PreetNama
ਸਿਹਤ/Health

Healthy Lifestyle : 30 ਸਾਲ ਦੀ ਉਮਰ ਤੋਂ ਬਾਅਦ ਇਨ੍ਹਾਂ 7 ਚੀਜ਼ਾਂ ਨੂੰ ਡਾਈਟ ’ਚ ਜ਼ਰੂਰ ਕਰੋ ਸ਼ਾਮਿਲ, ਬਿਮਾਰੀਆਂ ਤੋਂ ਹੋਵੇਗਾ ਬਚਾਅ

ਲਗਪਗ 30 ਸਾਲ ਦੀ ਉਮਰ ਤੋਂ ਬਾਅਦ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਇਸ ਉਮਰ ‘ਚ ਸਿਹਤਮੰਦ ਰਹਿਣ ਲਈ ਕੁਝ ਫੂਡਸ ਨੂੰ ਲਾਜ਼ਮੀ ਤੌਰ ‘ਤੇ ਆਪਣੀ ਡਾਈਟ ‘ਚ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਉਮਰ ’ਚ ਤੁਹਾਨੂੰ ਸੰਤਰਾ, ਅੰਗੂਰ, ਨਿੰਬੂ ਜਿਹੇ ਫਲ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਐਂਟੀ ਆਕਸੀਡੈਂਟ ਨਾਲ ਭਰਪੂਰ ਖੱਟੇ ਫਲ਼ ਇਮਿਊਨਿਟੀ ਵਧਾਉਣ ’ਚ ਮਦਦ ਕਰਦੇ ਹਨ। ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਭਾਰ ਘੱਟ ਹੁੰਦਾ ਹੈ ਅਤੇ ਦਿਲ ਸਬੰਧੀ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।

ਬ੍ਰੋਕਲੀ ਵਿਟਾਮਿਨ ਦਾ ਭੰਡਾਰ ਹੈ। ਇਸ ਨਾਲ ਤੁਹਾਨੂੰ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ’ਚ ਮਦਦ ਮਿਲਦੀ ਹੈ ਅਤੇ ਬਿਮਾਰੀਆਂ ਨਾਲ ਲਡ਼ਨ ਲਈ ਇਮਿਊਨਿਟੀ ਸਿਸਟਮ ਵੀ ਮਜ਼ਬੂਤ ਹੁੰਦਾ ਹੈ। ਬੀਨਸ ’ਚ ਭਰਪੂਰ ਮਾਤਰਾ ’ਚ ਪ੍ਰੋਟੀਨ ਪਾਇਆ ਜਾਂਦਾ ਹੈ ਜੋ ਸਰੀਰ ਦੀਆਂ ਮਾਸਪੇਸ਼ੀਆਂ ਦੇ ਨਿਰਮਾਣ ’ਚ ਸਹਾਇਕ ਹੈ।

ਜੇਕਰ ਤੁਸੀਂ ਤਾਜ਼ਾ ਲੱਸਣ ਨਹੀਂ ਖਾਂਦੇ ਤਾਂ ਤੁਸੀਂ ਲਾਗਾਤਾਰ ਜੋਖ਼ਿਮ ’ਚ ਹੋ। ਲੱਸਣ ਹਾਨੀਕਾਰਕ ਸੂਖਮਜੀਵਾਂ ਨੂੰ ਮਾਰਨ ’ਚ ਮਦਦ ਕਰਦਾ ਹੈ ਅਤੇ ਤੁਹਾਡੇ ਸਰੀਰ ਸਾਰੇ ਹੈਲਿਮੰਟਾਂ ਤੋਂ ਸਾਫ਼ ਰੱਖਦਾ ਹੈ। ਇਹ ਸਵੈ-ਸੁਰੱਖਿਆ ਪ੍ਰਣਾਲੀ ’ਚ ਵੀ ਸੁਧਾਰ ਕਰਦਾ ਹੈ।

ਸੈਮਨ ਤੇ ਟ੍ਰਾਓਟ ਆਇਲੀ ਮੱਛੀ ਸਿਹਤ ਲਈ ਕਾਫੀ ਫਾਇਦੇਮੰਦ ਹੈ। ਇਹ ਸਰੀਰ ’ਚ ਜ਼ਰੂਰੀ ਹਾਰਮੋਨ ਨੂੰ ਬਣਾਉਣ ’ਚ ਮਦਦ ਕਰਦੇ ਹਨ। ਇਹ ਦਿਮਾਗ, ਦਿਲ ਲਈ ਚੰਗਾ ਸ੍ਰੋਤ ਹੈ। ਆਇਲੀ ਮੱਛੀ ’ਚ ਓਮੇਗਾ-3, ਫੈਟੀ ਐਸਿਡ ਦੀ ਭਰਪੂਰ ਮਾਤਰਾ ਹੁੰਦੀ ਹੈ।

ਨਟਸ ਪੇਟ ਭਰਨ ਵਾਲੇ ਸਨੈਕ ਦੇ ਰੂਪ ’ਚ ਇਸਤੇਮਾਲ ਕੀਤਾ ਜਾਂਦਾ ਹੈ ਜੋ ਭਾਰ ਘਟਾਉਣ ’ਚ ਮਦਦ ਕਰਦਾ ਹੈ। ਨਟਸ ’ਚ ਹਾਈ ਪ੍ਰੋਟੀਨ ਅਤੇ ਫਾਈਬਰ ਦੇ ਗੁਣ ਹੁੰਦੇ ਹਨ ਜੋ ਸਾਡੇ ਸਰੀਰ ਲਈ ਫਾਇਦੇਮੰਦ ਹਨ।

ਸ਼ਹਿਦ ਦਾ ਉਪਯੋਗ 5,000 ਸਾਲਾਂ ਤੋਂ ਵੱਧ ਸਮੇਂ ਤੋਂ ਦਵਾਈ ਦੇ ਰੂਪ ’ਚ ਕੀਤਾ ਜਾ ਰਿਹਾ ਹੈ। ਇਹ ਬਹੁਤ ਸਾਰੀਆਂ ਸਮੱਸਿਆਵਾਂ ਲਈ ਇਕ ਕੁਦਰਤੀ ਇਲਾਜ ਹੈ। ਸ਼ਹਿਦ ਨੂੰ ਐਂਟੀਸੈਪਟਿਕ, ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣਾਂ ਲਈ ਜਾਣਿਆ ਜਾਂਦਾ ਹੈ। ਇਸਤੋਂ ਇਲਾਵਾ, ਕੁਝ ਲੋਕ ਕਾਸਮੈਟਿਕ ਉਦੇਸ਼ਾਂ ਲਈ ਵੀ ਇਸਦਾ ਉਪਯੋਗ ਕਰਦੇ ਹਨ।

ਸ਼ਹਿਦ ਦਾ ਉਪਯੋਗ 5,000 ਸਾਲਾਂ ਤੋਂ ਵੱਧ ਸਮੇਂ ਤੋਂ ਦਵਾਈ ਦੇ ਰੂਪ ’ਚ ਕੀਤਾ ਜਾ ਰਿਹਾ ਹੈ। ਇਹ ਬਹੁਤ ਸਾਰੀਆਂ ਸਮੱਸਿਆਵਾਂ ਲਈ ਇਕ ਕੁਦਰਤੀ ਇਲਾਜ ਹੈ। ਸ਼ਹਿਦ ਨੂੰ ਐਂਟੀਸੈਪਟਿਕ, ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣਾਂ ਲਈ ਜਾਣਿਆ ਜਾਂਦਾ ਹੈ। ਇਸਤੋਂ ਇਲਾਵਾ, ਕੁਝ ਲੋਕ ਕਾਸਮੈਟਿਕ ਉਦੇਸ਼ਾਂ ਲਈ ਵੀ ਇਸਦਾ ਉਪਯੋਗ ਕਰਦੇ ਹਨ।

Related posts

ਚਮੜੀ ਦੀ ਇਨਫੈਕਸ਼ਨ ਕਾਰਨ ਹੋ ਸਕਦਾ ਰੂਮੇਟਿਕ ਬੁਖਾਰ

On Punjab

Stomach Gas Relief Tips: ਇਨ੍ਹਾਂ 5 ਕਾਰਨਾਂ ਕਰਕੇ ਬਣਦੀ ਹੈ ਪੇਟ ‘ਚ ਜ਼ਿਆਦਾ ਗੈਸ, ਜਾਣੋ ਰਾਹਤ ਪਾਉਣ ਲਈ ਘਰੇਲੂ ਨੁਸਖੇ

On Punjab

ਬੇਟੀ ਦੇ ਜਨਮ ‘ਤੇ ਬੋਲੇ ਕਪਿਲ , ਘਰ ਆਈ Angel, ਪਤਾ ਨਹੀਂ ਗੋਦ ਵਿੱਚ ਚੁੱਕ ਸਕਦਾ ਹਾਂ ਜਾਂ ਨਹੀਂ

On Punjab