ਸਥਾਨਕ ਗੁਰਦੁਆਰਾ ਸਿੱਖ ਟੈਂਪਲ ਦੀ ਪ੍ਰਬੰਧਕ ਕਮੇਟੀ ਦੀ ਚੋਣ ਵਿਚ ‘ਸਾਧ ਸੰਗਤ ਸਲੇਟ’ (Sath Sangat Slate) ਨੇ ਬਾਜ਼ੀ ਮਾਰ ਲਈ। ਇਸ ਦੇ ਵੀਹ ਉਮੀਦਵਾਰ ਜੇਤੂ ਰਹੇ ਜਦਕਿ ‘ਸਿੱਖ ਸੰਗਤ ਸਲੇਟ’ ਦੇ ਗਿਆਰਾਂ ਉਮੀਦਵਾਰ ਹੀ ਜਿੱਤ ਹਾਸਿਲ ਕਰ ਸਕੇ। ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੀ ਕਮਾਨ ਹੁਣ ਉੱਘੇ ਫਾਰਮਰ ਸਰਬਜੀਤ ਸਿੰਘ ਥਿਆੜਾ ਅਤੇ ਉਨ੍ਹਾਂ ਦੇ ਸਹਿਯੋਗੀ ਤੇਜਿੰਦਰ ਦੁਸਾਂਝ ਦੇ ਹੱਥ ਆ ਗਈ ਹੈ। ਸਰਬਜੀਤ ਸਿੰਘ ਥਿਆੜਾ ਦਾ ਜੱਦੀ ਪਿੰਡ ਹਰਖੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਹੈ।
31 ਉਮੀਦਵਾਰਾਂ ਦੀ ਚੋਣ ਹੋਈ ਹੈ ਜਿਨ੍ਹਾਂ ਵਿੱਚ ਪ੍ਰੀਤਮ ਸਿੰਘ, ਸੁਖਦੇਵ ਸਿੰਘ ਮੁੰਡੀ, ਜਗਦੀਪ ਸਿੰਘ ਬਾਜਵਾ, ਬਲਰਾਜ ਸਿੰਘ ਢਿੱਲੋਂ, ਸਰਬਜੀਤ ਸਿੰਘ ਥਿਆੜਾ, ਅਜਾਇਬ ਸਿੰਘ ਮੱਲ੍ਹੀ, ਹਰਜਿੰਦਰ ਬੈਂਸ, ਜਸਬੀਰ ਸਿੰਘ ਧਾਮੀ, ਨਰਿੰਦਰ ਸਿੰਘ, ਨਰ ਸਿੰਘ ਹੀਰ, ਤੇਜਿੰਦਰ ਸਿੰਘ ਦੁਸਾਂਝ, ਮਹਾ ਸਿੰਘ ਢਿੱਲੋਂ, ਮਨਜੀਤ ਸਿੰਘ ਢਿੱਲੋਂ, ਹਰਜੀਤ ਸਿੰਘ ਗਿੱਲ, ਦਿਲਵੀਰ ਸਿੰਘ ਗਿੱਲ, ਨਿਰਮਲ ਸਿੰਘ ਜੰਡਾ, ਤਾਰਾ ਸਿੰਘ ਭੰਗਲ, ਗੁਰਕਮਲਜੀਤ ਸਿੰਘ ਕਾਲਕਟ, ਕੁਲਦੀਪ ਸਿੰਘ ਸਹੋਤਾ (ਬਿੱਲਾ ਡੱਫਰ), ਹਰਭਜਨ ਸਿੰਘ ਢੇਰੀ, ਗੁਰਮੀਤ ਸਿੰਘ ਤੱਖੜ, ਸਰਬਜੀਤ ਸਿੰਘ, ਗੁਰਚਰਨ ਸਿੰਘ ਰੰਧਾਵਾ, ਜੱਸ ਥਿਆੜਾ, ਚਰਨਜੀਤ ਸਿੰਘ ਚੌਹਾਨ, ਤੀਰਥ ਸਿੰਘ ਚੀਮਾ, ਹਰਮਨਦੀਪ ਸਿੰਘ ਸੰਧੂ, ਸਰਬਜੀਤ ਢਡਵਾਲ, ਜੋਗਾ ਸਿੰਘ ਰਾਏ ਅਤੇ ਰਵਿੰਦਰ ਸਿੰਘ ਸਹੋਤਾ ਸ਼ਾਮਿਲ ਹਨ। ਜੇਤੂ ਸਲੇਟ ਵੱਲੋਂ ਯੂਬਾ ਸਿਟੀ ਦੀਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦਾ ਇਕਰਾਰ ਕੀਤਾ।