ਸਿਰ ’ਚ ਦਰਦ ਹੋਣਾ ਇਕ ਆਮ ਸਮੱਸਿਆ ਹੈ ਅਤੇ ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ‘ਦਰਦ ਨਾਲ ਸਿਰ ਫਟਿਆ ਜਾ ਰਿਹਾ ਹੈ।’ ਸਿਰਦਰਦ ਹੋਣਾ ਆਮ ਤੌਰ ’ਤੇ ਵੱਡੀ ਦਿੱਕਤ ਨਹੀਂ ਹੈ, ਪਰ ਇਕ ਛੋਟਾ ਜਿਹਾ ਸਿਰਦਰਦ ਤੁਹਾਡੀ ਜ਼ਿੰਦਗੀ ਭਰ ਦੀ ਤਰਲੀਫ ਵੀ ਬਣ ਸਕਦਾ ਹੈ। ਇਸ ਲਈ ਜਦੋਂ ਵੀ ਸਿਰਦਰਦ ਹੋਵੇ ਤਾਂ ਉਸਨੂੰ ਹਲਕੇ ’ਚ ਨਾ ਲਓ ਅਤੇ ਸਾਵਧਾਨ ਹੋ ਜਾਓ।
ਸਿਰਦਰਦ, ਇਹ ਸਿਰ ਦੇ ਕਿਸੇ ਵੀ ਹਿੱਸੇ ’ਚ ਹੋਣ ਵਾਲਾ ਦਰਦ ਹੈ, ਇਹ ਦਰਦ ਕਿਸੀ ਵਿਅਕਤੀ ਨੂੰ ਹਲਕਾ ਹੁੰਦਾ ਹੈ ਤਾਂ ਕਿਸੀ ਵਿਅਕਤੀ ਨੂੰ ਇਹ ਦਰਦ ਅਸਹਿਣਯੋਗ ਲੱਗਦਾ ਹੈ। ਜੇਕਰ ਤੁਸੀਂ ਰੋਜ਼ਾਨਾ ਸਿਰਦਰਦ ਦੀ ਤਕਲੀਫ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਆਪਣੇ ਡਾਕਟਰ ਕੋਲ ਜ਼ਰੂਰ ਜਾਣਾ ਚਾਹੀਦਾ ਹੈ।
ਸਿਰਦਰਦ ਦੇ ਕਈ ਕਾਰਨ ਹੁੰਦੇ ਹਨ। ਅੱਜ ਦੀ ਭੱਜ-ਦੌੜ੍ਹ ਤੇ ਤਣਾਅ ਭਰੀ ਜ਼ਿੰਦਗ ’ਚ ਜ਼ਿਆਦਾਤਰ ਲੋਕ ਆਏ ਦਿਨ ਸਿਰਦਰਦ ਦੀ ਸ਼ਿਕਾਇਤ ਕਰਦੇ ਹਨ। ਦਫ਼ਤਰ ਸਟਰੈੱਸ, ਅਸੰਤੁਲਿਤ ਡਾਈਟ, ਨੀਂਦ ਨਾ ਪੂਰੀ ਹੋਣਾ, ਥਕਾਵਟ ਅਤੇ ਜ਼ਿਆਦਾ ਸਮੇਂ ਤਕ ਲੈਪਟਾਪ ਜਾਂ ਮੋਬਾਈਲ ਦਾ ਇਸਤੇਮਾਲ ਕਰਨਾ ਸਿਰਦਰਦ ਦਾ ਕਾਰਨ ਹੋ ਸਕਦਾ ਹੈ। ਇਸਤੋਂ ਇਲਾਵਾ ਜੇਕਰ ਅਸੀਂ ਜ਼ਰੂਰਤ ਤੋਂ ਵੱਧ ਕਿਸੀ ਚੀਜ਼ ਬਾਰੇ ਸੋਚਦੇ ਹਾਂ, ਤਾਂ ਇਸ ਨਾਲ ਵੀ ਸਾਡੇ ਦਿਮਾਗ ’ਤੇ ਦਬਾਅ ਬਣਦਾ ਹੈ, ਜਿਸ ਨਾਲ ਸਿਰਦਰਦ ਵੀ ਸ਼ੁਰੂ ਹੋ ਸਕਦਾ ਹੈ।
ਸਿਰਦਰਦ ਨੂੰ ਕਦੋਂ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ?
– ਜਦੋਂ ਅਚਾਨਕ ਹੀ ਤੁਹਾਡੇ ਸਿਰ ’ਚ ਤੇਜ਼ ਦਰਦ ਸ਼ੁਰੂ ਹੋ ਜਾਵੇ, ਜਿਸਨੂੰ ਸਹਿਣ ਕਰਨਾ ਮੁਸ਼ਕਿਲ ਹੋ ਰਿਹਾ ਹੋਵੇ। ਅੱਖਾਂ ਅੱਗੇ ਹਨ੍ਹੇਰਾ ਆ ਜਾਵੇ, ਤਾਂ ਅਜਿਹੇ ’ਚ ਇਸਨੂੰ ਨਜ਼ਰ ਅੰਦਾਜ਼ ਨਾ ਕਰੋ।
ਜੇਕਰ ਮੌਸਮ ਬਦਲਣ ’ਤੇ ਤੁਹਾਡੇ ਸਿਰ ’ਚ ਦਰਦ ਹੁੰਦਾ ਹੈ, ਤਾਂ ਘਬਰਾਉਣ ਦੀ ਜ਼ਰੂਰਤ ਨਹੀਂ। ਕਈ ਵਾਰ ਮੌਸਮ ’ਚ ਬਦਲਾਅ ਦੇ ਨਾਲ ਵੀ ਅਜਿਹਾ ਹੁੰਦਾ ਹੈ। ਪਰ ਦਵਾਈ ਲੈਣ ਤੋਂ ਬਾਅਦ ਵੀ ਜੇਕਰ ਸਿਰਦਰਦ ਠੀਕ ਨਹੀਂ ਹੋ ਰਿਹਾ ਤਾਂ ਡਾਕਟਰ ਨੂੰ ਜ਼ਰੂਰ ਦਿਖਾਓ।
– ਜੇਕਰ ਕਿਤੇ ਡਿੱਗਣ ਜਾਂ ਫਿਰ ਐਕਸੀਡੈਂਟ ਨਾਲ ਸਿਰ ’ਚ ਸੱਟ ਲੱਗੀ ਹੋਵੇ ਅਤੇ ਉਸ ਨਾਲ ਸਿਰਦਰਦ ਹੋ ਰਿਹਾ ਹੋਵੇ, ਤਾਂ ਇਹ ਆਮ ਗੱਲ ਨਹੀਂ ਹੈ। ਕਈ ਵਾਰ ਸੱਟ ਅੰਦਰੂਨੀ ਹੁੰਦੀ ਹੈ ਜੋ ਬਾਹਰ ਤੋਂ ਨਹੀਂ ਦਿਸਦੀ ਪਰ ਇਸਦੇ ਲੱਛਣ ਹੁੰਦੇ ਹਨ। ਹੈੱਡ ਇੰਜ਼ਰੀ ਕਿਸੇ ਲਈ ਵੀ ਘਾਤਕ ਸਾਬਿਤ ਹੋ ਸਕਦੀ ਹੈ।
– ਕਈ ਵਾਰ ਸਮੇਂ ’ਤੇ ਖਾਣਾ ਨਾ ਖਾਣ ਕਾਰਨ ਵੀ ਸਿਰਦਰਦ ਹੁੰਦਾ ਹੈ। ਇਸ ਲਈ ਹਮੇਸ਼ਾ ਖਾਣਾ ਸਮੇਂ ’ਤੇ ਅਤੇ ਸੰਤੁਲਿਤ ਹੀ ਖਾਓ।
– ਜੇਕਰ ਕਈ ਦਿਨਾਂ ਤਕ ਦਵਾਈ ਲੈਣ ਤੋਂ ਬਾਅਦ ਵੀ ਸਿਰ ’ਚ ਦਰਦ ਹੋ ਰਿਹਾ ਹੈ, ਤਾਂ ਡਾਕਟਰ ਤੋਂ ਇਲਾਜ ਕਰਵਾਓ।
– ਕਈ ਵਾਰ ਸਮੇਂ ’ਤੇ ਅਤੇ ਸਹੀ ਤਰੀਕੇ ਨਾਲ ਪੇਟ ਸਾਫ਼ ਨਾ ਹੋਣ ਨਾਲ ਵੀ ਤੇਜ਼ ਦਰਦ ਹੋਣ ਲੱਗਦਾ ਹੈ। ਇਸਦੇ ਲਈ ਫਾਈਬਰ ਯੁਕਤ ਖਾਣਾ ਖਾਓ ਤਾਂਕਿ ਖਾਣਾ ਆਸਾਨੀ ਨਾਲ ਪਚੇ ਅਤੇ ਸਰੀਰ ’ਚੋਂ ਨਿਕਲ ਜਾਵੇ।