ਸਰੀਰ ਦੇ ਹੋਰ ਅੰਗਾਂ ਵਾਂਗ ਦਿਮਾਗ ਨੂੰ ਵੀ ਆਰਾਮ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ‘ਤੇ ਦਬਾਅ ਇਸਦੀ ਕੰਮ ਕਰਨ ਦੀ ਸਮਰੱਥਾ ਤੋਂ ਵੱਧ ਜਾਂਦਾ ਹੈ, ਤਾਂ ਇਹ ਇਸਦਾ ਭਾਰ ਨਹੀਂ ਝੱਲ ਸਕਦਾ। ਜਦੋਂ ਇਸ ਦੇ ਨਿਊਰੋਟ੍ਰਾਂਸਮੀਟਰ ਸਮੱਸਿਆਵਾਂ ਨੂੰ ਹੱਲ ਕਰਨ ਤੋਂ ਥੱਕ ਜਾਂਦੇ ਹਨ, ਤਾਂ ਵਿਅਕਤੀ ਦਾ ਤਣਾਅ ਸਿਰ ਦਰਦ ਅਤੇ ਚਿੜਚਿੜੇਪਨ ਵਰਗੇ ਲੱਛਣਾਂ ਦੇ ਰੂਪ ‘ਚ ਪ੍ਰਗਟ ਹੁੰਦਾ ਹੈ। ਤਣਾਅ ਦਾ ਕਾਰਨ ਮਨੋਵਿਗਿਆਨਕ ਹੋ ਸਕਦਾ ਹੈ, ਪਰ ਇਸ ਦਾ ਵਿਅਕਤੀ ਦੀ ਸਰੀਰਕ ਸਿਹਤ ‘ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਦਿਮਾਗ ਸਾਡੇ ਸਰੀਰ ‘ਚ ਇਕ ਮਾਸਟਰ ਕੰਪਿਊਟਰ ਵਾਂਗ ਕੰਮ ਕਰਦਾ ਹੈ। ਜਦੋਂ ਕੋਈ ਵਿਅਕਤੀ ਕਿਸੇ ਵੀ ਕਾਰਨ ਤਣਾਅ ‘ਚ ਰਹਿੰਦਾ ਹੈ, ਤਾਂ ਇਹ ਉਸਨੂੰ ਕਈ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਨਾਲ ਪਰੇਸ਼ਾਨ ਕਰਨ ਲੱਗਦਾ ਹੈ, ਜੋ ਕਿ ਇਸ ਪ੍ਰਕਾਰ ਹਨ…
1. ਇਨਸੌਮਨੀਆ
ਤਣਾਅ ਦਾ ਅਸਰ ਸਭ ਤੋਂ ਪਹਿਲਾਂ ਵਿਅਕਤੀ ਦੀ ਨੀਂਦ ‘ਤੇ ਪੈਂਦਾ ਹੈ। ਜਦੋਂ ਦਿਮਾਗ ‘ਚ ਮੌਜੂਦ ਸਿੰਪੇਥੈਟਿਕ ਨਰਵ ਟ੍ਰਾਂਸਮੀਟਰ ਇਸ ਨਾਲ ਲੜਨ ਲਈ ਜ਼ਿਆਦਾ ਸਰਗਰਮ ਹੋ ਜਾਂਦੇ ਹਨ, ਤਾਂ ਵਿਅਕਤੀ ਨੂੰ ਇਨਸੌਨੀਆ ਦੀ ਸਮੱਸਿਆ ਹੁੰਦੀ ਹੈ।
2. ਜ਼ੁਕਾਮ ਅਤੇ ਫਲੂ
ਜੋ ਲੋਕ ਅਕਸਰ ਪਰੇਸ਼ਾਨ ਰਹਿੰਦੇ ਹਨ, ਉਨ੍ਹਾਂ ਦੇ ਦਿਮਾਗ ਦੇ ਨਿਊਰੋਟ੍ਰਾਂਸਮੀਟਰ ਤਣਾਅ ਨਾਲ ਲੜ ਕੇ ਕਮਜ਼ੋਰ ਹੋ ਜਾਂਦੇ ਹਨ। ਇਸ ਨਾਲ ਸਰੀਰ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਜਦੋਂ ਅਸੀਂ ਤਣਾਅ ਵਿਚ ਹੁੰਦੇ ਹਾਂ ਤਾਂ ਜ਼ੁਕਾਮ ਅਤੇ ਬੁਖਾਰ ਵਰਗੀਆਂ ਸਮੱਸਿਆਵਾਂ ਸਾਨੂੰ ਵਾਰ-ਵਾਰ ਪਰੇਸ਼ਾਨ ਕਰਦੀਆਂ ਰਹਿੰਦੀਆਂ ਹਨ।
3. ਹਾਈ ਬਲੱਡ ਪ੍ਰੈਸ਼ਰ
ਤਣਾਅ ‘ਚ, ਸਰੀਰ ਦੀਆਂ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਅਤੇ ਦਿਲ ਦੀ ਧੜਕਣ ਵੱਧ ਜਾਂਦੀ ਹੈ। ਅਜਿਹੇ ‘ਚ ਖੂਨ ਦਾ ਵਹਾਅ ਵਧਣਾ ਸੁਭਾਵਕ ਹੈ, ਜਿਸ ਕਾਰਨ ਵਿਅਕਤੀ ਦਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਜੇਕਰ ਸਹੀ ਸਮੇਂ ‘ਤੇ ਇਸ ‘ਤੇ ਕਾਬੂ ਨਾ ਪਾਇਆ ਜਾਵੇ, ਤਾਂ ਇਹ ਸਮੱਸਿਆ ਦਿਲ ਦੇ ਰੋਗਾਂ ਦਾ ਕਾਰਨ ਬਣ ਜਾਂਦੀ ਹੈ।
4. ਸ਼ੂਗਰ
ਤਣਾਅ ਦੇ ਕਾਰਨ, ਸ਼ੂਗਰ ਨੂੰ ਗਲੂਕੋਜ਼ ‘ਚ ਬਦਲਣ ਵਾਲੇ ਹਾਰਮੋਨ, ਇਨਸੁਲਿਨ ਦੇ ਸੀਕ੍ਰੀਸ਼ਨ ‘ਚ ਰੁਕਾਵਟ ਆਉਂਦੀ ਹੈ, ਜਿਸ ਕਾਰਨ ਖੂਨ ‘ਚ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ।
5. ਸਾਹ ਸਬੰਧੀ ਸਮੱਸਿਆਵਾਂ
ਤਣਾਅ ਦੀ ਸਥਿਤੀ ‘ਚ, ਸਾਹ ਲੈਣ ਦੀ ਗਤੀ ਤੇਜ਼ ਹੋ ਜਾਂਦੀ ਹੈ। ਇਸ ਕਾਰਨ ਵਿਅਕਤੀ ‘ਚ ਅਸਥਮਾ ਵਰਗੇ ਲੱਛਣ ਦਿਖਾਈ ਦਿੰਦੇ ਹਨ। ਜੇਕਰ ਕਿਸੇ ਨੂੰ ਇਹ ਬੀਮਾਰੀ ਪਹਿਲਾਂ ਤੋਂ ਹੀ ਹੈ ਤਾਂ ਤਣਾਅ ਇਸ ਨੂੰ ਹੋਰ ਵਧਾ ਦਿੰਦਾ ਹੈ।
6. ਮਾਈਗ੍ਰੇਨ
ਜਦੋਂ ਹਾਲਾਤ ਪ੍ਰਤੀਕੂਲ ਹੁੰਦੇ ਹਨ, ਤਾਂ ਦਿਮਾਗ ਨੂੰ ਅਨੁਕੂਲ ਹੋਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਵਿਅਕਤੀ ਲਈ ਤਣਾਅ ਪੈਦਾ ਹੁੰਦਾ ਹੈ। ਤਣਾਅ ਨਾਲ ਲੜਨ ਲਈ, ਦਿਮਾਗ ਤੋਂ ਕੁਝ ਕਿਸਮ ਦੇ ਰਸਾਇਣਾਂ ਦਾ ਸੀਕ੍ਰੀਸ਼ਨ ਹੁੰਦਾ ਹੈ, ਜਿਸ ਕਾਰਨ ਇਸ ਦੀਆਂ ਨਸਾਂ ਸੁੰਗੜ ਜਾਂਦੀਆਂ ਹਨ। ਇਸ ਨਾਲ ਵਿਅਕਤੀ ਨੂੰ ਅਸਥਾਈ, ਪਰ ਗੰਭੀਰ ਸਿਰ ਦਰਦ ਜਾਂ ਮਾਈਗ੍ਰੇਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।