38.23 F
New York, US
November 22, 2024
PreetNama
ਖਾਸ-ਖਬਰਾਂ/Important News

ਮੰਚ ‘ਤੇ ਡਿੱਗਿਆ ਦੇਖਿਆ ਤਿਰੰਗਾ ਝੰਡਾ ਤੇ ਫਿਰ ਕੀਤਾ ਕੁਝ ਅਜਿਹਾ…PM Modi ਦੇ ਇਸ ਅੰਦਾਜ਼ ਨੇ ਜਿੱਤ ਲਿਆ ਦੇਸ਼ਵਾਸੀਆਂ ਦਾ ਦਿਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ, ਦੱਖਣੀ ਅਫ਼ਰੀਕਾ ਤੇ ਬ੍ਰਾਜ਼ੀਲ ਦੇ ਆਪਣੇ ਹਮਰੁਤਬਾ ਦੇ ਨਾਲ ਬੁੱਧਵਾਰ ਨੂੰ ਬ੍ਰਿਕਸ ਸੰਮੇਲਨ ਤੋਂ ਇਲਾਵਾ ਜੋਹਾਨਸਬਰਗ ‘ਚ ਲੀਡਰਜ਼ ਰਿਟਰੀਟ ‘ਚ ਸ਼ਿਰਕਤ ਕੀਤੀ। ਇਨ੍ਹਾਂ ਦੇਸ਼ਾਂ ਵਿਚਾਲੇ ਬ੍ਰਿਕਸ ਦਾ ਵਿਸਤਾਰ ਕਿਵੇਂ ਕੀਤਾ ਜਾਵੇ, ਇਸ ਬਾਰੇ ਗੱਲਬਾਤ ਹੋਈ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨਾਲ ਵੀ ਮੁਲਾਕਾਤ ਕੀਤੀ।

ਜਦੋਂ ਪੀਐਮ ਮੋਦੀ ਨੇ ਸਟੇਜ ‘ਤੇ ਡਿੱਗੇ ਤਿਰੰਗੇ ਝੰਡੇ ਨੂੰ ਚੁੱਕਿਆ

ਜਦੋਂ ਲੀਡਰ ਇਨ੍ਹਾਂ ਗਲੋਬਲ ਕਾਨਫਰੰਸਾਂ ‘ਚ ਮਿਲਦੇ ਹਨ ਤਾਂ ਫੋਟੋ ਸੈਸ਼ਨ ਵੀ ਹੁੰਦਾ ਹੈ। ਪੀਐਮ ਮੋਦੀ ਤੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਅਜਿਹੇ ਹੀ ਇਕ ਫੋਟੋ ਸੈਸ਼ਨ ‘ਚ ਹਿੱਸਾ ਲੈਣ ਸਟੇਜ ‘ਤੇ ਚੜ੍ਹੇ। ਹਾਲਾਂਕਿ, ਸਟੇਜ ‘ਤੇ ਚੜ੍ਹਨ ਤੋਂ ਬਾਅਦ ਪੀਐਮ ਮੋਦੀ ਇੱਕ-ਦੋ ਕਦਮ ਤੁਰੇ ਹੋਣਗੇ ਕਿ ਉਹ ਅਚਾਨਕ ਰੁਕ ਗਏ।

ਦਰਅਸਲ, ਸਟੇਜ ‘ਤੇ ਭਾਰਤ ਦੇ ਰਾਸ਼ਟਰੀ ਝੰਡੇ ਯਾਨੀ ਤਿਰੰਗੇ ਝੰਡੇ ਨੂੰ ਜ਼ਮੀਨ ‘ਤੇ ਡਿੱਗਦਾ ਦੇਖਿਆ। ਜਿਵੇਂ ਹੀ ਪੀਐਮ ਮੋਦੀ ਨੇ ਤਿਰੰਗੇ ਝੰਡੇ ਨੂੰ ਦੇਖਿਆ, ਉਨ੍ਹਾਂ ਨੇ ਝੰਡਾ ਚੁੱਕ ਲਿਆ ਤੇ ਆਪਣੇ ਕੋਟ ਦੀ ਜੇਬ ਵਿੱਚ ਰੱਖ ਲਿਆ।

ਰਾਮਾਫੋਸਾ ਨੇ ਗ਼ਲਤੀ ਨਾਲ ਆਪਣੇ ਦੇਸ਼ ਦੇ ਝੰਡੇ ‘ਤੇ ਰੱਖਿਆ ਕਦਮ

ਹਾਲਾਂਕਿ, ਸਿਰਿਲ ਰਾਮਾਫੋਸਾ ਨੇ ਗਲਤੀ ਨਾਲ ਆਪਣੇ ਦੇਸ਼ ਦੇ ਝੰਡੇ ‘ਤੇ ਪੈਰ ਰੱਖ ਦਿੱਤਾ। ਪੀਐਮ ਮੋਦੀ ਨੂੰ ਰਾਸ਼ਟਰੀ ਝੰਡਾ ਚੁੱਕਦੇ ਦੇਖ ਉਹ ਵੀ ਜ਼ਮੀਨ ਵੱਲ ਦੇਖਣ ਲੱਗੇ ਤੇ ਫਿਰ ਝੰਡਾ ਚੁੱਕ ਕੇ ਆਪਣੇ ਅਧਿਕਾਰੀ ਨੂੰ ਸੌਂਪ ਦਿੱਤਾ।

ਕਈ ਦੇਸ਼ਾਂ ਨੇ ਮੈਂਬਰਸ਼ਿਪ ਲਈ ਕੀਤਾ ਅਪਲਾਈ

ਬ੍ਰਿਕਸ ਸੰਮੇਲਨ ‘ਚ ਅਫਰੀਕਾ ਤੇ ਪੱਛਮੀ ਏਸ਼ੀਆ ਦੇ 20 ਤੋਂ ਵੱਧ ਦੇਸ਼ਾਂ ਦੇ ਮੁਖੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਕਈ ਦੇਸ਼ਾਂ ਨੇ ਬ੍ਰਿਕਸ ਦੀ ਮੈਂਬਰਸ਼ਿਪ ਲਈ ਅਪਲਾਈ ਕੀਤਾ ਹੈ।

Related posts

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਕੋਰੋਨਾ ਦੀ ਲਪੇਟ ‘ਚ, ਟਵੀਟ ਕਰ ਕੇ ਦਿੱਤੀ ਜਾਣਕਾਰੀ

On Punjab

Google ਨੇ ਭਾਰਤ ਨੂੰ ਪੁਲਾੜ ਵਿੱਚ ਲਿਜਾਣ ਵਾਲੇ ਵਿਕਰਮ ਸਾਰਾਭਾਈ ਨੂੰ ਡੂਡਲ ਬਣਾ ਕੀਤਾ ਯਾਦ

On Punjab

ਦੁਨੀਆ ‘ਚ ਸਭ ਤੋਂ ਵੱਧ ਪ੍ਰਵਾਸੀ ਭਾਰਤ ਦੇ

On Punjab