ਭਾਰ ਘੱਟ ਕਰਨਾ ਚਾਹੁੰਦੇ ਹੋ, ਤਾਂ ਰੱਸੀ ਟੱਪਣ ਦੀ ਆਦਤ ਪਾਓ। ਰੱਸੀ ਟੱਪਣ ਨਾਲ ਨਾ ਸਿਰਫ਼ ਭਾਰ ਕੰਟਰੋਲ ਹੁੰਦਾ ਹੈ, ਬਲਕਿ ਹਾਈਟ ਵੀ ਵੱਧਦੀ ਹੈ। ਤੁਸੀ ਜਾਣਦੇ ਹੋ ਕਿ ਜੇਕਰ ਤੁਸੀਂ ਇਕ ਮਿੰਟ ਰੱਸੀ ਟੱਪਦੇ ਹੋ ਤਾਂ ਤੁਸੀਂ 16 ਕੈਲੋਰੀ ਬਰਨ ਕਰਦੇ ਹੋ। ਦਿਨ ’ਚ 10 ਮਿੰਟ ਤਕ ਰੱਸੀ ਟੱਪਣਾ 8 ਮਿੰਟ ਤਕ ਦੌੜਨ ਦੇ ਬਰਾਬਰ ਹੁੰਦਾ ਹੈ। ਰੱਸੀ ਟੱਪਣ ਨਾਲ ਬਾਡੀ ਦੇ ਸਾਰੇ ਅੰਗਾਂ ਦੀ ਐਕਸਰਸਾਈਜ਼ ਹੁੰਦੀ ਹੈ। ਇਸ ਦੌਰਾਨ ਤੁਹਾਡੇ ਪੈਰ, ਪੇਟ ਦੇ ਮਸਲਜ਼, ਮੋਢੇ, ਕਲਾਈਆਂ, ਹਾਰਟ ਅਤੇ ਅੰਦਰ ਦੇ ਅੰਗਾਂ ਦੀ ਵੀ ਐਕਸਰਸਾਈਜ਼ ਹੁੰਦੀ ਹੈ।
ਐਕਸਪਰਟ ਅਨੁਸਾਰ 15 ਤੋਂ 20 ਮਿੰਟ ਤਕ ਰੱਸੀ ਟੱਪਣ ਨਾਲ ਮੋਟਾਪਾ ਕੰਟਰੋਲ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਰੋਜ਼ 10-15 ਮਿੰਟ ਰੱਸੀ ਟੱਪੋਗੇ ਤਾਂ ਤੁਸੀਂ ਆਪਣੀ ਬਾਡੀ ’ਚੋਂ 200-250 ਕੈਲੋਰੀ ਬਰਨ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਰੱਸੀ ਟੱਪਣ ਨਾਲ ਬਾਡੀ ਨੂੰ ਕਿਹੜੇ-ਕਿਹੜੇ ਫਾਇਦੇ ਹੋ ਸਕਦੇ ਹਨ।
ਰੱਸੀ ਟੱਪਣ ਦੇ ਫਾਇਦੇ
– ਭਰ ਘੱਟ ਕਰਨ ਲਈ ਇਛੁੱਕ ਲੋਕਾਂ ਨੂੰ ਰੋਜ਼ਾਨਾ ਰੱਸੀ ਟੱਪਣ ਨੂੰ ਆਪਣੀ ਐਕਸਰਸਾਈਜ਼ ਰੂਟੀਨ ’ਚ ਸ਼ਾਮਿਲ ਕਰਨਾ ਚਾਹੀਦਾ ਹੈ।
ਰੋਜ਼ਾਨਾ 10 ਮਿੰਟ ਤਕ ਰੱਸੀ ਟੱਪਣ ਨਾਲ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ।
– ਰੱਸੀ ਟੱਪਣ ਨਾਲ ਦਿਲ ਦੀ ਵੀ ਐਕਸਰਸਾਈਜ਼ ਹੁੰਦੀ ਹੈ। ਐਕਸਪਰਟ ਅਨੁਸਾਰ, ਰੱਸੀ ਟੱਪਣ ਨਾਲ ਦਿਲ ਦੀ ਬਿਮਾਰੀ ਜਿਵੇਂ ਹਾਰਟ ਅਟੈਕ ਦਾ ਖ਼ਤਰਾ ਘੱਟ ਹੁੰਦਾ ਹੈ।
ਰੱਸੀ ਟੱਪਣ ਨਾਲ ਮਾਨਸਿਕ ਬਿਮਾਰੀਆਂ ਦਾ ਵੀ ਇਲਾਜ ਹੁੰਦਾ ਹੈ। ਜੇਕਰ ਡਿਪ੍ਰੈਸ਼ਨ ’ਚ ਹੋ ਤਾਂ ਰੱਸੀ ਟੱਪੋ।
– ਬੱਚਿਆਂ ਦੀ ਹਾਈਟ ਵਧਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਰੱਸੀ ਟੱਪਣ ਲਈ ਕਰੋ। ਰੱਸੀ ਟੱਪਣ ਨਾਲ ਰੀੜ੍ਹ ਦੀ ਹੱਡੀ, ਪਿੱਠ ਅਤੇ ਪੈਰ ਦੀ ਸਟ੍ਰੈਚਿੰਗ ਹੁੰਦੀ ਹੈ, ਨਾਲ ਹੀ ਕੁਝ ਨਵੇਂ ਮਸਲਜ਼ ਵੀ ਬਣਦੇ ਹਨ।
– ਰੱਸੀ ਟੱਪਣ ਨਾਲ ਫੇਫੜੇ ਮਜ਼ਬੂਤ ਹੁੰਦੇ ਹਨ, ਨਾਲ ਹੀ ਚਿਹਰੇ ’ਤੇ ਚਮਕ ਵੀ ਆਉਂਦੀ ਹੈ। ਲਗਾਤਾਰ ਰੱਸੀ ਟੱਪਣ ਨਾਲ ਸਟੈਮਿਨਾ ਵੱਧਦਾ ਹੈ, ਨਾਲ ਹੀ ਹਾਰਟ ਰੇਟ ਵੀ ਠੀਕ ਰਹਿੰਦਾ ਹੈ।
– ਹੱਡੀਆਂ ਨੂੰ ਮਜ਼ਬੂਤ ਅਤੇ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਰੱਸੀ ਟੱਪੋ।