36.39 F
New York, US
December 27, 2024
PreetNama
ਸਿਹਤ/Health

Heart Health Tips: ਦਿਲ ਦੀ ਸਿਹਤ ਦਾ ਕੁਝ ਤਾਂ ਰੱਖੋ ਖਿਆਲ! ਲਾਈਫਸਟਾਈਲ ‘ਚ ਲਿਆਓ ਇਹ ਬਦਲਾਅ

ਲਾਈਫਸਟਾਇਲ ਹੈਲਦੀ ਨਾ ਹੋਣ ਦਾ ਅਸਰ ਸਿੱਧਾ ਦਿਲ ‘ਤੇ ਹੀ ਹੁੰਦਾ ਹੈ ਇਸ ਲਈ ਆਪਣੇ ਲਾਈਫਸਟਾਇਲ ‘ਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੈ।ਲਾਈਫਸਟਾਇਲ ‘ਚ ਹਲਕੇ ਬਦਲਾਅ ਕਰਨ ਨਾਲ ਦਿਲ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ।

ਸਿਹਤਮੰਦ ਦਿਲ ਲਈ ਸਾਨੂੰ ਹੈਲਦੀ ਲਾਈਫਸਟਾਇਲ ਅਪਣਾਉਣਾ ਹੋਵੇਗਾ। ਜਿਸ ‘ਚ ਕਸਰਤ ਕਰਨਾ , ਵਧੀਆ ਖਾਣਾ ਖਾਣਾ, ਚੰਗੀ ਨੀਂਦ ਲੈਣੀ ਸ਼ਾਮਲ ਹੈ। ਪਰ ਅਸੀਂ ਕਦੋਂ ਤਕ ਇਸ ਰੂਟੀਨ ਨੂੰ ਫਾਲੋ ਕਰ ਸਕਾਂਗੇ? ਜ਼ਿਆਦਾ ਲੰਮੇ ਤਕ ਨਹੀਂ। ਇਸ ਲਈ ਛੋਟੇ-ਛੋਟੇ ਸਟੈੱਪਸ ਲਓ, ਜਿਸ ਨਾਲ ਸਿਹਤ ‘ਤੇ ਅਸਰ ਹੋਣਾ ਸ਼ੁਰੂ ਹੋ ਜਾਵੇਗਾ।

ਲਾਈਫਸਟਾਇਲ ‘ਚ ਕਰੋ ਇਹ ਬਦਲਾਅ

1. ਦਿਨ ‘ਚ ਇਕ ਵਾਰ ਵਾਕ ਜ਼ਰੂਰ ਕਰੋਫਿਟ ਰਹਿਣ ਲਈ ਰੋਜ਼ਾਨਾ ਚਲਣਾ ਬਹੁਤ ਜ਼ਰੂਰੀ ਹੈ।ਸਿਹਤ ਮਾਹਿਰ ਤੇ ਡਾਕਟਰ ਰੋਜ਼ਾਨਾ ਅੱਧਾ ਘੰਟਾ ਸੈਰ ਕਰਨ ਦੀ ਸਲਾਹ ਦਿੰਦੇ ਹਨ, ਪਰ ਤੁਸੀਂ ਚਾਹੋ ਤਾਂ 10-15 ਮਿੰਟਾਂ ਨਾਲ ਸ਼ੁਰੂ ਕਰ ਸਕਦੇ ਹੋ। ਅਚਾਨਕ 30 ਮਿੰਟ ਦੌੜਨ ਨਾਲ ਮਾਸਪੇਸ਼ੀਆਂ ‘ਚ ਦਰਦ ਹੋ ਸਕਦਾ ਹੈ, ਇਸ ਲਈ ਹੌਲੀ-ਹੌਲੀ ਸ਼ੁਰੂ ਕਰੋ।

2. ਨਾਸ਼ਤਾ ਜ਼ਰੂਰੀ ਹੈ

ਸਾਡੇ ‘ਚੋਂ ਜ਼ਿਆਦਾਤਰ ਨਾਸ਼ਤੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ? ਦਿਨ ਦਾ ਪਹਿਲਾ ਭੋਜਨ ਭਾਰੀ ਤੇ ਪੌਸ਼ਟਿਕ ਹੋਣਾ ਚਾਹੀਦਾ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਹਰ ਰੋਜ਼ ਦੇਰ ਨਾਲ ਸੌਣ ਤੇ ਦੇਰ ਨਾਲ ਉੱਠਣ ਕਾਰਨ ਅਕਸਰ ਇਸ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।

3. ਕੈਲੋਰੀ ਦੀ ਮਾਤਰਾ ਨੂੰ ਟਰੈਕ ਕਰੋ

ਜ਼ਰੂਰੀ ਨਹੀਂ ਕਿ ਇਸ ‘ਤੇ ਸਿਹਤਮੰਦ ਲਿਖਿਆ ਹੋਇਆ ਭੋਜਨ ਹੀ ਸਿਹਤਮੰਦ ਹੋਵੇ। ਸਿਹਤਮੰਦ ਰਹਿਣ ਲਈ ਕੈਲੋਰੀ ਦੀ ਸਹੀ ਮਾਤਰਾ ਦਾ ਸੇਵਨ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਚੌਲਾਂ ਦੀ ਬਜਾਏ ਕਵਿਨੋਆ ਖਾਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਤੁਹਾਡੇ ਦੋਸਤ ਮੁਤਾਬਕ ਇਹ ਜ਼ਿਆਦਾ ਸਿਹਤਮੰਦ ਹੈ। ਪਰ ਇਹ ਜ਼ਰੂਰੀ ਨਹੀਂ ਹੈ ਕਿ ਇਹ ਤੁਹਾਡੇ ਲਈ ਵੀ ਫਾਇਦੇਮੰਦ ਹੋਵੇ। ਔਰਤਾਂ ਨੂੰ ਦਿਨ ਵਿੱਚ ਸਿਰਫ਼ 2000 ਕੈਲੋਰੀ ਤੇ ਮਰਦਾ ਨੂੰ 2500 ਕੈਲੋਰੀ ਦੀ ਖਪਤ ਕਰਨੀ ਚਾਹੀਦੀ ਹੈ।

4. ਘਰੇਲੂ ਕੰਮ ਕਰਦੇ ਸਮੇਂ ਸਰੀਰਕ ਗਤੀਵਿਧੀ

ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣੀ ਸਿਹਤ ਨੂੰ ਬਣਾਈ ਰੱਖਣ ਲਈ ਹਰ ਰੋਜ਼ ਜਿਮ ਜਾਓ। ਘਰ ਦਾ ਕੰਮ ਕਰਦੇ ਹੋਏ ਵੀ ਤੁਹਾਡਾ ਸਰੀਰ ਕਸਰਤ ਕਰਦਾ ਹੈ। ਕਿਤਾਬਾਂ ਦੀ ਸ਼ੈਲਫ ਨੂੰ ਸਜਾਉਣ ਵਾਂਗ ਇਹ ਹੱਥਾਂ ਦੀ ਕਸਰਤ ਵੀ ਕਰਦਾ ਹੈ।

5. ਧਿਆਨ ਦਾ ਅਭਿਆਸ ਕਰੋ

ਮੈਡੀਟੇਸ਼ਨ ਜਾਂ ਮਨਨ ਕਰਨ ਦਾ ਅਭਿਆਸ ਸਿਹਤਮੰਦ ਦਿਲ ਲਈ ਬਹੁਤ ਲਾਭਦਾਇਕ ਹੈ। ਮਾਹਿਰਾਂ ਨੇ ਹਮੇਸ਼ਾ ਤਣਾਅ ਤੇ ਉਦਾਸੀ ਨੂੰ ਮਾੜੀ ਦਿਲ ਦੀ ਸਿਹਤ ਨਾਲ ਜੋੜਿਆ ਹੈ। ਇਸ ਲਈ ਦਿਲ ਦੀ ਚੰਗੀ ਸਿਹਤ ਲਈ ਮਨ ਨੂੰ ਅਰਾਮ ਦੇਣਾ ਜ਼ਰੂਰੀ ਹੈ। ਧਿਆਨ ਕਰਨਾ ਜ਼ਿਆਦਾਤਰ ਮਾਨਸਿਕ ਜੀਵਨ ਦੀ ਗੁਣਵੱਤਾ ਨੂੰ ਸੁਧਾਰਨ, ਉਦਾਸੀ ਤੇ ਚਿੰਤਾ ਨੂੰ ਠੀਕ ਕਰਨ ਤੇ ਬਲੱਡ ਪ੍ਰੈਸ਼ਰ ਨੂੰ ਸੁਧਾਰਨ ਨਾਲ ਜੁੜਿਆ ਹੋਇਆ ਹੈ, ਜੋ ਕਿ ਦਿਲ ਦੀ ਚੰਗੀ ਸਿਹਤ ਲਈ ਵੀ ਮਹੱਤਵਪੂਰਨ ਹਨ।

Related posts

ਘਰ ‘ਚ ਜ਼ਰੂਰ ਲਗਾਓ ਇਹ ਪੰਜ ਪੌਦੇ , ਲੋੜ ਵੇਲੇ ਆਉਣਗੇ ਕੰਮ

On Punjab

ਇਮਿਊਨਿਟੀ ਨੂੰ ਇੰਝ ਬਣਾਓ ਦਮਦਾਰ, ਖਾਂਸੀ-ਬੁਖਾਰ ਨੂੰ ਛੱਡੋ ਕੋਰੋਨਾ ਵੀ ਨਹੀਂ ਲੱਗੇਗਾ ਨੇੜੇ

On Punjab

Ananda Marga is an international organization working in more than 150 countries around the world

On Punjab