32.63 F
New York, US
February 6, 2025
PreetNama
ਫਿਲਮ-ਸੰਸਾਰ/Filmy

Happy Birthday Ayesha Takia: ਬਚਪਨ ’ਚ ਸ਼ਾਹਿਦ ਕਪੂਰ ਦੇ ਨਾਲ ਕੀਤੀ ਸੀ ਐਡ, ਹੋਈ ਸੀ ਖੂਬ ਵਾਇਰਲ

ਆਇਸ਼ਾ ਟਾਕੀਆ ਨੇ ਜਦੋਂ ਤੋਂ ਫਿਲਮਾਂ ’ਚ ਡੈਬਿਊ ਕੀਤਾ ਸੀ, ਉਹ ਦਰਸ਼ਕਾਂ ਦੀ ਪਸੰਦੀਦਾ ਅਦਾਕਾਰਾ ਬਣ ਗਈ ਸੀ। ਉਹ ਬਚਪਨ ਤੋਂ ਹੀ ਫਿਲਮਾਂ ’ਚ ਆਉਣਾ ਚਾਹੁੰਦੀ ਸੀ। ਇਸ ਦੇ ਚਲਦੇ ਉਨ੍ਹਾਂ ਨੇ ਕਈ ਐਡ ਵੀ ਸ਼ੂਟ ਕੀਤੇ ਸੀ। ਇਨ੍ਹਾਂ ’ਚ ਉਨ੍ਹਾਂ ਦੀ ਪਸੰਦੀਦਾ ਐਡ ‘ਆਈ ਐੱਮ ਅ ਕੋਂਪਲੈਨ ਗਰਲ’ ਰਹੀ ਹੈ। ਇਸ ਤੋਂ ਇਲਾਵਾ ਉਹ ਆਪਣੇ ਗਲੈਮਰਜ਼ ਲੁੱਕ ਲਈ ਵੀ ਜਾਣੀ ਜਾਂਦੀ ਹੈ। ਉਨ੍ਹਾਂ ਨੇ ਸਲਮਾਨ ਖ਼ਾਨ ਦੇ ਨਾਲ ਫਿਲਮ ਵਾਂਟੇਡ ’ਚ ਵੀ ਕੰਮ ਕੀਤਾ ਸੀ। 10 ਅਪ੍ਰੈਲ ਆਈਸ਼ਾ ਟਾਕੀਆ ਦਾ ਜਨਮਦਿਨ ਹੈ।
ਆਇਸ਼ਾ ਟਾਕੀਆ ਨੂੰ 90 ਦੇ ਦਹਾਕੇ ’ਚ ਆਈ ਕੋਂਪਲੈਨ ਐਡ ’ਚ ਲਿਆ ਗਿਆ ਸੀ। ਇਹ ਐਡ ਕਾਫੀ ਪਸੰਦ ਕੀਤੀ ਗਈ ਸੀ। ਇਸ ’ਚ ਉਨ੍ਹਾਂ ਨਾਲ ਸ਼ਾਹਿਦ ਕਪੂਰ ਵੀ ਨਜ਼ਰ ਆਏ ਸੀ। ਇਸ ਤੋਂ ਬਾਅਦ ਆਇਸ਼ਾ ਨੇ ਫਾਲਗੁਨੀ ਪਾਠਕ ਲਈ ਇਕ ਮਿਊਜ਼ਿਕ ਵੀਡੀਓ ‘ਚ ਕੰਮ ਕੀਤਾ ਸੀ, ਜੋ ਕਿ ਅੱਜ ਤੋਂ 20 ਸਾਲ ਪਹਿਲਾਂ ਆਇਆ ਸੀ। ਗਾਣੇ ਦੋ ਬੋਲ ‘ਚੁਨਰ ਉੜ-ਉੜ ਜਾਏ’ ਸੀ। ਉਨ੍ਹਾਂ ਦੇ ਐਕਸਪ੍ਰੈਸ਼ਨ ਕਾਫੀ ਪਸੰਦ ਕੀਤੇ ਗਏ ਸੀ। ਵੀਡੀਓ ’ਚ ਆਇਸ਼ਾ ਟਾਕੀਆ ਕਾਫੀ ਖੂਬਸੂਰਤ ਲੱਗ ਰਹੀ ਸੀ।ਉਸ ਨੇ ਫਿਲਮ ਟਾਰਜਨ ਦਿ ਵੰਡਰ ਕਾਰ ਤੋਂ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ ’ਚ ਕੰਮ ਕੀਤਾ। ਇਨ੍ਹਾਂ ’ਚ ਸਲਾਮ ਏ ਇਸ਼ਕ, ਸੋਚਾ ਨਾ ਥਾ, ਤੇ ਵਾਂਟੇਡ ਸ਼ਾਮਲ ਹੈ। ਅਦਾਕਾਰਾ ਦੇ ਨਾਂ ਨਾਲ ਇਕ ਵਿਵਾਦ ਵੀ ਜੁੜਿਆ ਹੈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਲਿਪ ਦੀ ਸਰਜਰੀ ਕਰਵਾਈ ਸੀ। ਹਾਲਾਂਕਿ ਇਸ ’ਤੇ ਉਨ੍ਹਾਂ ਨੇ ਕਦੇ ਕੁਝ ਨਹੀਂ ਕਿਹਾ। ਆਇਸ਼ਾ ਟਾਕੀਆ ਨੇ ਆਪਣੇ ਬੁਆਏਫਰੈਂਡ ਅਬੂ ਫਰਹਾਨ ਆਜ਼ਮੀ ਦੇ ਨਾਲ ਵਿਆਹ ਕਰਵਾਇਆ। ਉਹ 35 ਸਾਲ ਦੀ ਹੋ ਗਈ ਹੈ।

Related posts

ਤਾਨਾਜੀ ਬਣੇ ਅਜੈ ਦੇਵਗਨ ਦੀ ਲੁੱਕ ਆਈ ਸਾਹਮਣੇ

On Punjab

‘ਦਿ ਫੇਮ ਗੇਮ’ ਦੀ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਕਿਹਾ – ਸੈਲੀਬ੍ਰਿਟੀ ਰੁਤਬੇ ਕਾਰਨ ਮੁਸ਼ਕਲ ਹੁੰਦਾ ਹੈ ਇੰਡੀਪੈਂਡੈਂਟ ਮਹਿਸੂਸ ਕਰਨਾ

On Punjab

‘ਮੈਂ ਲਾਰੈਂਸ ਦਾ ਭਰਾ ਬੋਲ ਰਿਹਾ ਹਾਂ…’, Salman Khan ਨੂੰ ਧਮਕੀ ਦੇਣ ਵਾਲਾ ਕਰਨਾਟਕ ਤੋਂ ਗ੍ਰਿਫ਼ਤਾਰ; ਕੀ ਸੀ ਮੁਲਜ਼ਮ ਦੀ ਮੰਗ? ਹਾਲ ਹੀ ‘ਚ ਬਰੇਲੀ ਨਿਵਾਸੀ ਮੁਹੰਮਦ ਤਇਅਬ ਨੇ ਅਦਾਕਾਰ ਸਲਮਾਨ ਖਾਨ ਅਤੇ ਐੱਨਸੀਪੀ ਨੇਤਾ ਜੀਸ਼ਾਨ ਸਿੱਦੀਕੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਮੁੰਬਈ ਪੁਲਿਸ ਨੇ ਨੋਇਡਾ ਸੈਕਟਰ 92 ਤੋਂ ਇੱਕ 20 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਉਸਨੇ ਮੁੰਬਈ ਪੁਲਿਸ ਕੰਟਰੋਲ ਰੂਮ ਦੇ ਮੋਬਾਈਲ ਨੰਬਰ ‘ਤੇ ਇੱਕ ਟੈਕਸਟ ਸੁਨੇਹਾ ਭੇਜਿਆ ਸੀ।

On Punjab