਲਡਨ ਫਲਾਈ ਸੀਰੀਜ਼ ਵਿਚ 8.12 ਮੀਟਰ ਦੀ ਕੋਸ਼ਿਸ਼ ਨਾਲ ਅਸਲ ਵਿਚ ਖ਼ੁਸ਼ ਹਾਂ। ਇਹ ਲੰਬਾ ਸੈਸ਼ਨ ਰਿਹਾ ਜਿਸ ਵਿਚ ਹੁਣ ਇਕ ਹੋਰ ਮੁਕਾਬਲਾ ਹੈ। ਇਸ ਵਿਚ ਚੈੱਕ ਗਣਰਾਜ ਦੇ ਰਾਡੇਕਾ ਜੁਸਕਾ 7.70 ਮੀਟਰ ਨਾਲ ਦੂਜੇ ਜਦਕਿ ਨਾਰਵੇ ਦੇ ਹੈਨਰਿਕ ਫਲੈਟਨੇਸ 7.66 ਮੀਟਰ ਦੇ ਨਾਲ ਤੀਜੇ ਸਥਾਨ ’ਤੇ ਰਹੇ। ਲੰਬੀ ਛਾਲ ਵਿਚ ਮੁਕਾਬਲਾ ਕਰ ਰਹੇ ਤੀਹਰੀ ਛਾਲ ਖਿਡਾਰੀ ਪ੍ਰਵੀਣ ਚਿੱਤਰਾਵਲ 7.58 ਮੀਟਰ ਦੇ ਨਾਲ ਚੌਥੇ ਸਥਾਨ ’ਤੇ ਰਹੇ।