PreetNama
ਸਮਾਜ/Social

HC ‘ਚ ਨਿਰਭਿਆ ਕੇਸ ਦੇ ਦੋਸ਼ੀ ਮੁਕੇਸ਼ ਦੀ ਅਰਜ਼ੀ ‘ਤੇ ਸੁਣਵਾਈ ਸ਼ੁਰੂ

Delhi High Court Hear Mercy Plea: ਨਿਰਭਿਆ ਸਮੂਹਿਕ ਜਬਰ-ਜਨਾਹ ਦੇ ਮੁਲਜ਼ਮ ਮੁਕੇਸ਼ ਕੁਮਾਰ ਦੀ ਅਰਜ਼ੀ ‘ਤੇ ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਸ਼ੁਰੂ ਹੋ ਗਈ ਹੈ । ਇਸ ਮਾਮਲੇ ਵਿੱਚ ਦੋਸ਼ੀ ਮੁਕੇਸ਼ ਵੱਲੋਂ ਡੈੱਥ ਵਾਰੰਟ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ । ਇਸ ਸਬੰਧੀ ਮੁਕੇਸ਼ ਨੇ ਕਿਹਾ ਹੈ ਕਿ ਉਨ੍ਹਾਂ ਦੀ ਰਹਿਮ ਦੀ ਅਪੀਲ ਹਾਲੇ ਰਾਸ਼ਟਰਪਤੀ ਕੋਲ ਪੈਂਡਿੰਗ ਹੈ, ਇਸ ਲਈ ਉਸਦੇ ਡੈੱਥ ਵਾਰੰਟ ਨੂੰ ਰੱਦ ਕਰ ਦੇਣਾ ਚਾਹੀਦਾ ਹੈ ।

ਦੱਸਿਆ ਜਾ ਰਿਹਾ ਹੈ ਕਿ ਇਸ ਸੁਣਵਾਈ ਵਿੱਚ ਸੀਨੀਅਰ ਵਕੀਲ ਰਿਬਕਾਹ ਜਾਨ ਮੁਕੇਸ਼ ਵੱਲੋਂ ਕੇਸ ਲੜ ਰਹੀ ਹੈ । ਮੰਗਲਵਾਰ ਨੂੰ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਬੈਂਚ ਵੱਲੋਂ ਮੁਕੇਸ਼ ਦੀ ਉਪਚਾਰੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀ । ਜ਼ਿਕਰਯੋਗ ਹੈ ਕਿ 18 ਦਸੰਬਰ ਨੂੰ ਤਿਹਾੜ ਜੇਲ ਅਥਾਰਟੀ ਵੱਲੋਂ ਇਸ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ । ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਉਹ ਚਾਹੁੰਦੇ ਹਨ ਤਾਂ 7 ਦਿਨਾਂ ਦੇ ਅੰਦਰ-ਅੰਦਰ ਰਹਿਮ ਦੀ ਅਪੀਲ ਦਾਇਰ ਕਰ ਸਕਦੇ ਹਨ ।

Related posts

ਸ਼ਾਇਦ ਦੋ ਕਰੋੜ ਲੜਕੀਆਂ ਕੋਰੋਨਾ ਤੋਂ ਬਾਅਦ ਸਕੂਲ ਨਹੀਂ ਪਰਤ ਸਕਣਗੀਆਂ: ਮਲਾਲਾ ਯੂਸਫਜ਼ਈ

On Punjab

ਜੰਮੂ-ਕਸ਼ਮੀਰ ‘ਚ ਸਖਤੀ ਘਟਾਉਣ ਦਾ ਫੈਸਲਾ

On Punjab

Surajkund Mela 2025: 7 ਫਰਵਰੀ ਤੋਂ ਸ਼ੁਰੂ ਹੋਵੇਗਾ ਸੂਰਜਕੁੰਡ ਮੇਲਾ, ਇਹ ਹੈ ਸਮਾਪਨ ਮਿਤੀ; ਇਸ ਵਾਰ ਕਈ ਕਾਰਨਾਂ ਕਰਕੇ ਰਹੇਗਾ ਖਾਸ

On Punjab