PreetNama
ਫਿਲਮ-ਸੰਸਾਰ/Filmy

Good News : ਸ਼ਹੀਰ ਸ਼ੇਖ਼ ਅਤੇ ਰੁਚੀਕਾ ਕਪੂਰ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਬੇਟੀ ਨੂੰ ਜਨਮ

ਟੈਲੀਵਿਜ਼ਨ ਅਦਾਕਾਰ ਸ਼ਹੀਰ ਸ਼ੇਖ਼ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਕੁਝ ਦਿਨ ਪਹਿਲਾਂ ਹੀ ਸ਼ਹੀਰ ਸ਼ੇਖ਼ ਦੀ ਪਤਨੀ ਰੁਚੀਕਾ ਕਪੂਰ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ, ਜਿਸਤੋਂ ਬਾਅਦ ਹੁਣ ਖ਼ਬਰ ਆਈ ਹੈ ਕਿ ਰੁਚੀਕਾ ਕਪੂਰ ਅਤੇ ਸ਼ਹੀਰ ਸ਼ੇਖ਼ ਮਾਤਾ-ਪਿਤਾ ਬਣ ਗਏ ਹਨ। ਸ਼ਹੀਰ ਅਤੇ ਰੁਚੀਕਾ ਦੇ ਘਰ ਬੇਟੀ ਨੇ ਜਨਮ ਲਿਆ ਹੈ। ਇਹ ਖ਼ਬਰ ਆਉਂਦੇ ਹੀ ਸ਼ਹੀਰ ਅਤੇ ਰੁਚੀਕਾ ਦੇ ਫੈਨਜ਼ ਉਨ੍ਹਾਂ ਨੂੰ ਵਧਾਈਆਂ ਦੇਣ ’ਚ ਜੁਟ ਗਏ ਹਨ।

ਬਾਲੀਵੁੱਡ ਲਾਈਫ ਅਨੁਸਾਰ ਰੁਚੀਕਾ ਕਪੂਰ ਨੇ 10 ਸਤੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਹੈ। ਘਰ ’ਚ ਬੇਟੀ ਦੇ ਜਨਮ ਨਾਲ ਸ਼ਹੀਰ ਤੇ ਰੁਚੀਕਾ ਦਾ ਪਰਿਵਾਰ ਬਹੁਤ ਖੁਸ਼ ਹੈ। ਹਾਲਾਂਕਿ ਦੋਵਾਂ ’ਚੋਂ ਕਿਸੇ ਨੇ ਵੀ ਇਸਦੀ ਹੁਣ ਤਕ ਅਧਿਕਾਰਿਤ ਰੂਪ ਨਾਲ ਪੁਸ਼ਟੀ ਨਹੀਂ ਕੀਤੀ ਨਾ ਹੀ ਸੋਸ਼ਲ ਮੀਡੀਆ ’ਤੇ ਕੋਈ ਪੋਸਟ ਸ਼ੇਅਰ ਕੀਤੀ ਹੈ। ਪਰ ਇਸ ਖ਼ਬਰ ਦੇ ਆਉਂਦੇ ਹੀ ਸ਼ਹੀਰ ਤੇ ਰੁਚੀਕਾ ਦੇ ਫੈਨਜ਼ ਵਿਚਕਾਰ ਕਾਫੀ ਖੁਸ਼ੀ ਦੇਖੀ ਜਾ ਰਹੀ ਹੈ। ਸਾਰੇ ਉਨ੍ਹਾਂ ਦੋਵਾਂ ਨੂੰ ਵਧਾਈਆਂ ਦੇ ਰਹੇ ਹਨ।

Related posts

ਜਦੋਂ ਮੌਤ ਦੇ ਮੂੰਹ ‘ਤੇ ਪਹੁੰਚ ਗਏ ਸੀ ਅਮਿਤਾਭ, 38 ਸਾਲ ਪਹਿਲਾਂ ਹਾਦਸੇ ਕਾਰਨ ਹੋਏ ਸੀ ਅਜਿਹੀ ਹਾਲਤ

On Punjab

Jackie Shroff Birthday : ਅੱਜ ਵੀ ਹਰ ਹਫਤੇ ਆਪਣੇ ਪੁਰਾਣੇ ਘਰ ਜਾਂਦੇ ਹਨ ਜੈਕੀ ਸ਼ਰਾਫ, ਅਦਾਕਾਰ ਦਾ ਪੂਰਾ ਪਰਿਵਾਰ ਰਹਿੰਦਾ ਸੀ ਇੰਨੇ ਛੋਟੇ ਕਮਰੇ ‘ਚ !

On Punjab

ਹਾਲੀਵੁੱਡ ਤੋਂ ਭਾਰਤੀਆਂ ਲਈ ਲਾਲ ਸਿੰਘ ਚੱਢਾ ਲਿਆਉਣਗੇ ਆਮਿਰ ਖ਼ਾਨ

On Punjab