ਪਿਤਾ ਦਿਵਸ ਹਰ ਦੇਸ਼ ’ਚ ਭਾਵੇਂ ਵੱਖ-ਵੱਖ ਢੰਗਾਂ ਨਾਲ ਮਨਾਇਆ ਜਾਂਦਾ ਹੈ ਪਰ ਇਸ ਦਾ ਮਕਸਦ ਇਕ ਹੀ ਹੁੰਦਾ ਹੈ ‘ਪਿਤਾ ਦਾ ਸਨਮਾਨ।’ ਭਾਰਤੀ ਸੱਭਿਆਚਾਰ ’ਚ ਮਾਤਾ-ਪਿਤਾ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਜਾਂਦਾ ਹੈ। ਅਸਲ ’ਚ ਮਾਤਾ-ਪਿਤਾ ਦੇ ਸਹਿਯੋਗ ਨਾਲ ਹੀ ਬੱਚੇ ਦੀ ਜ਼ਿੰਦਗੀ ਬਣਦੀ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਮਾਂ ਆਪਣੇ ਬੱਚੇ ਨੂੰ 9 ਮਹੀਨੇ ਕੁੱਖ ’ਚ ਪਾਲਦੀ ਹੈ ਪਰ ਪਿਤਾ ਸਾਰੀ ਉਮਰ ਬੱਚੇ ਦੇ ਭਵਿੱਖ ਨੂੰ ਆਪਣੀ ਸੋਚ ਵਿਚ ਪਾਲ ਕੇ ਰੱਖਦਾ ਹੈ। ਇਕ ਵਿਅਕਤੀ ਦੇ ਪਿਤਾ ਬਣਦਿਆਂ ਹੀ ਉਸ ਦੀ ਦੁਨੀਆ ਬਦਲ ਜਾਂਦੀ ਹੈ ਤੇ ਕਦੇ ਨਾ ਖ਼ਤਮ ਹੋਣ ਵਾਲੀਆਂ ਜ਼ਿੰਮੇਵਾਰੀਆਂ ਸ਼ੁਰੂ ਹੋ ਜਾਂਦੀਆਂ ਹਨ। ਇਕ ਪਿਤਾ ਧੁੱਪ-ਛਾਂ, ਗਰਮੀ-ਸਰਦੀ ਸਹਿ ਤੇ ਦਿਨ-ਰਾਤ ਮਿਹਨਤ ਕਰ ਕੇ ਆਪਣੇ ਬੱਚਿਆਂ ਦਾ ਭਵਿੱਖ ਸੁਆਰਦਾ ਹੈ। ਇਸੇ ਗੱਲ ਦੀ ਕਦਰ ਕਰਦਿਆਂ ਪਿਤਾ ਦੇ ਸਨਮਾਨ ’ਚ ਮਨਾਇਆ ਜਾਂਦਾ ਹੈ ‘ਫਾਦਰਜ਼ ਡੇ’ ਯਾਨੀ ਪਿਤਾ ਦਿਵਸ।
previous post