32.02 F
New York, US
February 6, 2025
PreetNama
ਖਾਸ-ਖਬਰਾਂ/Important News

H1-B ਵੀਜ਼ਾ ਧਾਰਕਾਂ ਨੂੰ ਟਰੰਪ ਦੀ ਵੱਡੀ ਰਾਹਤ, ਇਨ੍ਹਾਂ ਸ਼ਰਤਾਂ ਤਹਿਤ ਜਾ ਸਕਣਗੇ ਅਮਰੀਕਾ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ H1-B ਵੀਜ਼ਾ ਨਿਯਮਾਂ ‘ਚ ਬਦਲਾਅ ਕਰ ਦਿੱਤਾ ਹੈ। ਜਿਹੜੇ ਲੋਕਾਂ ਕੋਲ H1-B ਵੀਜ਼ਾ ਹੈ ਉਨਾਂ ਨੂੰ ਸ਼ਰਤਾਂ ਤਹਿਤ ਅਮਰੀਕਾ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ।

ਟਰੰਪ ਪ੍ਰਸ਼ਾਸਨ ਦੀਆਂ ਸ਼ਰਤਾਂ ਮੁਤਾਬਕ ਜੇਕਰ ਕਈ H1-B ਵੀਜ਼ਾ ਧਾਰਕ ਵਾਪਸ ਪਾਬੰਦੀ ਲੱਗਣ ਤੋਂ ਪਹਿਲਾਂ ਆਪਣੀ ਪੁਰਾਣੀ ਨੌਕਰੀ ‘ਤੇ ਅਮਰੀਕਾ ‘ਚ ਪਰਤਦਾ ਹੈ ਤਾਂ ਉਸ ਨੂੰ ਅਮਰੀਕਾ ‘ਚ ਆਉਣ ਦੀ ਇਜਾਜ਼ਤ ਹੋਵੇਗੀ। ਵੀਜ਼ਾ ਧਾਰਕਾਂ ਦੀ ਪਤਨੀ ਤੇ ਬੱਚਿਆਂ ਨੂੰ ਵੀ ਪ੍ਰਾਇਮਰੀ ਵੀਜ਼ਾ ਦੇ ਨਾਲ ਅਮਰੀਕਾ ‘ਚ ਆਉਣ ਦੀ ਇਜਾਜ਼ਤ ਹੋਵੇਗੀ।

ਟਰੰਪ ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਇਸ ਤੋਂ ਇਲਾਵਾ ਟੈਕਨੀਕਲ ਮਾਹਰ, ਸੀਨੀਅਰ ਪੱਧਰ ਮੈਨੇਜਰ ਤੇ ਉਨ੍ਹਾਂ ਲੋਕਾਂ ਨੂੰ ਵੀ ਅਮਰੀਕਾ ‘ਚ ਆਉਣ ਦੀ ਇਜਾਜ਼ਤ ਹੈ ਜਿੰਨਾਂ ਕਾਰਨ ਅਰਥਵਿਵਸਥਾ ਪ੍ਰਭਾਵਿਤ ਹੋ ਰਹੀ ਹੈ। ਅਮਰੀਕੀ ਅਰਥ-ਵਿਵਸਥਾ ਨੂੰ ਮੁੜ ਤੋਂ ਲੀਹ ‘ਤੇ ਲਿਆਉਣ ਲਈ ਇਹ ਫੈਸਲਾ ਕੀਤਾ ਗਿਆ ਹੈ।

ਅਮਰੀਕਾ ‘ਚ ਨੌਕਰੀ ਕਰਨ ਵਾਲਿਆਂ ਨੂੰ ਵੱਡਾ ਫਾਇਦਾ:

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ H-1B ਵੀਜ਼ਾ ਪ੍ਰਣਾਲੀ ਦੇ ਧੋਖਾਧੜੀ ਤੇ ਦੁਰਵਰਤੋਂ ਨੂੰ ਖਤਮ ਕਰਨ ਲਈ ਇਕ ਕਾਰਜਕਾਰੀ ਆਦੇਸ਼ ‘ਤੇ ਦਸਤਖ਼ਤ ਕੀਤੇ। ਇਸ ‘ਚ ਹੁਣ ਅਮਰੀਕਾ ‘ਚ ਨੌਕਰੀ ਕਰਨ ਵਾਲੇ ਲੋਕਾਂ ਨੂੰ ਵੱਡਾ ਫਾਇਦਾ ਮਿਲੇਗਾ। ਟਰੰਪ ਨੇ ਵਿਦੇਸ਼ੀ ਕਾਮਿਆਂ ਵੱਲੋਂ ਅਮਰੀਕੀ ਕਾਮਿਆਂ ਦਾ ਉਜਾੜਾ ਰੋਕਣ ਲਈ ਇਹ ਫੈਸਲਾ ਲਿਆ ਹੈ।

ਇਸ ਨਾਲ ਅਮਰੀਕੀ ਕਾਮਿਆਂ ਦੀ ਰੱਖਿਆ ਲਈ ਇਹ ਕਾਫੀ ਸਹਾਈ ਸਾਬਤ ਹੋਣ ਵਾਲਾ ਫੈਸਲਾ ਹੈ। ਟਰੰਪ ਨੇ ਸੰਘੀ ਏਜੰਸੀਆਂ ਨੂੰ ਅਮਰੀਕੀ ਨਾਗਰਿਕਾਂ ਜਾਂ ਗ੍ਰੀਨ ਕਾਰਡ ਧਾਰਕਾਂ ਨੂੰ ਹਟਾਉਣ ਉਨ੍ਹਾਂ ਨੂੰ ਵਿਦੇਸ਼ੀ ਕਾਮਿਆਂ ਨਾਲ ਬਦਲਣ ਦੇ ਫੈਸਲੇ ‘ਤੇ ਰੋਕ ਲਾ ਦਿੱਤੀ।

Related posts

ਰਾਜਸਥਾਨ ‘ਚ ਸਿਆਸੀ ਭੂਚਾਲ! ਗਹਿਲੋਤ ਦੇ ਕਰੀਬੀਆਂ ਦੇ ਟਿਕਾਣਿਆਂ ‘ਤੇ ਛਾਪੇ

On Punjab

ਅਮਰੀਕਾ ਦੀ ਇਰਾਨ ਵਿਚਾਲੇ ਖੜਕੀ, ਫੌਜ ਤਾਇਨਾਤ ਕਰਨ ਦਾ ਐਲਾਨ

On Punjab

ਦਿੱਲੀ ਬਜਟ ਸੈਸ਼ਨ 2025: ਸਰਕਾਰ ਦੇ ਤੀਜੇ ਕਾਰਜਕਾਲ ਵਿੱਚ ਤਿੰਨ ਗੁਣਾ ਰਫਤਾਰ ਨਾਲ ਕੰਮ ਹੁੰਦਾ ਨਜ਼ਰ ਆ ਰਿਹਾ ਹੈ: ਰਾਸ਼ਟਰਪਤੀ ਮੁਰਮੂ

On Punjab