72.05 F
New York, US
May 8, 2025
PreetNama
ਖਾਸ-ਖਬਰਾਂ/Important News

Google ਨੇ ਭਾਰਤ ਨੂੰ ਪੁਲਾੜ ਵਿੱਚ ਲਿਜਾਣ ਵਾਲੇ ਵਿਕਰਮ ਸਾਰਾਭਾਈ ਨੂੰ ਡੂਡਲ ਬਣਾ ਕੀਤਾ ਯਾਦ

ਨਵੀਂ ਦਿੱਲੀ: ਭਾਰਤ ਨੂੰ ਪੁਲਾੜ ਤਕ ਪਹੁੰਚਾਉਣ ਵਾਲੇ ਵਿਕਰਮ ਸਾਰਾਭਾਈ ਨੂੰ ਉਨ੍ਹਾਂ ਦੀ 100ਵੀਂ ਜੈਯੰਤੀ ‘ਤੇ ਸਰਚ ਇੰਜਨ ਗੂਗਲ ਨੇ ਡੂਡਲ ਬਣਾ ਕੇ ਸ਼ਰਧਾਂਜਲੀ ਦਿੱਤੀ ਹੈ। ਭਾਰਤੀ ਸਪੇਸ ਪ੍ਰੋਗ੍ਰਾਮ ਦੀ ਮਦਦ ਨਾਲ ਆਮ ਲੋਕਾਂ ਦੀ ਜ਼ਿੰਦਗੀ ਸੁਧਾਰਨ ਦਾ ਸੁਪਨਾ ਦੇਖਣ ਵਾਲੇ ਸਾਰਾਭਾਈ ਦਾ ਜਨਮ 12 ਅਗਸਤ 1919 ਨੂੰ ਹੋਇਆ ਸੀ।

 

ਬਿਕਰਮ ਸਾਰਾਭਾਈ ਨੇ ਕੈਂਬ੍ਰਿਜ ਯੂਨੀਵਰਸੀਟੀ ਤੋਂ ਡਾਕਟਰੇਟ ਹਾਸਲ ਕਰਨ ਤੋਂ ਪਹਿਲਾਂ ਗੁਜਰਾਤ ਕਾਲਜ ‘ਚ ਪੜ੍ਹਾਈ ਕੀਤੀ। ਇਸ ਤੋਂ ਬਾਅਦ ਅਹਿਮਦਾਬਾਦ ‘ਚ ਹੀ ਉਨ੍ਹਾਂ ਨੇ ਫਿਜ਼ੀਕਲ ਰਿਸਰਚ ਲੈਬੋਰੇਟਰੀ ਦੀ ਸਥਾਪਨਾ ਕੀਤੀ। ਇਸ ਸਮੇਂ ਉਨ੍ਹਾਂ ਦੀ ਉਮਰ ਮਹਿਜ਼ 28 ਸਾਲ ਸੀ। ਪਰਮਾਣੂੰ ਊਰਜਾ ਵਿਭਾਗ ਦੇ ਚੇਅਰਮੈਨ ਰਹਿਣ ਦੇ ਨਾਲ-ਨਾਲ ਉਨ੍ਹਾਂ ਨੇ ਅਹਿਮਦਾਬਾਦ ਦੇ ਉਦਯੋਗਪਤੀਆਂ ਦੀ ਮਦਦ ਨਾਲ ਆਈਆਈਐਮ ਅਹਿਮਦਾਬਾਦ ਦੀ ਵੀ ਸਥਾਪਨਾ ਕੀਤੀ।

 

ਵਿਕਰਮ ਸਾਰਾਭਾਈ ਨੇ ਇਸਰੋ ਦੀ ਸਥਾਪਨਾ ‘ਚ ਵੀ ਮੱਹਤਪੂਰਨ ਭੂਮਿਕਾ ਨਿਭਾਈ। ਇਸ ਦੇ ਨਾਲ ਹੀ ਸੈਟੇਲਾਈਟ ਇੰਸਟ੍ਰਕਸ਼ਨਲ ਟੈਲੀਵੀਜ਼ਨ ਐਕਸਪੈਰਿਮੈਂਟ ਦੇ ਲੌਂਚ ‘ਚ ਵੀ ਸਾਰਾਭਾਈ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ 1966 ‘ਚ ਨਾਸਾ ਨਾਲ ਇਸ ਬਾਰੇ ਗੱਲ ਕੀਤੀ।

 

ਉਨ੍ਹਾਂ ਦੇ ਯੋਗਦਾਨ ਦੇ ਲਈ ਉਨ੍ਹਾਂ ਨੂੰ ਕਈ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ 1962 ‘ਚ ਸ਼ਾਂਤੀ ਸਵਰੂਪ ਭਟਨਾਗਰ ਪੁਰਸਕਾਰ ਮਿਲਿਆ। 1966 ‘ਚ ਪਦਮ ਭੂਸ਼ਨ ਤੇ ਮਰਨ ਤੋਂ ਬਾਅਦ 1972 ‘ਚ ਪਦਮ ਵਿਭੂਸ਼ਣ ਦਿੱਤਾ ਗਿਆ। ਸਾਰਾਭਾਈ ਦੀ ਮੌਤ 51 ਸਾਲ ਦੀ ਉਮਰ ‘ਚ 1971 ‘ਚ ਹੋਈ।

Related posts

ਪ੍ਰਤਾਪ ਸਿੰਘ ਬਾਜਵਾ ਨੇ ਡੱਲੇਵਾਲ ਨਾਲ ਕੀਤੀ ਮੁਲਾਕਾਤ, ਕਿਹਾ- ਨਰਿੰਦਰ ਮੋਦੀ ਤੇ ਭਗਵੰਤ ਮਾਨ ਝੂਠਾਂ ਦਾ ਖੱਟਿਆ ਖਾ ਰਹੇ

On Punjab

ਅਮਰੀਕਾ ’ਚ ਰਾਜਦੂਤ ਦੇ ਅਹੁਦੇ ’ਤੇ ਕਵਾਤਰਾ ਦੀ ਨਿਯੁਕਤੀ ਦਾ ਸਵਾਗਤ

On Punjab

ਪਾਕਿ ’ਚ 72 ਸਾਲਾਂ ਪਿੱਛੋਂ ਅੱਜ ਖੁੱਲ੍ਹੇਗਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ–ਛੋਹ ਪ੍ਰਾਪਤ ਗੁਰੂ–ਘਰ

On Punjab