ਨਵੀਂ ਦਿੱਲੀਜੇਐਨਐਨ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਦੀ ਧੀ ਅਦਾਕਾਰਾ ਸਾਰਾ ਅਲੀ ਖ਼ਾਨ12 ਅਗਸਤ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ ਸਾਲ 1995 ਵਿਚ ਬਾਲੀਵੁੱਡ ਦੇ ਪਟੌਦੀ ਪਰਿਵਾਰ ਵਿਚ ਹੋਇਆ ਸੀ। ਸਾਰਾ ਅਲੀ ਖ਼ਾਨ ਸੈਫ ਅਲੀ ਖ਼ਾਨਦੀ ਪਹਿਲੀ ਪਤਨੀ ਅਦਾਕਾਰਾ ਅੰਮ੍ਰਿਤਾ ਸਿੰਘ ਦੀ ਧੀ ਹੈ। ਸਾਰਾ ਨੂੰ ਬਾਲੀਵੁੱਡ ਵਿਚ ਕਦਮ ਰੱਖੇ ਜ਼ਿਆਦਾ ਸਮਾਂ ਨਹੀਂ ਹੋਇਆ ਹੈਪਰ ਉਹ ਅਕਸਰ ਸੁਰਖੀਆਂ ਵਿਚ ਰਹਿੰਦੀ ਹੈ।

Ads by Jagran.TV

Also Read

After Shilpa Shetty now Geeta Kapoor also disappeared from Super Dancer Chapter 4 this choreographer took the place
Shilpa Shetty ਤੋਂ ਬਾਅਦ ਹੁਣ ਗੀਤਾ ਕਪੂਰ ਵੀ ਹੋਈ ‘ਸੁਪਰ ਡਾਂਸਰ ਚੈਪਟਰ 4’ ‘ਚੋ ਗਾਇਬ, ਇਸ ਕੋਰਿਓਗ੍ਰਾਫਰ ਨੇ ਲਈ ਥਾਂ

 

 

ਸਾਰਾ ਅਲੀ ਖ਼ਾਨ ਨੇ ਸਾਲ 2018 ਵਿਚ ਫਿਲਮ ਕੇਦਾਰਨਾਥ ਨਾਲ ਬਾਲੀਵੁੱਡ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਵਿਚ ਉਨ੍ਹਾਂ ਦੇ ਨਾਲ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮੁੱਖ ਭੂਮਿਕਾ ਵਿਚ ਸਨ। ਸਾਰਾ ਅਲੀ ਖਾਨ ਦੀ ਫਿਲਮ ਨੂੰ ਬਾਕਸ ਆਫਿਸ ਤੇ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ। ਇਸ ਤੋਂ ਬਾਅਦ ਉਹ ਅਦਾਕਾਰ ਰਣਵੀਰ ਸਿੰਘ ਦੇ ਨਾਲ ਫਿਲਮ ਸਿੰਬਾ ਵਿਚ ਨਜ਼ਰ ਆਈ। ਉਨ੍ਹਾਂ ਦੀ ਫਿਲਮ ਹਿੱਟ ਸਾਬਤ ਹੋਈ।

 

ਸਾਰਾ ਅਲੀ ਖ਼ਾਨ ਕਾਰਤਿਕ ਆਰੀਅਨ ਦੇ ਨਾਲ ਫਿਲਮ ‘ਲਵ ਆਜ ਕਲ’ ਅਤੇ ਵਰੁਣ ਧਵਨ ਦੇ ਨਾਲ ਫਿਲਮ ‘ਕੁਲੀ ਨੰਬਰ 1′ ਵਿਚ ਵੀ ਨਜ਼ਰ ਆਈ ਸੀ। ਉਨ੍ਹਾਂ ਦੀਆਂ ਦੋਵੇਂ ਫਿਲਮਾਂ ਦਰਸ਼ਕਾਂ ਦਾ ਦਿਲ ਜਿੱਤਣ ਵਿਚ ਸਫ਼ਲ ਨਹੀਂ ਹੋ ਸਕੀਆਂ। ਸਾਰਾ ਅਲੀ ਖ਼ਾਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਜ਼ਿੰਦਗੀ ਵਿਚ ਕਈ ਉਤਰਾਅ ਚੜ੍ਹਾਅ ਆਏ ਹਨ। ਇਸਦੇ ਨਾਲ ਹੀਮਤਰੇਈ ਮਾਂ ਹੋਣ ਦੇ ਬਾਵਜੂਦ ਉਨ੍ਹਾਂ ਦੀ ਸੈਫ ਅਲੀ ਖਾਨ ਦੀ ਦੂਜੀ ਪਤਨੀਕਰੀਨਾ ਕਪੂਰ ਖਾਨ ਨਾਲ ਬਹੁਤ ਵਧੀਆ ਬਾਂਡਿੰਗ ਹੈ।

 

ਇਸ ਬਾਰੇ ਸਾਰਾ ਅਲੀ ਖ਼ਾਨ ਖੁਦ ਆਪਣੇ ਇੰਟਰਵਿਊਜ਼ ਵਿਚ ਬੋਲਦੀ ਰਹਿੰਦੀ ਹੈ। ਉਨ੍ਹਾਂ ਨੇ ਇਕ ਨਿਰਮਾਤਾਨਿਰਦੇਸ਼ਕ ਕਰਨ ਜੌਹਰ ਦੇ ਚੈਟ ਸ਼ੋਅ ਕੌਫੀ ਵਿਦ ਕਰਨ ਵਿਚ ਖੁਲਾਸਾ ਕੀਤਾ ਕਿ ਉਹ ਕਰੀਨਾ ਕਪੂਰ ਨੂੰ ਕੀ ਕਹਿੰਦੀ ਹੈ। ਇਸ ਦੌਰਾਨ ਆਪਣੀ ਅਤੇ ਕਰੀਨਾ ਦੀ ਬਾਂਡਿੰਗ ਤੇ ਚਰਚਾ ਕਰਦੇ ਹੋਏ ਸਾਰਾ ਨੇ ਕਿਹਾ,’ ਕਰੀਨਾ ਖੁਦ ਇਸ ਮਾਮਲੇ ਚ ਬਹੁਤ ਸਪੱਸ਼ਟ ਸੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਵੇਖ ਤੁਹਾਡੀ ਇਕ ਸ਼ਾਨਦਾਰ ਮਾਂ ਹੈ। ਮੈਂ ਚਾਹੁੰਦੀ ਹਾਂ ਕਿ ਅਸੀਂ ਦੋਸਤ ਬਣੀਏ । ਸਾਰਾ ਨੇ ਅੱਗੇ ਕਿਹਾ ਕਿ ਪਾਪਾ ਨਹੀਂ ਚਾਹੁੰਦੇ ਸਨ ਕਿ ਮੈਂ ਕਰੀਨਾ ਨੂੰ ਕਦੇ ਛੋਟੀ ਮਾਂ ਕਹਾਂ ਕਿਉਂਕਿ ਉਹ ਕਰੀਨਾ ਨੂੰ ਬੇਚੈਨ ਮਹਿਸੂਸ ਨਹੀਂ ਕਰਵਾਉਣਾ ਚਾਹੁੰਦੇ ਸੀ

 

ਇਸ ਤੋਂ ਬਾਅਦ ਸਾਰਾ ਅਲੀ ਖ਼ਾਨ ਨੇ ਕਿਹਾ ਕਿ ਮੈਂ ਪਹਿਲਾਂ ਬਹੁਤ ਉਲਝਣ ਚ ਸੀ ਕਿ ਮੈਂ ਉਨ੍ਹਾਂ ਨੂੰ ਕੀ ਬੁਲਾਵਾਂਕਰੀਨਾਜਾਂ ਮਾਸੀਇਸ ਲਈ ਪਾਪਾ ਨੇ ਕਿਹਾ ਤੁਹਾਨੂੰ ਉਸ ਨੂੰ ਆਂਟੀ ਬੁਲਾਉਣ ਦੀ ਜ਼ਰੂਰਤ ਨਹੀਂ ਹੈ। ਪਾਪਾ ਨੇ ਮੈਨੂੰ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਮੈਂ ਕਰੀਨਾ ਕਪੂਰ ਨੂੰ ਆਂਟੀ ਕਹਾਂ। ਇਸੇ ਲਈ ਮੈਂ ਉਨ੍ਹਾਂ ਨੂੰ ਕੇ‘ ਜਾਂ ਕਰੀਨਾ ਕਹਿੰਦੀ ਹਾਂ। ਕਰੀਨਾ ਕਪੂਰ ਅਤੇ ਸਾਰਾ ਅਲੀ ਖ਼ਾਨ ਅਕਸਰ ਇਕੱਠੇ ਨਜ਼ਰ ਆਉਂਦੇ ਹਨ।