32.97 F
New York, US
February 23, 2025
PreetNama
ਖਾਸ-ਖਬਰਾਂ/Important News

Haryana news: ਪਰਿਵਾਰ ਦੇ ਤਿੰਨ ਜੀਆਂ ਨੇ ਆਪਣੀ ਮੌਤ ਨੂੰ ਖ਼ੁਦ ਦਿੱਤਾ ਸੱਦਾ, ਵਜ੍ਹਾ ਪਤਾ ਲੱਗੀ ਤਾਂ ਉੱਡ ਗਏ ਹੋਸ਼

 ਹਰਿਆਣਾ ਦੇ ਰੇਵਾੜੀ ਸ਼ਹਿਰ ਵਿੱਚ ਇੱਕ ਮਹਿਲਾ ਅਤੇ ਉਸ ਦੇ ਬੱਚਿਆਂ ਨੇ ਜ਼ਹਿਰੀਲੀ ਚੀਜ਼ ਖਾ ਲਈ ਜਿਸ ਕਰਕੇ ਤਿੰਨਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਮਹਿਲਾ ਅਤੇ ਉਸ ਦੀ ਧੀ ਨੇ ਰੇਵਾੜੀ ਅਤੇ ਪੁੱਤ ਨੇ ਗੁਰੂਗ੍ਰਾਮ ਦੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਹਾਲਾਂਕਿ ਹਾਲੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਤਿੰਨਾਂ ਨੇ ਜ਼ਹਿਰੀਲੀ ਚੀਜ਼ ਕਿਉਂ ਖਾਧੀ।

ਮੰਗਲਵਾਰ ਨੂੰ ਸਿਵਲ ਹਸਪਤਾਲ ‘ਚ ਮ੍ਰਿਤਕ ਮਾਂ-ਧੀ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਖਾਸ ਗੱਲ ਇਹ ਹੈ ਕਿ ਔਰਤ ਦੇ ਪਤੀ ਨੇ ਕਰੀਬ 3 ਮਹੀਨੇ ਪਹਿਲਾਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।

ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਨਾਰਨੌਲ ਰੋਡ ‘ਤੇ ਸਥਿਤ ਰਾਵ ਤੁਲਾਰਾਮ ਵਿਹਾਰ ਨਿਵਾਸੀ ਅਨਿਲ ਕੁਮਾਰੀ ਨੇ ਆਪਣੇ ਪੁੱਤ ਰਿਸ਼ਭ ਅਤੇ ਧੀ ਸਵੀਟੀ ਨਾਲ ਜ਼ਹਿਰੀਲੀ ਚੀਜ਼ ਖਾ ਲਈ।

ਇਸ ਤੋਂ ਬਾਅਦ ਤਿੰਨਾਂ ਦੀ ਹਾਲਤ ਵਿਗੜ ਗਈ। ਜਦੋਂ ਉਨ੍ਹਾਂ ਤਿੰਨਾਂ ਨੂੰ ਗੁਆਂਢ ਦੇ ਲੋਕਾਂ ਨੇ ਦੇਖਿਆ ਕਿ ਉਹ ਉਲਟੀ ਕਰ ਰਹੇ ਹਨ ਤਾਂ ਉਨ੍ਹਾਂ ਨੇ ਤਿੰਨਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ, ਪਰ ਉਨ੍ਹਾਂ ਨੂੰ ਉਥੋਂ ਰੈਫਰ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਉੱਥੇ ਹੀ ਅਨਿਲ ਕੁਮਾਰੀ ਦੇ ਗੁਆਂਢ ਵਿੱਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਘਰ ਵਿੱਚ ਸਿਰਫ 4 ਲੋਕ ਰਹਿੰਦੇ ਸਨ, ਜਦੋਂ ਇਨ੍ਹਾਂ ਤਿੰਨਾਂ ਨੇ ਜ਼ਹਿਰੀਲੀ ਚੀਜ਼ ਖਾਧੀ ਤਾਂ ਉਸ ਵਾਲੀ ਅਨਿਲ ਕੁਮਾਰੀ ਦੀ ਸੱਸ ਬਜ਼ਾਰ ਕੋਈ ਸਮਾਨ ਲੈਣ ਗਈ, ਮਗਰੋਂ ਤਿੰਨਾਂ ਨੇ ਆਹ ਕਦਮ ਚੁੱਕ ਲਿਆ।

3 ਮਹੀਨੇ ਪਹਿਲਾਂ ਪਤੀ ਨੇ ਵੀ ਕਰ ਲਈ ਸੀ ਖ਼ੁਦਕੁਸ਼ੀ

ਪਰਿਵਾਰ ਦੇ ਮੁਤਾਬਕ ਤਿੰਨ ਮਹੀਨੇ ਪਹਿਲਾਂ ਅਨਿਲ ਕੁਮਾਰੀ ਦੇ ਪਤੀ ਨੇ ਵੀ ਖੁਦਕੁਸ਼ੀ ਕਰ ਲਈ ਸੀ ਜਿਸ ਤੋਂ ਬਾਅਦ ਪੂਰਾ ਪਰਿਵਾਰ ਟੁੱਟ ਚੁੱਕਿਆ ਸੀ। ਮ੍ਰਿਤਕ ਔਰਤ ਦਾ ਪਤੀ ਮਰਚੈਂਟ ਨੇਵੀ ‘ਚੋਂ ਰਿਟਾਇਰ ਹੋਣ ਤੋਂ ਬਾਅਦ ਗੁਰੂਗ੍ਰਾਮ ਵਿੱਚ ਨੌਕਰੀ ਕਰਦਾ ਸੀ, ਪਰ ਉਸ ਦੀ ਮੌਤ ਦਾ ਕਾਰਨ ਵੀ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ। ਹੁਣ ਮਗਰੋਂ ਉਸ ਦੇ ਪਰਿਵਾਰ ਨੇ ਦਿਲ ਦਹਿਲਾਉਣ ਵਾਲਾ ਕਦਮ ਚੁੱਕ ਲਿਆ ਹੈ, ਜਿਸ ਨੇ ਇੱਕ ਵਾਰ ਤਾਂ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

Related posts

ਕੈਪਟਨ ਵੱਲੋਂ ਨੌਜਵਾਨਾਂ ਨੂੰ ਸਮਾਰਟਫ਼ੋਨ ਦੇਣ ਲਈ ਹਰੀ ਝੰਡੀ, ਜੜੀਆਂ ਇਹ ਸ਼ਰਤਾਂ

On Punjab

ਰਾਜੇ’ ਨੂੰ ਮੌੜ ਦੀ ‘ਪਰਜਾ’ ਨੇ ਪੁੱਛੇ ਸਵਾਲ, ਵੜਿੰਗ ਨੂੰ ਛੱਡਣਾ ਪਿਆ ਮੰਚ

On Punjab

ਅੰਬਾਲੇ ਜ਼ਿਲ੍ਹੇ ਦੇ ਸਰਬਜੋਤ ਸਿੰਘ ਨੂੰ ਰਾਸ਼ਟਰਪਤੀ ਤੋਂ ਅਰਜੁਨ ਪੁਰਸਕਾਰ ਮਿਲਣ ਸਦਕਾ ਪਿੰਡ ਧੀਨ ਵਾਸੀ ਬਾਗੋਬਾਗ

On Punjab