20.86 F
New York, US
January 7, 2025
PreetNama
ਖਾਸ-ਖਬਰਾਂ/Important News

H1B ਵੀਜਾ ਦੇ ਬਦਲੇ ਨਿਯਮਾਂ ਕਰਕੇ ਨਿਰਾਸ਼ ਭਾਰਤੀ, ਦਰਜ ਕਰਵਾਇਆ ਮੁਕੱਦਮਾ

ਵਾਸ਼ਿੰਗਟਨ: ਅਮਰੀਕਾ ਹਰ ਸਾਲ 85000 H1B visa ਜਾਰੀ ਕਰਦਾ ਹੈ। ਇਸ ਵੀਜ਼ਾ ਦੀ ਮਦਦ ਨਾਲ ਵਿਦੇਸ਼ੀ ਹੁਨਰਮੰਦ ਕਾਮੇ ਨੌਕਰੀਆਂ ਲਈ ਅਮਰੀਕਾ ਪਹੁੰਚਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਨਵੇਂ ਨਿਯਮ ਦੇ ਲਾਗੂ ਹੋਣ ਨਾਲ ਇੰਡੀਅਨ ਟੈਕ ਪੇਸ਼ੇਵਰ ਸਭ ਤੋਂ ਜ਼ਿਆਦਾ ਦੁੱਖ ਝੱਲਣਗੇ। ਕਿਹਾ ਜਾਂਦਾ ਹੈ ਕਿ ਇਸ ਮਹਾਮਾਰੀ ਵਿੱਚ H1B non-immigrants ਹੋਣ ਕਾਰਨ 5 ਲੱਖ ਅਮਰੀਕੀ ਬੇਰੁਜ਼ਗਾਰ ਹੋ ਗਏ ਹਨ।

ਇਸ ਵੀਜ਼ਾ ਪ੍ਰਣਾਲੀ ‘ਚ ਹੋਏ ਬਦਲਾਅ ਕਰਕੇ ਹੀ ਭਾਰਤੀ ਪੇਸ਼ੇਵਰਾਂ ‘ਚ ਚਿੰਤਾ ਹੈ ਤੇ ਬਦਲੇ ਨਿਯਮਾਂ ਖਿਲਾਫ 17 ਭਾਰਤੀਂ ਨੇ ਕੇਸ ਦਾਇਰ ਕੀਤਾ ਹੈ। ਅਮਰੀਕੀ ਕਿਰਤ ਵਿਭਾਗ ਦੇ ਖਿਲਾਫ 17 ਲੋਕਾਂ ਦੀ ਵਲੋਂ ਕੁਝ ਸੰਸਥਾਵਾਂ, ਯੂਨੀਵਰਸਟੀਆਂ ਤੇ ਕਾਰੋਬਾਰੀਆਂ ਸਮੇਤ ਮੁਕੱਦਮਾ ਦਾਇਰ ਕੀਤਾ ਗਿਆ ਹੈ। ਇਹ ਮੁਕੱਦਮਾ ਕੋਲੰਬੀਆ ਦੀ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਕੀਤਾ ਗਿਆ ਹੈ। ਕੇਸ ਦਾਇਰ ਕਰਨ ਵਾਲਿਆਂ ਦਾ ਦੋਸ਼ ਹੈ ਕਿ ਇਹ ਨਿਯਮ ਨਿਸ਼ਚਤ ਤੌਰ ‘ਤੇ ਆਪਹੁਦਰੇ, ਗਲਤ ਤੇ ਤਰਕਹੀਣ ਹੈ ਜਿਸ ਲਈ ਵਿਧੀਵਾਦੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਹੈ।ਅਮਰੀਕਾ ਵਿੱਚ ਨੌਕਰੀ ਤੋਂ ਬਾਅਦ ਕੀਤੀ ਜਾਂਦੀ ਵੀਜ਼ਾ ਦੀ ਮੰਗ:

ਕਰਮਚਾਰੀਆਂ ਨੂੰ ਵਿਸ਼ੇਸ਼ ਕੰਮ ਲਈ ਦਿੱਤੇ ਗਏ ਵੀਜ਼ੇ ਨੂੰ ਯੂਐਸ ਵਿਚ ਐਚ-1 ਬੀ ਵੀਜ਼ਾ ਕਿਹਾ ਜਾਂਦਾ ਹੈ। ਐਚ-1 ਬੀ ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ੈ ਹੈ। ਅਮਰੀਕੀ ਕੰਪਨੀਆਂ ਦੂਜੇ ਦੇਸ਼ਾਂ ਦੇ ਤਕਨੀਕੀ ਮਾਹਰਾਂ ਨੂੰ ਲਾਉਂਦੀਆਂ ਹਨ। ਇਨ੍ਹਾਂ ਲੋਕਾਂ ਲਈ ਐਚ-1 ਬੀ ਵੀਜ਼ਾ ਦੀ ਨਿਯੁਕਤੀ ਤੋਂ ਬਾਅਦ ਅਮਰੀਕੀ ਸਰਕਾਰ ਤੋਂ ਮੰਗੀ ਗਈ ਹੈ। ਯੂਐਸ ਦੀਆਂ ਜ਼ਿਆਦਾਤਰ ਆਈਟੀ ਕੰਪਨੀਆਂ ਹਰ ਸਾਲ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਲੱਖਾਂ ਕਰਮਚਾਰੀਆਂ ਨੂੰ ਇਸ ਵੀਜ਼ਾ ਰਾਹੀਂ ਭਰਤੀ ਕਰਦੀਆਂ ਹਨ।

Related posts

US Visa : ਹੁਣ ਭਾਰਤੀਆਂ ਲਈ ਅਮਰੀਕਾ ਜਾਣਾ ਹੋਵੇਗਾ ਆਸਾਨ, ਅਮਰੀਕਾ ਦੂਤਘਰ ਰਿਕਾਰਡ ਸੰਖਿਆ ‘ਚ ਦੇਵੇਗਾ ਵੀਜ਼ਾ

On Punjab

ਸੁਪਰੀਮ ਕੋਰਟ ਦੇ ਸਾਬਕਾ ਜੱਜ ਮਦਨ ਲੋਕੁਰ ਯੂਐੱਨ ਇੰਟਰਲ ਜਸਟਿਸ ਕੌਂਸਲ ਦੇ ਚੇਅਰਪਰਸਨ ਨਿਯੁਕਤ

On Punjab

ਸੰਕ੍ਰਮਿਤਾਂ ਦੇ ਦਿਲ ’ਤੇ ਭਾਰੀ ਪੈ ਸਕਦਾ ਹੈ ਕੋਵਿਡ-19, ਜਾਣੋ – ਨਵੀਂ ਖੋਜ ’ਚ ਕੀ ਹੋਇਆ ਖ਼ੁਲਾਸਾ

On Punjab