51.94 F
New York, US
November 8, 2024
PreetNama
ਸਿਹਤ/Health

Happy Holi : ਖੇਡੋ ਗੁਲਾਲ ਰੱਖੋ ਸਿਹਤ ਦਾ ਖ਼ਿਆਲ

ਹੋਲੀ ਉਤਸ਼ਾਹ ਦਾ ਤਿਉਹਾਰ ਹੈ ਤੇ ਸਾਨੂੰ ਇਸ ਨੂੰ ਉਤਸ਼ਾਹ ਨਾਲ ਹੀ ਮਨਾਉਣਾ ਚਾਹੀਦਾ ਹੈ। ਹਾਲਾਂਕਿ ਕੁਝ ਲੋਕ ਰੰਗ ’ਚ ਭੰਗ ਪਾਉਣ ਯਾਨੀ ਤਿਉਹਾਰ ਨੂੰ ਪੀੜਾ ’ਚ ਬਦਲਣ ਦਾ ਕੰਮ ਕਰਦੇ ਹਨ, ਜਿਵੇਂ ਕਿਸੇ ਨੂੰ ਜ਼ਬਰਦਸਤੀ ਰੰਗ ਲਾਉਣ ਦੇ ਚੱਕਰ ’ਚ ਨਾਜ਼ੁਕ ਅੰਗਾਂ (ਅੱਖਾਂ, ਕੰਨ, ਨੱਕ, ਮੰੂਹ) ’ਚ ਰੰਗਾਂ ਦਾ ਚਲੇ ਜਾਣਾ। ਕੈਮੀਕਲਯੁਕਤ ਰੰਗਾਂ ਨਾਲ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਪਹੰੁਚ ਸਕਦਾ ਹੈ। ਬਣਾਵਟੀ ਰੰਗਾਂ ਦੀ ਵਰਤੋਂ ਨਾਲ ਐਲਰਜੀ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਹ ਹੋਲੀ ਤੋਂ ਬਾਅਦ ਵੀ ਕਈ ਦਿਨਾਂ ਤਕ ਪਰੇਸ਼ਾਨ ਰੱਖਦਾ ਹੈ।

ਕੁਦਰਤੀ ਰੰਗ ਹੀ ਵਰਤੋ

ਹਰਬਲ ਜਾਂ ਕੁਦਰਤੀ ਰੰਗਾਂ ਦਾ ਇਸਤੇਮਾਲ ਕਰ ਕੇ ਹੋਲੀ ਦੇ ਤਿਉਹਾਰ ਦਾ ਮਜ਼ਾ ਪੂਰੇ ਜੋਸ਼ ਨਾਲ ਲਿਆ ਜਾ ਸਕਦਾ ਹੈ। ਬਾਜ਼ਾਰ ਵਿਚ ਕਈ ਕਿਸਮ ਦੇ ਮਿਲਾਵਟੀ ਰੰਗਾਂ ਦੀ ਭਰਮਾਰ ਹੈ, ਜਿਨ੍ਹਾਂ ਨੂੰ ਕੱਚ, ਕੈਮੀਕਲ, ਕਾਪਰ ਸਲਫੇਟ ਆਦਿ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ। ਇਸ ਨਾਲ ਸਰੀਰ ’ਤੇ ਜਲਣ, ਖਾਰਿਸ਼, ਐਲਰਜੀ ਆਦਿ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਜਾਂਚ ਪਰਖ ਕੇ ਹੀ ਰੰਗ ਖ਼ਰੀਦੀਏ। ਸਾਨੂੰ ਹਰਬਲ ਰੰਗਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਇਹ ਰੰਗ ਮਹਿੰਗੇ ਜ਼ਰੂਰ ਹੁੰਦੇ ਹਨ ਪਰ ਚਮੜੀ ਲਈ ਹਾਨੀਕਾਰਕ ਨਹੀਂ ਹੁੰਦੇ।

ਖਾਣੇ ਨੂੰ ਰੰਗਾਂ ਤੋਂ ਬਚਾਓ

ਹੋਲੀ ਦੇ ਦਿਨ ਮਠਿਆਈ ਖਾ ਕੇ ਤਿਉਹਾਰ ਮਨਾਇਆ ਜਾਂਦਾ ਹੈ ਪਰ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਮਠਿਆਈ ਜਾਂ ਕੁਝ ਖਾਣ ਸਮੇਂ ਰੰਗ ਸਾਡੇ ਮੂੰਹ ਵਿਚ ਨਾ ਜਾਵੇ। ਇਸ ਨਾਲ ਪੇਟ ਦਰਦ ਤੇ ਪੇਟ ਸਬੰਧੀ ਕਈ ਹੋਰ ਸਮੱਸਿਆਵਾਂ ਹੋਣ ਦਾ ਖ਼ਤਰਾ ਰਹਿੰਦਾ ਹੈ। ਚੰਗੀ ਤਰ੍ਹਾਂ ਹੱਥ ਧੋ ਕੇ ਹੀ ਕੁਝ ਖਾਣਾ ਚਾਹੀਦਾ ਹੈ।

ਅੱਖਾਂ ਦਾ ਰੱਖੋ ਧਿਆਨ

ਹੋਲੀ ’ਤੇ ਕਈ ਲੋਕ ਮੰੂਹ ਉੱਤੇ ਰੰਗ ਲਾਉਂਦੇ ਹਨ, ਜੋ ਕਈ ਵਾਰ ਅੱਖਾਂ ’ਚ ਚਲਾ ਜਾਂਦਾ ਹੈ। ਕੈਮੀਕਲਯੁਕਤ ਰੰਗ ਕਾਰਨੀਆਂ ਨੂੰ ਵੀ ਨੁਕਸਾਨ ਪਹੰੁਚਾ ਸਕਦਾ ਹੈ। ਰੰਗਾਂ ਨਾਲ ਅੱਖਾਂ ਨੂੰ ਇਨਫੈਕਸ਼ਨ ਹੋ ਸਕਦੀ ਹੈ। ਅੱਖਾਂ ਲਾਲ ਹੋ ਜਾਂਦੀਆਂ ਹਨ ਤੇ ਉਨ੍ਹਾਂ ’ਚ ਸੋਜ਼ ਆ ਜਾਂਦੀ ਹੈ। ਅੱਖਾਂ ’ਚ ਦਰਦ ਤੇ ਜਲਣ ਹੋਣ ਲੱਗਦੀ ਹੈ। ਅਜਿਹੇ ’ਚ ਅੱਖਾਂ ਨੂੰ ਨਾ ਮਲੋ। ਅੱਖਾਂ ਨੂੰ ਸਾਫ਼ ਤੇ ਠੰਢੇ ਪਾਣੀ ਨਾਲ ਧੋਵੋ। ਅੱਖਾਂ ’ਚ ਗੁਲਾਬ ਜਲ ਪਾਓ, ਇਸ ਨਾਲ ਜਲਣ ਘੱਟ ਹੋਵੇਗੀ। ਜੇ ਆਰਾਮ ਨਾ ਮਿਲੇ ਤਾਂ ਡਾਕਟਰ ਨੂੰ ਮਿਲੋ।

ਕੰਨ ਦਾ ਪਰਦਾ ਫਟਣ ਦਾ ਰਹਿੰਦੈ ਡਰ

ਅਕਸਰ ਲੋਕ ਦਿਨ ਸਮੇਂ ਗਿੱਲੇ ਰੰਗ ਤੇ ਸ਼ਾਮ ਨੂੰ ਸੱੁਕੇ ਰੰਗਾਂ ਨਾਲ ਹੋਲੀ ਖੇਡਦੇ ਹਨ। ਜੇ ਕਿਸੇ ਕਾਰਨ ਰੰਗ ਕੰਨ ’ਚ ਚਲਾ ਜਾਵੇ ਤਾਂ ਕੰਨ ’ਚ ਦਰਦ, ਸੁਣਨ ’ਚ ਤਕਲੀਫ਼ ਤੇ ਕੰਨ ਦਾ ਪਰਦਾ ਫਟਣ ਦਾ ਡਰ ਰਹਿੰਦਾ ਹੈ। ਜੇ ਕੰਨ ’ਚ ਗਿੱਲਾ ਰੰਗ ਚਲਾ ਜਾਵੇ ਤਾਂ ਆਪਣੇ ਸਿਰ ਨੂੰ ਉਸ ਕੰਨ ’ਚ ਦਿਸ਼ਾ ’ਚ ਝੁਕਾ ਲਵੋ। ਮਾਚਿਸ ਦੀ ਤੀਲੀ ਜਾਂ ਤੇਲ ਦੀ ਵਰਤੋਂ ਨਾ ਕਰੋ। ਜੇ ਦਰਦ ਜ਼ਿਆਦਾ ਹੰੁਦਾ ਹੈ, ਸੁਣਨ ’ਚ ਤਕਲੀਫ਼ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਕਈ ਵਾਰ ਰੰਗਾਂ ਨਾਲ ਐਲਰਜਿਕ ਰਿਐਕਸ਼ਨ ਵੀ ਹੰੁਦੀ ਹੈ, ਜਿਸ ਨਾਲ ਚਿਹਰੇ ਦੇ ਨਾਲ-ਨਾਲ ਕੰਨ ਦੀ ਚਮੜੀ ਉਪਰ ਦਾਣੇ ਆ ਜਾਂਦੇ ਹਨ। ਜੇ ਅਜਿਹੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਠੰਢੇ ਪਾਣੀ ਨਾਲ ਧੋਵੋ ਤੇ ਡਾਕਟਰ ਨਾਲ ਸੰਪਰਕ ਕਰੋ। ਜੇ ਰੰਗ ਮੰੂਹ ਅੰਦਰ ਚਲਾ ਜਾਵੇ ਤਾਂ ਤੁਰੰਤ ਪਾਣੀ ਨਾਲ ਕੁਰਲੀ ਕਰੋ। ਪਾਣੀ ਨਾਲ ਭਰੇ ਗੁਬਾਰਿਆਂ ਨਾਲ ਸੱਟ ਲੱਗਣ ਦਾ ਡਰ ਰਹਿੰਦਾ ਹੈ। ਇਸ ਨਾਲ ਕੰਨ ਦੇ ਪਰਦੇ ਵੀ ਫਟ ਸਕਦੇ ਹਨ।

ਇਨ੍ਹਾਂ ਗੱਲਾਂ ਦਾ ਰੱਖੋ ਖ਼ਿਆਲ

– ਹਰਬਲ ਰੰਗਾਂ ਨਾਲ ਹੀ ਹੋਲੀ ਖੇਡੋ।

– ਗਿੱਲੇ ਰੰਗਾਂ ਦੀ ਜ਼ਿਆਦਾ ਵਰਤੋਂ ਨਾ ਕਰੋ।

– ਪਾਣੀ ਨਾਲ ਭਰੇ ਗੁਬਾਰਿਆਂ ਦੀ ਵਰਤੋਂ ਨਾ ਕਰੋ।

– ਨੱਕ ’ਚ ਰੰਗ ਜਾਣ ਨਾਲ ਐਲਰਜੀ ਹੋਣ ’ਤੇ ਛਿੱਕਾਂ, ਨੱਕ ’ਚੋਂ ਪਾਣੀ ਆਉਣ ਦੀ ਸਮੱਸਿਆ ਤੇ ਇਨਫੈਕਸ਼ਨ ਹੋਣ ਦੀ ਸ਼ੰਕਾ ਵੱਧ ਜਾਂਦੀ ਹੈ। ਇਸ ਲਈ ਨੱਕ ’ਚ ਰੰਗ ਜਾਵੇ ਤਾਂ ਤੁਰੰਤ ਸਾਫ਼ ਕਰੋ ਤੇ ਡਾਕਟਰ ਦੀ ਸਲਾਹ ਲਵੋ।

– ਕੰਨ ਦੇ ਅੰਦਰੂਨੀ ਹਿੱਸੇ ਤਕ ਰੰਗ ਜਾਣ ਉੱਤੇ ਤੇਲ ਦੀ ਵਰਤੋਂ ਨਾ ਕਰੋ। ਕੰਨ ਦੀ ਬਾਹਰਲੀ ਪਰਤ ਦੀ ਸਫ਼ਾਈ ਲਈ ਤੁਸੀਂ ਰੰੂ ਦਾ ਇਸਤੇਮਾਲ ਕਰ ਸਕਦੇ ਹੋ।

Related posts

16 ਸਾਲਾ ਧੀ ਦੇ ਪੇਟ ‘ਚ ਅਚਾਨਕ ਉੱਠਿਆ ਤੇਜ਼ ਦਰਦ, ਡਾਕਟਰ ਨੇ ਕੀਤੀ ਅਲਟਰਾਸਾਊਂਡ; ਰਿਪੋਰਟ ਦੇਖ ਘਰ ਵਾਲਿਆਂ ਦੇ ਉੱਡੇ ਹੋਸ਼ ਮੈਡੀਕਲ ਥਾਣਾ ਖੇਤਰ ਦੀ ਇਕ ਕਲੋਨੀ ‘ਚ ਰਹਿਣ ਵਾਲੀ 13 ਸਾਲਾ ਲੜਕੀ ਨਾਲ ਡੇਢ ਸਾਲ ਤੋਂ 16 ਸਾਲਾ ਲੜਕਾ ਸਰੀਰਕ ਸਬੰਧ ਬਣਾ ਰਿਹਾ ਸੀ। ਵੀਰਵਾਰ ਨੂੰ ਲੜਕੀ ਦੇ ਪੇਟ ‘ਚ ਦਰਦ ਹੋਇਆ। ਰਿਸ਼ਤੇਦਾਰ ਨੇ ਮਹਿਲਾ ਡਾਕਟਰ ਨਾਲ ਸਲਾਹ ਕੀਤੀ। ਜਦੋਂ ਡਾਕਟਰ ਨੇ ਅਲਟਰਾਸਾਊਂਡ ਕਰਵਾਇਆ ਤਾਂ ਪਤਾ ਲੱਗਾ ਕਿ ਬੱਚੀ ਦੋ ਮਹੀਨੇ ਦੀ ਗਰਭਵਤੀ ਸੀ।

On Punjab

ਇਸ ਤਰੀਕੇ ਨਾਲ ਇੱਕ ਹਫਤੇ ‘ਚ ਖ਼ਤਮ ਕਰੋ ਡਾਰਕ ਸਰਕਲ

On Punjab

ਐਪਲ ਵਿਨੇਗਰ ਦੇ ਵਾਲਾਂ ਨੂੰ ਇਹ ਫਾਇਦੇ ਜਾਣ ਕੇ ਰਹਿ ਜਾਵੋਗੇ ਹੈਰਾਨ, ਚਮਕ ਦੇ ਨਾਲ ਹੇਅਰ ਗ੍ਰੋਥ ‘ਚ ਵੀ ਫਾਇਦੇਮੰਦ

On Punjab