ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬੀਆਂ ਨੂੰ ਵੱਡੀ ਸੌਗਾਤ ਦਿੱਤੀ ਗਈ ਹੈ। ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਪਹੁੰਚੇ ਅਤੇ 165 ਨਵੇਂ ਆਮ ਆਦਮੀ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ। ਪੰਜਾਬ ਸਰਕਾਰ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਨਾਲ ਪੰਜਾਬ ਦੇ ਵੱਖ ਵੱਖ ਖੇਤਰਾਂ ‘ਚ ਆਮ ਆਦਮੀ ਕਲੀਨਿਕਾਂ ਚਲਾਏ ਜਾ ਰਹੇ ਹਨ ਅਤੇ ਹੋਰ ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਜਾ ਰਹੇ ਹਨ। ਇਸ ਮੌਕੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਹਸਪਤਾਲਾਂ ਨੂੰ ਵੀ ਅਪਡੇਟ ਕਰ ਰਹੇ ਹਾਂ। ਹੁਣ ਹਸਪਤਾਲ ਤੋਂ ਹਰ ਦਵਾਈ ਮੁਫ਼ਤ ਮਿਲਦੀ ਹੈ।
ਕੇਂਦਰ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਨੇ ਸਾਡਾ ਕਰੀਬ 8000 ਕਰੋੜ ਰੋਕਿਆ ਹੋਇਆ ਹੈ, ਪਰ ਫਿਰ ਵੀ ਅਸੀਂ ਕਦੇ ਖ਼ਜ਼ਾਨਾ ਖਾਲੀ ਨਹੀਂ ਕਹਿੰਦੇ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ MP ਜਿਤਾਓ ਤਾਂ ਜੋ ਕੇਂਦਰ ਤੇ ਦਬਾਅ ਬਣਾ ਸਕੀਏ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਮ ਲੀਲਾ ਗਰਾਊਂਡ ‘ਚੋਂ ਹੋਈ ਸਿਹਤ ਸਬੰਧੀ ਕ੍ਰਾਂਤੀ ਹੁਣ ਜਲੰਧਰ ਦੀਆਂ ਬਸਤੀਆਂ ਅਤੇ ਛੋਟੇ-ਛੋਟੇ ਕਸਬਿਆਂ ਤੱਕ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਲੁਧਿਆਣਾ ਵਿਖੇ ਇੰਦਰਾਪੁਰੀ ਵਿਚ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕਰਨ ਜਾ ਰਹੇ ਹਾਂ। ਦੱਸ ਦੇਈਏ ਕਿ ਹੁਣ ਪੰਜਾਬ ਵਿਚ ਕੁੱਲ 829 ਆਮ ਆਦਮੀ ਕਲੀਨਿਕ ਮੁਹੱਲਾ ਹੋ ਚੁੱਕੇ ਹਨ।