PreetNama
ਸਿਹਤ/Health

Health Tips : ਅੰਤੜੀਆਂ ਨੂੰ ਸਿਹਤਮੰਦ ਰੱਖਣ ਲਈ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਸਿਹਤ ਨੂੰ ਹੋਣਗੇ ਹੋਰ ਵੀ ਕਈ ਫਾਇਦੇ

ਗਰਮੀਆਂ ਦੀ ਸ਼ੁਰੂਆਤ ਹੋਣ ਵਾਲੀ ਹੈ ਤੇ ਇਸ ਮੌਸਮ ਵਿੱਚ ਪੇਟ ਦੀਆਂ ਸਮੱਸਿਆਵਾਂ ਆਮ ਤੌਰ ‘ਤੇ ਬਾਹਰ ਦੇ ਪਾਣੀ ਕਾਰਨ ਵੱਧ ਜਾਂਦੀਆਂ ਹਨ। ਡਾਕਟਰਾਂ ਮੁਤਾਬਕ ਇਸ ਮੌਸਮ ‘ਚ ਛਾਤੀ ‘ਚ ਜਲਣ, ਗੈਸਟ੍ਰਿਕ ਅਟੈਕ, ਅੰਤੜੀਆਂ ਦੀਆਂ ਸਮੱਸਿਆਵਾਂ ਵਰਗੀਆਂ ਕਈ ਪਰੇਸ਼ਾਨੀਆਂ ਆਮ ਹੁੰਦੀਆਂ ਹਨ। ਖ਼ਾਸਕਰ ਜਦੋਂ ਸਾਡੀਆਂ ਅੰਤੜੀਆਂ ‘ਚ ਕੋਈ ਸਮੱਸਿਆ ਹੁੰਦੀ ਹੈ ਤਾਂ ਸਰੀਰ ਦੀ ਪੂਰੀ ਪਾਚਨ ਪ੍ਰਣਾਲੀ ਪ੍ਰਭਾਵਿਤ ਹੋ ਜਾਂਦੀ ਹੈ ਜਿਸ ਕਾਰਨ ਇਮਿਊਨਿਟੀ ਵੀ ਪ੍ਰਭਾਵਿਤ ਹੁੰਦੀ ਹੈ ਤੇ ਵਿਅਕਤੀ ਇਨਫੈਕਸ਼ਨ ਜਾਂ ਕਿਸੇ ਹੋਰ ਸਮੱਸਿਆ ਦਾ ਸ਼ਿਕਾਰ ਹੋ ਸਕਦਾ ਹੈ। ਇਸ ਲਈ ਅੰਤੜੀਆਂ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਆਪਣੀਆਂ ਅੰਤੜੀਆਂ ਨੂੰ ਸਿਹਤਮੰਦ ਕਿਵੇਂ ਰੱਖ ਸਕਦੇ ਹੋ।

ਗਾਜਰ- ਚੁਕੰਦਰ ਦੀ ਕਾਂਜੀ

ਗਾਜਰ- ਚੁਕੰਦਰ ਦੀ ਕਾਂਜੀ ਅੰਤੜੀਆਂ ਨੂੰ ਸਿਹਤਮੰਦ ਰੱਖਣ ਵਿਚ ਬਹੁਤ ਕਾਰਗਰ ਸਾਬਿਤ ਹੋ ਸਕਦੀ ਹੈ। ਚੁਕੰਦਰ ਤੇ ਗਾਜਰ ਦੇ ਰਸ ਵਿਚ ਪਾਣੀ, ਨਮਕ, ਮਸਾਲੇ ਆਦਿ ਮਿਲਾ ਕੇ ਇਹ ਡ੍ਰਿੰਕ ਤਿਆਰ ਕੀਤੀ ਜਾਂਦੀ ਹੈ। ਇਸ ਕਾਂਜੀ ਦਾ ਸੇਵਨ ਦਿਨ ਅਤੇ ਰਾਤ ਦੇ ਖਾਣੇ ਤੋਂ ਪਹਿਲਾਂ ਕਰਨਾ ਚਾਹੀਦਾ ਹੈ। ਇਸ ਨਾਲ ਅੰਤੜੀਆਂ ਸਾਫ਼ ਰਹਿੰਦੀਆਂ ਹਨ। ਤੁਸੀਂ ਇਸ ਕਾਂਜੀ ਨੂੰ ਤਿੰਨ ਤੋਂ ਚਾਰ ਹਫ਼ਤਿਆਂ ਤਕ ਸਟੋਰ ਵੀ ਕਰ ਸਕਦੇ ਹੋ। ਇਸ ਦੇ ਹੋਰ ਵੀ ਕਈ ਫਾਇਦੇ ਹਨ।

ਕੀ ਹਨ ਫਾਇਦੇ ?

ਇਮਿਊਨਿਟੀ ਬੂਸਟਰ

ਇਹ ਡ੍ਰਿੰਕ ਵਿਟਾਮਿਨ ਸੀ ਤੇ ਬੀਟਾ ਕੈਰੋਟੀਨ ਨਾਲ ਭਰਪੂਰ ਹੁੰਦਾ ਹੈ। ਵਿਟਾਮਿਨ ਸੀ ਇਮਿਊਨ ਸਿਸਟਮ ਨੂੰ ਵਧਾਉਂਦਾ ਹੈ, ਜੋ ਸਾਨੂੰ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਚੁਕੰਦਰ ਐਂਟੀਆਕਸੀਡੈਂਟ ਤੇ ਵਿਟਾਮਿਨ ਸੀ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਇਮਿਊਨ ਸਿਸਟਮ ਨੂੰ ਵਧਾਉਂਦਾ ਹੈ। ਤੁਹਾਡੀ ਇਮਿਊਨ ਸਿਸਟਮ ਨੂੰ ਬੂਸਟ ਕਰਨ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚੇ ਰਹੋਗੇ

ਕੰਟਰੋਲ ‘ਚ ਰਹੇਗਾ ਵਜ਼ਨ

ਕਾਂਜੀ ਭਾਰ ਨੂੰ ਕੰਟਰੋਲ ਕਰਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ। ਜੇਕਰ ਤੁਸੀਂ ਆਪਣੀ ਰੈਗੂਲਰ ਡਾਈਟ ‘ਚ ਕਾਂਜੀ ਨੂੰ ਸ਼ਾਮਿਲ ਕਰਦੇ ਹੋ ਤਾਂ ਤੁਹਾਡਾ ਭਾਰ ਕੰਟਰੋਲ ‘ਚ ਰਹੇਗਾ। ਕਾਂਜੀ ਤੁਹਾਡੀ ਮੈਟਾਬੋਲਿਜ਼ਮ ਨੂੰ ਵਧਾਉਣ ਵਿੱਚ ਤੁਹਾਡੀ ਮਦਦ ਕਰਦੀ ਹੈ।

ਪਾਚਣ ਰਹੇਗਾ ਠੀਕ

ਗਾਜਰ ਤੇ ਚੁਕੰਦਰ ਦੀ ਕਾਂਜੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਨਾਲ ਹੀ, ਇਹ ਪਾਚਨ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਲਈ ਬਹੁਤ ਚੰਗੀ ਹੈ। ਅਜਿਹੇ ‘ਚ ਜੇਕਰ ਤੁਹਾਨੂੰ ਅਕਸਰ ਪਾਚਨ ਸੰਬੰਧੀ ਸਮੱਸਿਆਵਾਂ ਰਹਿੰਦੀਆਂ ਹਨ ਤਾਂ ਗਾਜਰ ਅਤੇ ਚੁਕੰਦਰ ਤੋਂ ਤਿਆਰ ਕਾਂਜੀ ਨੂੰ ਆਪਣੀ ਡਾਈਟ ‘ਚ ਨਿਯਮਿਤ ਰੂਪ ਨਾਲ ਸ਼ਾਮਲ ਕਰੋ।

ਲੱਸੀ

ਲੱਸੀ ਯਾਨੀ ਬਟਰ ਮਿਲਕ ਸਾਡੀਆਂ ਪੇਟ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਕਾਰਗਰ ਹੈ। ਲੱਸੀ ਦੇ ਸੇਵਨ ਨਾਲ ਨਾ ਸਿਰਫ਼ ਅੰਤੜੀਆਂ ਸਾਫ਼ ਰਹਿੰਦੀਆਂ ਹਨ, ਸਗੋਂ ਇਹ ਸਰੀਰ ਵਿੱਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਵੀ ਬਾਹਰ ਕੱਢ ਸਕਦੀ ਹੈ। ਇਹ ਸਰੀਰ ਨੂੰ ਡੀਟੌਕਸਫਾਈ ਕਰਨ ਵਿੱਚ ਮਦਦਗਾਰ ਹੋ ਸਕਦੀ ਹੈ। ਲੱਸੀ ਦੇ ਸੇਵਨ ਨਾਲ ਪੇਟ ਵਿਚ ਗੈਸ, ਪੇਟ ਫੁੱਲਣਾ ਆਦਿ ਦੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।

ਕੇਫਿਰ

ਕੇਫਿਰ ਗਾਂ ਦੇ ਦੁੱਧ ਤੋਂ ਬਣਿਆ ਇਕ ਫਰਮੈਂਟਿਡ ਡ੍ਰਿੰਕ ਹੈ। ਇਹ ਅੰਤੜੀਆਂ ਦੀ ਸਿਹਤ ਨੂੰ ਸੁਧਾਰਨ ਲਈ ਜਾਣਿਆ ਜਾਂਦਾ ਹੈ। ਨਾਲ ਹੀ, ਇਹ ਸਰੀਰ ਦੀਆਂ ਪਾਚਨ ਪ੍ਰਕਿਰਿਆਵਾਂ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਕੇਫਿਰ ਦੇ ਸੇਵਨ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ।

ਕੋਂਬੂਚਾ

ਕੋਂਬੂਚਾ ਵੀ ਇਕ ਫਰਮੈਂਟਿਡ ਡਰਿੰਕ ਵੀ ਹੈ, ਜੋ ਨਿਯਮਿਤ ਤੌਰ ‘ਤੇ ਅੰਤੜੀਆਂ ਨੂੰ ਲਾਭ ਪਹੁੰਚਾਉਂਦੀ ਹੈ। ਅੰਤੜੀਆਂ ਦੀ ਸਫਾਈ ਦੇ ਨਾਲ-ਨਾਲ ਇਹ ਡ੍ਰਿੰਕ ਹੋਰ ਵੀ ਕਈ ਫਾਇਦੇ ਪਹੁੰਚਾਉਂਦੀ ਹੈ। ਕੋਂਬੂਚਾ ਬਣਾਉਣ ਲਈ ਤੁਹਾਨੂੰ ਸਿਰਫ਼ ਖਮੀਰ, ਚੀਨੀ ਤੇ ਚਾਹ ਦੀ ਲੋੜ ਹੈ। ਇਨ੍ਹਾਂ ਤੋਂ ਬਣੇ ਮਿਸ਼ਰਣ ਨੂੰ ਇਕ ਹਫ਼ਤੇ ਜਾਂ ਵੱਧ ਸਮੇਂ ਲਈ ਸਟੋਰ ਕੀਤਾ ਜਾ ਸਕਦਾ ਹੈ।

Related posts

Head Injury Precautions: ਜਾਣੋ ਸਿਰ ਦੀ ਸੱਟ ਤੋਂ ਬਾਅਦ ਸਿਰ ਦੀ ਸਕੈਨ ਕਰਨਾ ਕਿਉਂ ਹੈ ਜ਼ਰੂਰੀ?

On Punjab

ਭਾਰਤ ਸਮੇਤ ਦੁਨੀਆਂ ਦੇ ਇਨ੍ਹਾਂ ਤਿੰਨ ਸ਼ਕਤੀਸ਼ਾਲੀ ਦੇਸ਼ਾਂ ‘ਤੇ ਕੋਰੋਨਾ ਦੀ ਜ਼ਿਆਦਾ ਮਾਰ

On Punjab

ਮਾਪੇ ਬਣਨ ਬੱਚਿਆਂ ਦੇ ਮਾਰਗ ਦਰਸ਼ਕ

On Punjab