72.05 F
New York, US
May 11, 2025
PreetNama
ਸਮਾਜ/Social

Happy Birthday Google: 21 ਦਾ ਹੋਇਆ ਦੁਨੀਆ ਦਾ ਸਭ ਤੋਂ ਵੱਡਾ ਸਰਚ ਇੰਜਨ

ਨਵੀਂ ਦਿੱਲੀ: ਦੁਨੀਆ ਦਾ ਸਭ ਤੋਂ ਵੱਡਾ ਸਰਚ ਇੰਜਨ Google ਅੱਜ ਆਪਣਾ ਜਨਮ ਦਿਨ ਮਨਾ ਰਿਹਾ ਹੈ। ਗੂਗਲ 21 ਸਾਲ ਦਾ ਹੋ ਗਿਆ ਹੈ। ਹਰ ਖਾਸ ਮੌਕੇ ‘ਤੇ ਡੂਡਲ ਬਣਾਉਣ ਵਾਲੇ ਗੂਗਲ ਨੇ ਆਪਣੇ ਲਈ ਵੀ ਡੂਡਲ ਬਣਾਇਆ ਹੈ। Google ਡੂਡਲ ‘ਚ ਅੱਜ ਗੂਗਲ ਨੇ ਆਪਣਾ ਪੁਰਾਣਾ ਕੰਪਿਊਟਰ ਦਿਖਾਇਆ ਹੈ ਜਿਸ ‘ਚ ਇੱਕ ਮਾਉਸ ਤੇ ਪ੍ਰਿੰਟਰ ਵੀ ਹੈ।

ਗੂਗਲ ਨੂੰ 1998 ‘ਚ ਲੈਰੀ ਪੇਜ ਤੇ ਸਰਜੀ ਬੇਨ ਨੇ ਬਣਾਇਆ ਸੀ। ਦੋਵੇਂ ਪੀਐਚਡੀ ਦੇ ਵਿਦਿਆਰਥੀ ਸੀ। ਇਨ੍ਹਾਂ ਦੋਵਾਂ ਦੇ ਦਿਮਾਗ ‘ਚ ਸਰਚ ਇੰਜ਼ਨ ਗੂਗਲ ਨੂੰ ਬਣਾਉਣ ਦਾ ਖਿਆਲ ਆਇਆ ਸੀ। ਦੱਸ ਦਈਏ ਕਿ ਇਨ੍ਹਾਂ ਦੋਵਾਂ ਸਰਚ ਇੰਜ਼ਨ ਦਾ ਨਾਂ ਗੂਗਲ ਤਾਂ ਰੱਖਿਆ ਸੀ ਕਿ ਇਸ ਦੇ ਸਪੈਲਿੰਗ 100101 ਦੇ ਕਰੀਬ ਹੈ।ਇਹ ਸਪੈਲਿੰਗ ਤੇ ਗਿਣਤੀ ਲਾਰਜ ਸਕੇਲ ਸਰਚ ਇੰਜ਼ਨ ਦੇ ਮਕਸਦ ਨੂੰ ਪੂਰਾ ਕਰਦੀ ਹੈ। ਅਸਲ ‘ਚ Google ਪਹਿਲਾਂ ਘੋਗੋਲ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਬਾਅਦ ‘ਚ ਇਹ ਗੂਗਲ ਬਣ ਗਿਆ।

ਇਸ ਸਮੇਂ ਗੂਗਲ 100 ਤੋਂ ਜ਼ਿਆਦ ਭਾਸ਼ਾਵਾਂ ‘ਚ ਆਪਰੇਟ ਕਰਦਾ ਹੈ। ਦੁਨੀਆ ਦੇ 70 ਦੇਸ਼ਾਂ ‘ਚ ਇਸ ਦੇ ਦਫਤਰ ਹਨ। ਗੂਗਲ ਦੁਨੀਆ ਦੀ ਚਾਰ ਵੱਡੀ ਤਕਨੀਕੀ ਕੰਪਨੀਆਂ ‘ਚ ਸ਼ਾਮਲ ਹੈ। Google ਤੋਂ ਇਲਾਵਾ facebook, Amazon, Apple ਦੂਜੀਆਂ ਵੱਡੀਆਂ ਕੰਪਨੀਆਂ ਹਨ।

Related posts

ਹੁਣ ਗ਼ੈਰ-ਕਾਨੂੰਨੀ ਕਾਲੋਨੀਆਂ ਬਿਲਕੁਲ ਨਹੀਂ ਹੋਣਗੀਆਂ ਬਰਦਾਸ਼ਤ, ਹਰੇਕ ਵਿਅਕਤੀ ਦੇ ਸਿਰ ‘ਤੇ ਛੱਤ ਯਕੀਨੀ ਬਣਾਉਣ ਲਈ ਲਿਆਂਦੀ ਗਈ ਹੈ ਹਾਊਸਿੰਗ ਨੀਤੀ: ਅਮਨ ਅਰੋੜਾ

On Punjab

ਕੈਨੇਡਾ ਪੁਲੀਸ ਨੇ ਨਿੱਝਰ ਦੇ ਸਾਥੀ ਗੋਸਲ ਨੂੰ ਜਾਨ ਦੇ ਖ਼ਤਰੇ ਦੀ ਚਿਤਾਵਨੀ ਦਿੱਤੀ

On Punjab

ਪਿਛਲੇ 7 ਸਾਲਾਂ ‘ਚ 95 ਲੱਖ ਸੈਲਾਨੀਆਂ ਨੇ ਵੇਖਿਆ ਵਿਰਾਸਤ-ਏ ਖਾਲਸਾ ਮਿਊਜ਼ੀਅਮ

Pritpal Kaur