ਭਾਰਤੀ ਮਹਿਲਾ ਪਹਿਲਵਾਨ ਗੀਤਾ ਫੋਗਾਟ ਦਾ ਆਪਣਾ 32ਵਾਂ ਜਨਮ ਦਿਨ ਮਨਾ ਰਹੀ ਹੈ। ਭਾਰਤੀ ਮਹਿਲਾ ਪਹਿਲਵਾਨੀ ਨੂੰ ਵੱਖ ਪਛਾਣ ਦਿਵਾਉਣ ਵਾਲੀ ਗੀਤਾ ਦਾ ਜਨਮ 15 ਦਸੰਬਰ 1988 ਹਰਿਆਣਾ ਦੇ ਭਿਲਾਈ ‘ਚ ਹੋਇਆ ਸੀ। ਕਾਮਨਵੈਲਥ ਗੇਮਜ਼ ‘ਚ ਗੋਲਡ ਮੈਡਲ ਹਾਸਲ ਕਰਨ ਵਾਲੀ ਗੀਤਾ ਪਹਿਲੀ ਭਾਰਤੀ ਪਹਿਲਵਾਨ ਹੈ। ਭਾਰਤ ‘ਚ 2010 ‘ਚ ਖੇਡੀ ਗਈ ਇਸ ਖੇਡ ਦੇ ਵੱਡੇ ਮੰਚ ‘ਤੇ ਗੀਤੇ ਨੇ ਗੋਲਡ ਮੈਡਲ ਹਾਸਲ ਕਰ ਕੇ ਭਾਰਤ ਦਾ ਝੰਡਾ ਲਹਿਰਾਇਆ ਸੀ।
ਪਹਿਲਵਾਨੀ ‘ਚ ਭਾਰਤ ਦਾ ਨਾਂ ਰੋਸ਼ਨ ਕਰਨ ਵਾਲੀ ਗੀਤਾ ਦੇ ਪਿਤਾ ਮਹਾਵੀਰ ਫੋਗਾਟ ਇਕ ਮੰਨੇ ਪ੍ਰਮੰਨੇ ਪਹਿਲਵਾਨ ਸੀ। ਉਨ੍ਹਾਂ ਨੇ ਬੇਟੀਆਂ ਨੂੰ ਵੀ ਪਹਿਲਵਾਨ ਬਣਾਉਣ ਦਾ ਫੈਸਲਾ ਲਿਆ ਤੇ ਆਪਣੀ ਕੋਚਿੰਗ ‘ਚ ਉਨ੍ਹਾਂ ਨੂੰ ਸਫਲਤਾ ਦਿਵਾਈ। ਗੀਤਾ ਨੂੰ ਬਚਪਨ ਤੋਂ ਹੀ ਪਿਤਾ ਨੇ ਮਹਾਵੀਰ ਨੇ ਕੁਸ਼ਤੀ ਗੁਰ ਸਿਖਾਏ। ਗੀਤਾ ਨੇ ਸਾਲ 2019 ‘ਚ ਆਪਣੇ ਸਾਥੀ ਰੇਸਲਰ ਪਵਨ ਕੁਮਾਰ ਨਾਲ ਵਿਆਹ ਕੀਤਾ ਤੇ ਇਕ ਬੱਚੇ ਦੀ ਮਾਂ ਵੀ ਬਣੀ।
ਗੀਤਾ ‘ਤੇ ਬਣੀ ਬਾਲੀਵੁੱਡ ਫਿਲਮ ਦੰਗਲਭਾਰਤ ਲਈ ਕਾਮਨਵੈਲਥ ਗੇਮਜ਼ ‘ਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਣ ਵਾਲੀ ਗੀਤਾ ਉੱਪਰ ਬਾਲੀਵੁੱਡ ਫਿਲਮ ਦੰਗਲ ਬਣੀ ਸੀ। ਆਮਿਰ ਖਾਨ ਦੀ ਇਹ ਫਿਲਮ ਸਾਲ 2010 ‘ਚ ਗੀਤਾ ਦੇ ਕਾਮਨਵੈਲਥ ਗੋਡਲ ਮੈਡਲ ਜਿੱਤਣ ‘ਤੇ ਆਧਾਰਿਤ ਸੀ। ਫਿਲਮ ਬਾਕਸ ਆਫਿਸ ‘ਤੇ ਕਾਫੀ ਸਫਲ ਰਹੀ ਸੀ ਤੇ ਦਰਸ਼ਕਾਂ ਨੇ ਇਸ ਭਰਪੂਰ ਸਰਾਹਾ ਸੀ।
ਗੀਤਾ ਨੇ ਕੀਤੇ ਕਈ ਟੀਵੀ ਸ਼ੋਅ
ਮਹਿਲਾ ਪਹਿਲਵਾਨ ਗੀਤਾ ਨੇ ਸਾਲ 2017 ‘ਚ ਟੀਵੀ ਸ਼ੋਅ ਖਤਰੋਂ ਕੇ ਖਿਲਾੜੀ ਦੇ ਅੱਠਵੇਂ ਸੀਜ਼ਨ ‘ਚ ਹਿੱਸਾ ਲਿਆ ਸੀ। ਬਤੌਰ ਮੁਕਾਬਲੇਬਾਜ਼ ਉਹ ਉਸ ਰਿਆਲਿਟੀ ਸ਼ੋਅ ‘ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਬਿੱਗ ਬੌਸ ‘ਚ ਵੀ ਆਪਣੇ ਦੋਸਤ ਨੂੰ ਸਪੋਰਟ ਕਰਨ ਪਹੁੰਚੀ ਸੀ।