ਦੇਸ਼ ‘ਚ ਕੋਰੋਨਾ ਸੰਕ੍ਰਮਣ ਦਾ ਸਭ ਤੋਂ ਬੁਰਾ ਦੌਰ ਖ਼ਤਮ ਹੋ ਚੁੱਕੇ ਹੈ ਤੇ ਹੁਣ ਲਗਾਤਾਰ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ ਵੀ ਘੱਟ ਹੋ ਰਹੀ ਹੈ। ਦੇਸ਼ ਦੇ ਵਿਗਿਆਨਿਕ ਸੰਸਥਾਨਾਂ ਨੇ ਦਾਅਵਾ ਕੀਤਾ ਹੈ ਕਿ ਫਰਵਰੀ 2021 ਤਕ ਦੇਸ਼ ‘ਚ ਕੋਰੋਨਾ ਸੰਕ੍ਰਮਣ ਕਾਬੂ ‘ਚ ਹੋ ਜਾਵੇਗਾ ਤੇ ਇਸ ਮਹਾਮਾਰੀ ‘ਤੇ ਪੂਰੀ ਤਰ੍ਹਾ ਨਾਲ ਰੋਕ ਪਾ ਲਈ ਜਾਵੇਗੀ। ਫ਼ਿਲਹਾਲ ਦੇਸ਼ ‘ਚ ਕੋਰੋਨਾ ਸੰਕ੍ਰਮਣ ਵਾਲੇ ਮਰੀਜ਼ਾਂ ਦੀ ਗਿਣਤੀ ਇਕ ਕਰੋੜ ਦੇ ਪਾਰ ਪਹੁੰਚ ਚੁੱਕੀ ਹੈ। ਰੋਜ਼ਾਨਾ ਸੰਕ੍ਰਮਿਤ ਮਾਮਲਿਆਂ ‘ਚ ਵੀ ਘਾਟ ਆ ਰਹੀ ਹੈ।
ਫਰਵਰੀ ਤਕ ਮਹਾਮਾਰੀ ‘ਤੇ ਕਾਬੂ ਹੋਣ ਦੀ ਵੀ ਉਮੀਦ ਹੈ। ਰਿਪੋਰਟ ਅਨੁਸਾਰ ਹੁਣ ਤਕ ਦੇਸ਼ ‘ਚ 30 ਫੀਸਦੀ ਆਬਾਦੀ ਕੋਰੋਨਾ ਸੰਕ੍ਰਮਿਤ ਹੋ ਚੁੱਕੀ ਹੈ। ਆਈਸੀਐੱਮਆਰ ਦੇ ਸਰਵੇ ‘ਚ ਇਹ ਅੰਕੜਾ 7 ਫੀਸਦੀ ਸੀ। ਪਰ ਹੁਣ ਨਵੀਂ ਖੋਜ ਅਨੁਸਾਰ ਅਗਸਤ ਅਖੀਰ ਤਕ ਹੀ 14 ਫੀਸਦੀ ਸੰਕ੍ਰਮਿਤ ਹੋ ਚੁੱਕੇ ਸੀ