Global Parents Day : ਮਾਪੇ ਹਮੇਸ਼ਾਂ ਹੀ ਸਤਿਕਾਰਤ ਹੁੰਦੇ ਹਨ ਪਰ ਉਨ੍ਹਾਂ ਦੀਆਂ ਬੱਚਿਆਂ ਪ੍ਰਤੀ ਕੁਰਬਾਨੀਆਂ ਨੂੰ ਸਜਦਾ ਕਰਨ ਲਈ ਇਕ ਜੂੁਨ ਨੂੰ ਯੂਐਨ ਜਨਰਲ ਅਸੈਂਬਲੀ ਨੇ ਸਾਲ 2012 ਤੋਂ ਇਸ ਨੂੰ ਗਲੋਬਲ ਪੇਰੈਂਟਸ ਡੇਅ ਦਾ ਰੁੂਪ ਵਿਚ ਮਨਾਉਣਾ ਸ਼ੁਰੂ ਕੀਤਾ। ਗਲੋਬਲ ਪੇਰੈਂਟਸ ਡੇਅ ਮਾਪਿਆਂ ਪ੍ਰਤੀ ਸਨਮਾਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਪ੍ਰਤੀ ਸ਼ੁਕਰੀਆ ਅਦਾ ਕਰਨ ਲਈ ਮਨਾਇਆ ਜਾਂਦਾ ਹੈ। ਇਹ ਅਜਿਹਾ ਮੌਕਾ ਹੈ ਜਿਸ ਦਿਨ ਬੱਚੇ ਆਪਣੇ ਮਾਪਿਆਂ ਦੇ ਨਿਰਸਵਾਰਥ ਭਾਵ ਨਾਲ ਕੀਤੇ ਗਏ ਕੰਮਾਂ ਲਈ ਉਨ੍ਹਾਂ ਨੂੰ ਸਪੈਸ਼ਲ ਹੋਣ ਦਾ ਅਹਿਸਾਸ ਦਿਵਾਉਂਦੇ ਹਨ ਅਤੇ ਆਪਣੇ ਜੀਵਨ ਵਿਚ ਉਨ੍ਹਾਂ ਦੀ ਅਹਿਮੀਅਤ ਬਾਰੇ ਦੱਸਦੇ ਹਨ।
Ads by Jagran.TV

 

ਵੈਸੇ ਦਾ ਹਰ ਦਿਨ ਹੀ ਮਾਪਿਆਂ ਦੀ ਸਤਿਕਾਰ, ਸਨਮਾਨ ਅਤੇ ਉਨ੍ਹਾਂ ਦਾ ਆਪਣੇ ਜੀਵਨ ਵਿਚ ਮਹੱਤਵ ਬਾਰੇ ਖਾਸ ਹੁੰਦਾ ਹੈ। ਮਾਪੇ ਸਾਡੇ ਲਈ ਭਗਵਾਨ ਦਾ ਦੂਜਾ ਰੂਪ ਹੁੰਦੇ ਹਨ। ਉਨ੍ਹਾਂ ਨੇ ਸਾਨੂੰ ਜਨਮ ਦਿੱਤਾ, ਪਰੇਸ਼ਾਨੀਆਂ ਝੱਲੀਆਂ, ਤਿਆਗ ਕੀਤਾ, ਅਜਿਹੇ ਵਿਚ ਉਨ੍ਹਾਂ ਦਾ ਧੰਨਵਾਦ ਕਰਨਾ ਅਤੇ ਆਪਣੇ ਜੀਵਨ ਵਿਚ ਉਨ੍ਹਾਂ ਦੀ ਅਹਿਮੀਅਤ ਬਾਰੇ ਦੱਸਣਾ ਚਾਹੀਦਾ ਹੈ।
ਮਾਪੇ ਹਮੇਸ਼ਾਂ ਹੀ ਬੱਚਿਆਂਦੀ ਪਰਵਰਿਸ਼ ਚੰਗੇ ਮਾਹੌਲ ਵਿਚ ਕਰਨ ਦੀ ਕੋਸ਼ਿਸ਼ ਕਰਦੇ ਹਨ। ਭਵਿੱਖ ਨੂੰ ਬਿਹਤਰ ਬਣਾਉਣ ਲਈ ਚੰਗੇ ਗੁਣ ਸਿਖਾਉਣ ਦੀ ਪਹਿਲ ਕਰਦੇ ਹਨ।
ਅੱਜ ਦੇ ਬਦਲਦੇ ਲਾਈਫ਼ ਸਟਾਈਲ ਅਤੇ ਕੋਰੋਨਾ ਮਹਾਮਾਰੀ ਦੇ ਇਸ ਮੁਸ਼ਕਲ ਸਮੇਂ ਵਿਚ ਪਰਿਵਾਰ ਦੀ ਮਹਤੱਤਾ ਨੂੰ ਹੋਰ ਵਧਾ ਦਿੱਤਾ ਹੈ। ਹਰ ਸਾਲ ਇਸ ਦਿਵਸ ਨੂੰ ਮਨਾਉਣ ਲਈ ਇਕ ਥੀਮ ਰੱਖਿਆ ਜਾਂਦਾ ਹੈ। ਇਸ ਵਾਰ ਦਾ ਥੀਮ ਹੈ,‘ਦੁਨੀਆ ਭਰ ਵਿਚ ਆਪਣੇ ਮਾਤਾ ਪਿਤਾ ਦੀ ਸ਼ਲਾਘਾ ਕਰੀਏ’। ਇਹ ਵਿਸ਼ਾ ਆਪਣੇ ਮਾਪਿਆਂ ਦੇ ਤਿਆਗ, ਉਨ੍ਹਾਂ ਵੱਲੋਂ ਸਾਡੀ ਬਿਹਤਰੀ ਲਈ ਕੀਤੇ ਕੰਮਾਂ ਦੀ ਸ਼ਲਾਘਾ ਕਰਨ ਨੂੰ ਉਤਸ਼ਾਹਤ ਕਰਦਾ ਹੈ। ਸਾਡੇ ਜੀਵਨ ਵਿਚ ਸਾਡੇ ਮਾਪਿਆਂ ਦੀ ਜੋ ਥਾਂ ਅਤੇ ਸਨਮਾਨ ਹੈ, ਉਸ ਨੂੰ ਅੱਜ ਦੇ ਦਿਨ ਕੁਝ ਸ਼ਬਦਾਂ, ਭਾਵਨਾਵਾਂ ਅਤੇ ਕੰਮਾਂ ਜ਼ਰੀਏ ਅਸੀਂ ਪ੍ਰਗਟਾ ਸਕਦੇ ਹਾਂ।