55.36 F
New York, US
April 23, 2025
PreetNama
ਸਿਹਤ/Health

Health : ਛੇ ਦਿਨ ‘ਚ ਆਯੁਰਵੇਦ ਨਾਲ ਠੀਕ ਹੋਇਆ ਕੋਰੋਨਾ

ਆਯੁਰਵੇਦ ਨੂੰ ਕੋਰੋਨਾ ਦੇ ਇਲਾਜ ਵਿਚ ਰਸਮੀ ਰੂਪ ‘ਚ ਸ਼ਾਮਲ ਕੀਤੇ ਜਾਣ ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਭਾਵੇਂ ਹੀ ਵਿਰੋਧ ਕਰ ਰਹੀ ਹੋਵੇ ਪਰ ਇਲਾਜ ਦੌਰਾਨ ਵਿਗਿਆਨਕ ਤਰੀਕੇ ਨਾਲ ਇਕੱਠੇ ਕੀਤੇ ਗਏ ਸਬੂਤ ਇਨ੍ਹਾਂ ਦਵਾਈਆਂ ਦੀ ਉਪਯੋਗਤਾ ਨੂੰ ਸਾਬਤ ਕਰ ਰਹੇ ਹਨ। ਆਯੁਰਵੇਦ ਦਾ ਏਮਜ਼ ਕਹੇ ਜਾਣ ਵਾਲੇ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਦੀ ਨਵੇਂ ਕੇਸ ਸਟੱਡੀ ਅਨੁਸਾਰ ਸਿਰਫ ਆਯੁਰਵੇਦ ਦਵਾਈਆਂ ਜ਼ਰੀਏ ਕੋਰੋਨਾ ਦੇ ਮਰੀਜ਼ ਨੂੰ ਮਹਿਜ਼ ਛੇ ਦਿਨਾਂ ‘ਚ ਪੂਰੀ ਤਰ੍ਹਾਂ ਠੀਕ ਕਰਨ ਵਿਚ ਸਫਲਤਾ ਮਿਲੀ। ਇਸ ਕੇਸ ਸਟੱਡੀ ਨੂੰ ‘ਜਨਰਲ ਆਫ ਆਯੁਰਵੇਦ’ ‘ਚ ਪ੍ਰਕਾਸ਼ਿਤ ਕੀਤਾ ਗਿਆ ਹੈ।

ਕੇਸ ਸਟੱਡੀ ਅਨੁਸਾਰ ਇਕ ਮਹੀਨਾ ਪਹਿਲਾਂ ਟਾਈਫਾਈਡ ਤੋਂ ਇਨਫੈਕਟਿਡ ਵਿਅਕਤੀ ਕੋਰੋਨਾ ਤੋਂ ਵੀ ਇਨਫੈਕਟਿਡ ਪਾਇਆ ਗਿਆ। ਉਸ ਵਿਚ ਕੋਰੋਨਾ ਤੋਂ ਹਲਕੇ ਰੂਪ ਨਾਲ ਇਨਫੈਕਟਿਡ ਹੋਣ ਦੇ ਸਾਰੇ ਲੱਛਣ ਸਨ ਤੇ ਟੈਸਟ ‘ਚ ਵੀ ਉਸ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ‘ਚ ਡਾਕਟਰਾਂ ਨੇ ਪੂਰੀ ਤਰ੍ਹਾਂ ਆਯੁਰਵੇਦਿਕ ਦਵਾਈਆਂ ਨਾਲ ਉਸ ਦਾ ਇਲਾਜ ਸ਼ੁਰੂ ਕੀਤਾ। ਇਸ ਦੌਰਾਨ ਮਰੀਜ਼ ਨੂੰ ਕੋਈ ਐਲੋਪੈਥੀ ਦਵਾਈ ਨਹੀਂ ਦਿੱਤੀ ਗਈ। ਸਟੱਡੀ ਵਿਚ ਹੈਰਾਨ ਕਰਨ ਵਾਲੇ ਨਤੀਜੇ ਦਾ ਦਾਅਵਾ ਕੀਤਾ ਹੈ। ਇਸ ਅਨੁਸਾਰ ਮਰੀਜ਼ ਮਹਿਜ਼ ਛੇ ਦਿਨ ਵਿਚ ਪੂਰੀ ਤਰ੍ਹਾਂ ਠੀਕ ਹੋ ਗਿਆ ਤੇ ਟੈਸਟ ‘ਚ ਵੀ ਕੋਰੋਨਾ ਨੈਗੇਟਿਵ ਪਾਇਆ ਗਿਆ।
Publish Date:Sun, 01 Nov 2020 08:18 PM (IST)

ਆਯੁਰਵੇਦ ਨੂੰ ਕੋਰੋਨਾ ਦੇ ਇਲਾਜ ਵਿਚ ਰਸਮੀ ਰੂਪ ‘ਚ ਸ਼ਾਮਲ ਕੀਤੇ ਜਾਣ ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਭਾਵੇਂ ਹੀ ਵਿਰੋਧ ਕਰ ਰਹੀ ਹੋਵੇ ਪਰ ਇਲਾਜ ਦੌਰਾਨ ਵਿਗਿਆਨਕ ਤਰੀਕੇ ਨਾਲ ਇਕੱਠੇ ਕੀਤੇ ਗਏ ਸਬੂਤ ਇਨ੍ਹਾਂ ਦਵ
ਜਾਗਰਣ ਬਿਊਰੋ, ਨਵੀਂ ਦਿੱਲੀ : ਆਯੁਰਵੇਦ ਨੂੰ ਕੋਰੋਨਾ ਦੇ ਇਲਾਜ ਵਿਚ ਰਸਮੀ ਰੂਪ ‘ਚ ਸ਼ਾਮਲ ਕੀਤੇ ਜਾਣ ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਭਾਵੇਂ ਹੀ ਵਿਰੋਧ ਕਰ ਰਹੀ ਹੋਵੇ ਪਰ ਇਲਾਜ ਦੌਰਾਨ ਵਿਗਿਆਨਕ ਤਰੀਕੇ ਨਾਲ ਇਕੱਠੇ ਕੀਤੇ ਗਏ ਸਬੂਤ ਇਨ੍ਹਾਂ ਦਵਾਈਆਂ ਦੀ ਉਪਯੋਗਤਾ ਨੂੰ ਸਾਬਤ ਕਰ ਰਹੇ ਹਨ। ਆਯੁਰਵੇਦ ਦਾ ਏਮਜ਼ ਕਹੇ ਜਾਣ ਵਾਲੇ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਦੀ ਨਵੇਂ ਕੇਸ ਸਟੱਡੀ ਅਨੁਸਾਰ ਸਿਰਫ ਆਯੁਰਵੇਦ ਦਵਾਈਆਂ ਜ਼ਰੀਏ ਕੋਰੋਨਾ ਦੇ ਮਰੀਜ਼ ਨੂੰ ਮਹਿਜ਼ ਛੇ ਦਿਨਾਂ ‘ਚ ਪੂਰੀ ਤਰ੍ਹਾਂ ਠੀਕ ਕਰਨ ਵਿਚ ਸਫਲਤਾ ਮਿਲੀ। ਇਸ ਕੇਸ ਸਟੱਡੀ ਨੂੰ ‘ਜਨਰਲ ਆਫ ਆਯੁਰਵੇਦ’ ‘ਚ ਪ੍ਰਕਾਸ਼ਿਤ ਕੀਤਾ ਗਿਆ ਹੈ।

ਕੇਸ ਸਟੱਡੀ ਅਨੁਸਾਰ ਇਕ ਮਹੀਨਾ ਪਹਿਲਾਂ ਟਾਈਫਾਈਡ ਤੋਂ ਇਨਫੈਕਟਿਡ ਵਿਅਕਤੀ ਕੋਰੋਨਾ ਤੋਂ ਵੀ ਇਨਫੈਕਟਿਡ ਪਾਇਆ ਗਿਆ। ਉਸ ਵਿਚ ਕੋਰੋਨਾ ਤੋਂ ਹਲਕੇ ਰੂਪ ਨਾਲ ਇਨਫੈਕਟਿਡ ਹੋਣ ਦੇ ਸਾਰੇ ਲੱਛਣ ਸਨ ਤੇ ਟੈਸਟ ‘ਚ ਵੀ ਉਸ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ‘ਚ ਡਾਕਟਰਾਂ ਨੇ ਪੂਰੀ ਤਰ੍ਹਾਂ ਆਯੁਰਵੇਦਿਕ ਦਵਾਈਆਂ ਨਾਲ ਉਸ ਦਾ ਇਲਾਜ ਸ਼ੁਰੂ ਕੀਤਾ। ਇਸ ਦੌਰਾਨ ਮਰੀਜ਼ ਨੂੰ ਕੋਈ ਐਲੋਪੈਥੀ ਦਵਾਈ ਨਹੀਂ ਦਿੱਤੀ ਗਈ। ਸਟੱਡੀ ਵਿਚ ਹੈਰਾਨ ਕਰਨ ਵਾਲੇ ਨਤੀਜੇ ਦਾ ਦਾਅਵਾ ਕੀਤਾ ਹੈ। ਇਸ ਅਨੁਸਾਰ ਮਰੀਜ਼ ਮਹਿਜ਼ ਛੇ ਦਿਨ ਵਿਚ ਪੂਰੀ ਤਰ੍ਹਾਂ ਠੀਕ ਹੋ ਗਿਆ ਤੇ ਟੈਸਟ ‘ਚ ਵੀ ਕੋਰੋਨਾ ਨੈਗੇਟਿਵ ਪਾਇਆ ਗਿਆ।

Also ReadCovid 19 is becoming a major threat to obese people
Health News : ਮੋਟਾਪੇ ਤੋਂ ਪੀੜਤ ਲੋਕਾਂ ਲਈ ਵੱਡਾ ਖ਼ਤਰਾ ਬਣ ਰਿਹੈ ਕੋਵਿਡ-19
ਕੇਸ ਸਟੱਡੀ ਮੁਤਾਬਕ ਇਲਾਜ ਦੌਰਾਨ ਮਰੀਜ਼ ਨੂੰ ਆਯੁਸ਼ ਕਵਾਥ, ਸ਼ੇਸ਼ਮਣੀ ਵਟੀ ਤੇ ਲਕਸ਼ਮੀ ਵਿਲਾਸ ਰਸ ਨਾਲ ਫੀਫਾਟ੍ਰੋਲ ਦਿੱਤੀ ਗਈ। ਕੋਰੋਨਾ ਦੇ ਮਰੀਜ਼ਾਂ ਦੇ ਆਯੁਵੇਦਿਕ ਇਲਾਜ ਲਈ ਜਾਰੀ ਦਿਸ਼ਾ-ਨਿਰਦੇਸ਼ ‘ਚ ਵੀ ਇਹ ਦਵਾਈਆਂ ਸ਼ਾਮਲ ਹਨ।

ਇਨ੍ਹਾਂ ਵਿਚ ਆਯੁਸ਼, ਸ਼ੇਸ਼ਮਣੀ ਵਟੀ ਤੇ ਲਕਸ਼ਮੀ ਵਿਲਾਸ ਰਸ ਆਯੁਰਵੇਦ ਦਾ ਪੁਰਾਣਾ ਫਾਰਮੂਲੇਸ਼ਨ ਹੈ ਉਧਰ ਫੀਫੀਟ੍ਰੋਲ ਨੂੰ ਨਵੇਂ ਫਾਰਮੂਲੇਸ਼ਨ ਨਾਲ ਐਮਿਲ ਫਾਰਮਾਸਿਊਟਿਕਲ ਨਾਂ ਦੀ ਕੰਪਨੀ ਨੇ ਤਿਆਰ ਕੀਤਾ ਹੈ। ਰੋਗ ਨਿਦਾਨ ਤੇ ਵਿਕ੍ਰਿਤੀ ਵਿਗਿਆਨ ਦੇ ਡਾਕਟਰ ਸ਼ਿਸ਼ਿਰ ਕੁਮਾਰ ਮੰਡਲ ਅਨੁਸਾਰ ਇਹ ਕੇਸ ਸਟੱਡੀ ਕੋਵਿਡ ਦੇ ਇਲਾਜ ਵਿਚ ਆਯੁਰਵੇਦ ਦੀ ਉਪਯੋਗਤਾ ਦਾ ਸਬੂਤ ਹੈ। ਉਨ੍ਹਾਂ ਅਨੁਸਾਰ ਇਸ ਨਾਲ ਮਰੀਜ਼ ਨਾ ਸਿਰਫ਼ ਮਹਿਜ਼ ਛੇ ਦਿਨਾਂ ਵਿਚ ਕੋਰੋਨਾ ਨਾਲ ਪੂਰੀ ਤਰ੍ਹਾਂ ਮੁਕਤ ਹੋ ਗਿਆ ਬਲਕਿ ਹਲਕੀ ਤੋਂ ਦਰਮਿਆਨੀ ਸਥਿਤੀ ‘ਚ ਜਾਣ ਤੋਂ ਰੋਕਿਆ ਗਿਆ।

Related posts

ਸਾਵਧਾਨ! ਭਾਰਤ ‘ਚ ਕੋਰੋਨਾ ਨਾਲ ਹਾਲਾਤ ਗੰਭੀਰ, ਕਮਿਊਨਿਟੀ ਸਪ੍ਰੈੱਡ ਦੀ ਸ਼ੁਰੂਆਤ

On Punjab

ਰਿਸਰਚ ‘ਚ ਹੋਇਆ ਵੱਡਾ ਖੁਲਾਸਾ! ICU ‘ਚ ਮੋਬਾਈਲ ਲਿਜਾਣਾ ਘਾਤਕ, ਮਰੀਜ਼ਾਂ ਦੀ ਜਾਨ ਨੂੰ ਹੋ ਸਕਦਾ ਖ਼ਤਰਾ

On Punjab

ਐਲੋਵਿਰਾ ਦੇ ਕੁਦਰਤੀ ਫਾਇਦੇ, ਇਸ ਤਰ੍ਹਾਂ ਰਹੋ ਸਿਹਤਮੰਦ

On Punjab