ਵਿਗਿਆਨਕ ਮੈਗਜ਼ੀਨ ਏਐੱਮਬੀਓ ਮਾਲੀਕਿਊਲਰ ਮੈਡੀਸਿਨ ‘ਚ ਸਟੱਡੀ ਡਾਟਾ ਅਨੁਸਾਰ ਦੱਸਿਆ ਗਿਆ ਹੈ ਕਿ ਡਿਮੈਂਸ਼ੀਆ ਦੇ ਇਲਾਜ ਲਈ ਮਾਈਕ੍ਰੋਆਰਐੱਨਏ ਦਾ ਇਸੇਤਮਾਲ ਹੋ ਸਕਦਾ ਹੈ। ਜਦੋਂ ਡਿਮੈਂਸ਼ੀਆ ਦੇ ਲੱਛਣਾਂ ਦਾ ਖਦਸ਼ਾ ਪੈਦਾ ਹੁੰਦਾ ਹੈ, ਉਦੋਂ ਤਕ ਦਿਮਾਗ਼ ਨੂੰ ਪਹਿਲਾਂ ਹੀ ਕਾਫੀ ਨੁਕਸਾਨ ਪਹੁੰਚ ਚੁੱਕਾ ਹੁੰਦਾ ਹੈ। ਵਿਗਿਆਨੀਆਂ ਨੇ ਖ਼ੂਨ ‘ਚ ਇਕ ਅਜਿਹੇ ਅਣੂ ਦੀ ਪਛਾਣ ਕੀਤੀ ਹੈ ਜਿਸ ਨਾਲ ਡਿਮੈਂਸ਼ੀਆ ਹੋਣ ਦੇ ਖ਼ਤਰੇ ਦਾ ਅਨੁਮਾਨ ਲੱਗ ਜਾਵੇਗਾ। ਇਕ ਸਾਧਾਰਨ ਜਿਹੇ ਬਲੱਡ ਟੈਸਟ ਦੀ ਮਦਦ ਨਾਲ ਇਸ ਅਣੂ ਦੀ ਪਛਾਣ ਹੋ ਸਕੇਗੀ ਤੇ ਇਸ ਨਾਲ ਡਿਮੈਂਸ਼ੀਆ ਹੋਣ ਦੇ ਦੋ ਤੋਂ ਪੰਜ ਸਾਲ ਪਹਿਲਾਂ ਹੀ ਇਸ ਦਾ ਪਤਾ ਚੱਲ ਜਾਵੇਗਾ। ਇਸ ਨਾਲ ਮਰੀਜ਼ਾ ਦਾ ਸਮਾਂ ਰਹਿੰਦੇ ਇਲਾਜ ਸੰਭਵ ਹੋਵੇਗਾ।
ਡੀਜ਼ੈੱਡਐੱਨਈ ਤੇ ਯੂਨੀਵਰਸਿਟੀ ਮੈਡੀਕਲ ਸੈਂਟਰ ਗੋਟਿਨਜੇਨ (ਯੂਐੱਮਜੀ) ਦੇ ਖੋਜੀਆਂ ਨੇ ਇਕ ਬਾਇਓਮਾਰਕਰ ਦੀ ਖੋਜ ਕੀਤੀ ਹੈ। ਇਸ ਨੂੰ ਮਾਈਕ੍ਰੋਆਰਐੱਨਏ ਦੇ ਪੱਧਰਾਂ ‘ਤੇ ਮਾਪਿਆ ਜਾਂਦਾ ਹੈ। ਇਹ ਮਾਈਕ੍ਰੋਆਰਐੱਨਏ ਪ੍ਰੋਟੀਨ ਦੇ ਉਤਪਾਦ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਇਹ ਹਰੇਕ ਜੀਵਤ ਪ੍ਰਣਾਲੀ ਦੇ ਮੈਟਾਬੌਲਿਜ਼ਮ ਦੀ ਪ੍ਰਮੁੱਖ ਪ੍ਰਕਿਰਿਆ ਹੈ। ਇਕ ਤਕਨੀਕ ਦੇ ਤੌਰ ‘ਤੇ ਇਸ ਦੀ ਵਰਤੋਂ ਵਿਵਹਾਰਕ ਨਹੀਂ ਹੈ। ਇਸ ਲਈ ਵਿਗਿਆਨੀਆਂ ਦਾ ਮਕਸਦ ਇਕ ਸਰਲ, ਸਸਤਾ ਬਲੱਡ ਟੈਸਟ ਤਿਆਰ ਕਰਨਾ ਹੈ ਜੋ ਕਿ ਕੋਵਿਡ-19 ਦੇ ਟੈਸਟ ਵਰਗਾ ਹੀ ਹੋਵੇ ਤੇ ਡਿਮੈਂਸ਼ੀਆ ਦੇ ਖ਼ਤਰੇ ਨੂੰ ਦੇਖਦੇ ਹੋਏ ਇਸ ਦਾ ਇਸਤੇਮਾਲ ਨਿਯਮਤ ਮੈਡੀਕਲ ਜਾਂਚ ਵਿਚ ਕੀਤਾ ਜਾ ਸਕੇਗਾ।
ਖੋਜ ਵਿਚ ਇਹ ਪਤਾ ਚੱਲਿਆ
ਖੋਜ ‘ਚ ਅੰਕੜਿਆਂ ਦੀ ਜਾਂਚ ਵਿਚ ਪਤਾ ਚੱਲਿਆ ਕਿ ਮਾਈਕ੍ਰੋਆਰਐੱਨਏ ਦੇ ਪੱਧਰਾਂ ਤੇ ਮਾਨਸਿਕ ਸਿਹਤ ਦਾ ਆਪਸ ‘ਚ ਸੰਬੰਧ ਹੈ। ਬਲੱਡ ਟੈਸਟ ‘ਚ ਇਸਦਾ ਪੱਧਰ ਜਿੰਨਾ ਘੱਟ ਹੋਵੇਗਾ, ਉਸ ਦੀ ਪਛਾਣਨ ਦੀ ਤਾਕਤ ਓਨੀ ਹੀ ਦਰੁਸਤ ਹੋਵੇਗੀ। ਨੌਜਵਾਨਾਂ ਤੇ ਬਜ਼ੁਰਗਾਂ ਦੋਵਾਂ ‘ਚ ਹੀ ਇਸ ਦੇ ਲੱਛਣ ਅਚਾਨਕ ਉੱਭਰਦੇ ਹਨ। ਉਨ੍ਹਾਂ ਦੀ ਪਛਾਣਨ ਦੀ ਤਾਕਤ ਘਟਣ ਲਗਦੀ ਹੈ। ਮਨੁੱਖਾਂ ‘ਚ ਇਸ ਅਣੂ ਦੇ ਖ਼ੂਨ ‘ਚ ਜ਼ਿਆਦਾ ਹੋਣ ‘ਤੇ ਯਾਦ ਸ਼ਕਤੀ ਘਟਣ ਲਗਦੀ ਹੈ। ਇਸ ਦਾ ਅਸਰ ਅਗਲੇ ਦੋ ਤੋਂ 5 ਸਾਲਾਂ ‘ਚ ਨਜ਼ਰ ਆਉਂਦਾ ਹੈ। ਇਸ ਖੋਜ ਨੂੰ ਚੂਹਿਆਂ ‘ਤੇ ਕੀਤਾ ਗਿਆ ਹੈ।