Search Engine ਗੂਗਲ ਦੀ ਇਕ ਹੋਰ ਗੜਬੜੀ ਸਾਹਮਣੇ ਆਈ ਜਦ ਨੌਜਵਾਨ ਭਾਰਤੀ ਕ੍ਰਿਕਟਰ ਸ਼ੁੱਭਮਨ ਗਿੱਲ ਦੀ ਪਤਨੀ ਸਰਚ ਕਰਨ ਉੱਤੇ ਸਚਿਨ ਤੇਂਦੂਲਕਰ ਦੀ ਬੇਟੀ ਸਾਰਾ ਤੇਂਦੂਲਕਰ ਦਾ ਨਾਮ ਆ ਰਿਹਾ ਹੈ। ਪਿਛਲੇ ਦਿਨੀਂ ਗੂਗਲ ਨੇ ਗੜਬੜੀ ਕੀਤੀ ਸੀ ਜਦ ਅਫਗਾਨੀ ਸਪਿਨਰ ਰਾਸ਼ੀਦ ਖ਼ਾਨ ਦੀ ਪਤਨੀ ਸਰਚ ਕਰਨ ‘ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਤੇ ਬਾਲੀਵੁੱਡ ਐਕਟ੍ਰੈੱਸ ਅਨੁਸ਼ਕਾ ਸ਼ਰਮਾ ਦਾ ਨਾਮ ਸ਼ੋਅ ਹੋ ਰਿਹਾ ਸੀ।
21 ਸਾਲ ਦੇ Shubman Gill ਆਈਪੀਐੱਲ 2020 ‘ਚ ਕੋਲਕਾਤਾ ਨਾਈਟਰਾਈਡਰਸ ਦੀ ਨੁਮਾਇੰਦਗੀ ਕਰ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਤੇ ਸਾਰਾ ਤੇਂਦੂਲਕਰ ਦੇ ਰਿਲੇਸ਼ਨਸ਼ਿਪ ਦੀ ਖ਼ਬਰ ਸੁਰਖੀਆਂ ਬਟੋਰ ਰਹੀ ਹੈ। ਸ਼ੁੱਭਮਨ ਗਿੱਲ ਤੇ ਸਾਰਾ ਤੇਂਦੂਲਕਰ ਨੇ ਇੰਸਟਾਗ੍ਰਾਮ ‘ਤੇ ਸਮਾਨ ਕੈਪਸ਼ਨ ਦੇ ਨਾਲ ਫੋਟੋ ਸ਼ੇਅਰ ਕੀਤੀ ਸੀ, ਇਸ ‘ਚ ਉਨ੍ਹਾਂ ਦੇ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ਨੂੰ ਬਲ ਮਿਲਿਆ ਸੀ। ਸ਼ੁੱਭਮਨ ਨੂੰ ਸਾਰਾ ਦੇ boyfriend ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ ਤੇ ਹਾਰਦਿਕ ਪਾਂਡੇ ਨੇ ਇਸ ਗੱਲ ਨੂੰ ਲੈ ਕੇ ਸ਼ੁੱਭਮਨ ਦੀ ਖਿਚਾਈ ਵੀ ਕੀਤੀ ਸੀ।
ਪਿਛਲੇ ਦਿਨੀਂ ਤੇਂਦੂਰਕਰ ਆਪਣੀ ਇਕ ਇੰਸਟਾਗ੍ਰਾਮ ਸਟੋਰੀ ਨੂੰ ਲੈ ਕੇ ਸੁਰਖੀਆਂ ‘ਚ ਆ ਗਈ ਸੀ, ਇਹ ਸਟੋਰੀ ਸ਼ੁੱਭਮਨ ਗਿੱਲ ਨਾਲ ਜੁੜੀ ਸੀ। ਸਸਾਰਾ ਨੇ ਆਈਪੀਐੱਲ 2020 ‘ਚ ਮੁੰਬਈ ਤੇ ਕੋਲਕਾਤਾ ਨਾਈਟਰਾਈਡਰਸ ਦੇ ਵਿਚਕਾਰ ਖੇਡੇ ਗਏ ਮੈਚ ਦੀ ਵੀਡੀਓ ਕਲਿਪ ਨੂੰ ਆਪਣੀ ਇੰਸਟਾ ਸਟੋਰੀ ‘ਚ ਸ਼ੇਅਰ ਕੀਤੀ ਸੀ। ਇਸ ਵੀਡੀਓ ‘ਚ ਸ਼ੁੱਭਮਨ ਗਿੱਲ ਮੁੰਬਈ ਦੇ ਸੂਪਯਕੁਮਾਰ ਯਾਦਵ ਦੇ ਸ਼ਾਟ ਨੂੰ ਰੋਕਣ ਲਈ ਡਾਈਵ ਲਗਾਉਂਦੇ ਹੋਏ ਦਿਖਾਈ ਦੇ ਰਹੇ ਸੀ। ਉਨ੍ਹਾਂ ਨੇ ਇਸ ਸਟੋਰੀ ਦੇ ਨਾਲ ਦਿਲ ਵਾਲੀ ਇਮੋਜ਼ੀ ਲਗਾਈ ਸੀ, ਜਿਸ ‘ਚ ਫੈਨਜ਼ ਨੂੰ ਵਿਸ਼ਵਾਸ ਹੋਣ ਲੱਗਾ ਕਿ ਉਨ੍ਹਾਂ ਦਿਨਾਂ ਦੌਰਾਨ ਕੁਝ ਤਾਂ ਪੱਕ ਰਿਹਾ ਹੈ।