32.29 F
New York, US
December 27, 2024
PreetNama
ਸਮਾਜ/Social

Gurpatwant Singh Pannu: ਖਾਲਿਸਤਾਨੀ ਪੰਨੂ ਦਾ ਵੱਡਾ ਐਲਾਨ! 13 ਦਸੰਬਰ ਨੂੰ ਭਾਰਤੀ ਸੰਸਦ ਦੀ ਨੀਂਹ ਹਿਲਾ ਦਿਆਂਗਾ…

 ਖਾਲਿਸਤਾਨ ਪੱਖੀ ਸਿੱਖ ਫਾਰ ਜਸਟਿਸ (SFJ) ਦਾ ਲੀਡਰ ਗੁਰਪਤਵੰਤ ਸਿੰਘ ਪੰਨੂ ਕਾਫੀ ਐਕਟਿਵ ਨਜ਼ਰ ਆ ਰਿਹਾ ਹੈ। ਇੱਕ ਪਾਸੇ ਉਹ ਲਗਾਤਾਰ ਭਾਰਤ ਸਰਕਾਰ ਨੂੰ ਧਮਕੀਆਂ ਦੇ ਰਿਹਾ ਹੈ ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਅੰਦਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਵਾ ਰਿਹਾ ਹੈ। ਦੂਜੇ ਪਾਸੇ ਹੁਣ ਉਹ ਕਸ਼ਮੀਰ ਅੰਦੋਲਨ ਨੂੰ ਵੀ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਗੁਰਪਤਵੰਤ ਪੰਨੂ ਨੇ ਹੁਣ ਅਫਜ਼ਲ ਗੁਰੂ ਦਾ ਨਾਂ ਲੈ ਕੇ 13 ਦਸੰਬਰ ਨੂੰ ਭਾਰਤ ਦੀ ਸੰਸਦ ਦੀ ਨੀਂਹ ਹਿਲਾ ਦੇਣ ਦੀ ਧਮਕੀ ਦਿੱਤੀ ਹੈ। ਪੰਨੂ ਨੇ ਇਹ ਧਮਕੀ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਨੂੰ ਆਧਾਰ ਬਣਾ ਕੇ ਦਿੱਤੀ ਹੈ।

ਗੁਰਪਤਵੰਤ ਪੰਨੂ ਨੇ ਨਵਾਂ ਵੀਡੀਓ ਜਾਰੀ ਕੀਤਾ ਹੈ। ਇਸ ਵਿੱਚ ਪੰਨੂ ਨੇ ਧਮਕੀ ਦਿੰਦਿਆ ਕਿਹਾ ਹੈ ਕਿ ਕੀ ਭਾਰਤ ਮੋਦੀ ਸਰਕਾਰ ਦੀ ਉਸ ਨੂੰ ਮਾਰਨ ਦੀ ਸਾਜ਼ਿਸ਼ ‘ਤੇ SFJ ਦੀ 13 ਦਸੰਬਰ ਦੇ ਰੀਐਕਸ਼ਨ ਦਾ ਸਾਹਮਣਾ ਕਰਨ ਲਈ ਤਿਆਰ ਹੈ? 13 ਦਸੰਬਰ 2001 ਨੂੰ ਅਫਜ਼ਲ ਗੁਰੂ ਨੇ ਸੰਸਦ ਵਿੱਚ ਪਹੁੰਚ ਕੇ ਕਸ਼ਮੀਰ ਦਾ ਮੁੱਦਾ ਉਠਾਇਆ ਸੀ। ਹੁਣ ਪੰਨੂ ਵੀ 13 ਦਸੰਬਰ 2023 ਨੂੰ ਨਾਕਾਮ ਕਤਲ ਦੀ ਸਾਜਿਸ਼ ਦਾ ਜਵਾਬ ਦੇਵੇਗਾ।

ਭਾਰਤੀ ਸੰਸਦ ਦੀਆਂ ਨੀਂਹਾਂ ਨੂੰ ਹਿਲਾ ਦੇਵੇਗਾ

ਪੰਨੂ ਨੇ ਕਿਹਾ ਕਿ 13 ਦਸੰਬਰ ਨੂੰ ਮੇਰਾ ਰੀਐਕਸ਼ਨ 2001 ਵਿੱਚ ਕਸ਼ਮੀਰੀਆਂ ਦੇ ਗੈਰ-ਨਿਆਇਕ ਕਤਲੇਆਮ ਵਿਰੁੱਧ ਅਫਜ਼ਲ ਗੁਰੂ ਦੇ ਵਿਰੋਧ ਦੇ ਉਲਟ ਹੋਵੇਗਾ, ਪਰ ਫਿਰ ਵੀ ਇਹ ਭਾਰਤ ਦੀ ਸੰਸਦ ਦੀਆਂ ਨੀਂਹਾਂ ਨੂੰ ਹਿਲਾ ਦੇਵੇਗਾ

ਦੱਸ ਦਈਏ ਕਿ ਪੰਜਾਬ ‘ਚ ਅੱਤਵਾਦੀ-ਗੈਂਗਸਟਰ ਨੈੱਟਵਰਕ ਤੋਂ ਬਾਅਦ ਹੁਣ ਪੰਨੂ ਕਸ਼ਮੀਰ ਅੰਦੋਲਨ ਨੂੰ ਆਪਣੇ ਨਾਲ ਜੋੜਨ ਦੀ ਤਿਆਰੀ ਕਰ ਰਿਹਾ ਹੈ। ਦੂਜੀ ਵਾਰ ਪੰਨੂ ਨੇ ਕਸ਼ਮੀਰ ਦੇ ਨੌਜਵਾਨਾਂ ਨੂੰ ਆਪਣੇ ਨਾਲ ਜੁੜਨ ਦਾ ਸੱਦਾ ਦਿੱਤਾ ਹੈ। 15 ਅਗਸਤ ਨੂੰ ਪੰਨੂ ਨੇ ਕਸ਼ਮੀਰੀ ਨੌਜਵਾਨਾਂ ਨੂੰ ਦਿੱਲੀ ਜਾਣ ਲਈ ਕਿਹਾ ਸੀ।

ਹੁਣ ਪੰਨੂ ਨੇ ਆਪਣੀ ਵੀਡੀਓ ‘ਚ ਅਫਜ਼ਲ ਗੁਰੂ ਦਾ ਨਾਂ ਲਿਆ ਹੈ। ਉਸ ਨੇ ਅਫਜ਼ਲ ਗੁਰੂ ਦਾ ਨਾਂ ਲੈਂਦਿਆਂ ਕਿਹਾ ਹੈ ਕਿ ਉਹ ਖਾਲਿਸਤਾਨ ਅੰਦੋਲਨ ਨੂੰ 13 ਦਸੰਬਰ ਨੂੰ ਸੰਸਦ ਵਿੱਚ ਲੈ ਕੇ ਜਾਣਗੇ। ਇਸ ਦੇ ਨਾਲ ਹੀ ਇੱਕ ਵਾਰ ਫਿਰ ਪੰਨੂੰ ਨੇ ਦਿੱਲੀ ਨੂੰ ਖਾਲਿਸਤਾਨ ਬਣਾਉਣ ਦੀ ਧਮਕੀ ਦਿੱਤੀ ਹੈ।

Related posts

ਨਵਾਂ ਫਰਮਾਨ : ਵਿਦੇਸ਼ੀ ਕਰੰਸੀ ‘ਤੇ ਲਗੀ ਰੋਕ, ਅਰਥਵਿਵਸਥਾ ‘ਤੇ ਪਵੇਗਾ ਅਸਰ

On Punjab

Sad News : ਰੋਜ਼ੀ-ਰੋਟੀ ਖ਼ਾਤਰ ਡੇਢ ਮਹੀਨਾ ਪਹਿਲਾਂ Italy ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਲਖਬੀਰ ਸਿੰਘ ਨੇ ਦੱਸਿਆ ਕਿ ਉਸਦਾ ਭਰਾ Paramvir Singh ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ‘ਤੇ ਜਾ ਰਿਹਾ ਸੀ l ਜਦੋਂ ਉਹ ਆਪਣੇ ਤਿੰਨ ਹੋਰ ਦੋਸਤਾਂ ਨਾਲ ਸਾਈਕਲ ‘ਤੇ ਸੜਕ ਪਾਰ ਕਰ ਰਿਹਾ ਸੀl ਅਚਾਨਕ ਇੱਕ ਤੇਜ਼ ਰਫਤਾਰ ਗੱਡੀ ਨੇ ਉਸ ਨੂੰ ਆਪਣੀ ਲਪੇਟ ‘ਚ ਲੈ ਲਿਆ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈl

On Punjab

ਆਗਾਮੀ ਫ਼ੋਨ : ਦਸੰਬਰ ‘ਚ ਲਾਂਚ ਹੋਣਗੇ ਕਈ ਦਮਦਾਰ ਸਮਾਰਟਫੋਨ, Vivo ਤੇ iQOO ਤਿਆਰ

On Punjab