ਉੱਤਰ-ਪੱਛਮੀ ਨਾਈਜੀਰੀਆ ਦੇ ਕਦੂਨਾ ਰਾਜ ਵਿੱਚ ਨਮਾਜ਼ ਦੌਰਾਨ ਜ਼ਰੀਆ ਕੇਂਦਰੀ ਮਸਜਿਦ ਦਾ ਇੱਕ ਹਿੱਸਾ ਢਹਿ ਗਿਆ, ਜਿਸ ਵਿੱਚ ਸੱਤ ਸ਼ਰਧਾਲੂਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸੈਂਕੜੇ ਲੋਕ ਨਮਾਜ਼ ਲਈ ਮਸਜਿਦ ਦੇ ਅੰਦਰ ਇਕੱਠੇ ਹੋਏ ਸਨ।
1830 ਵਿੱਚ ਬਣੀ ਸੀ ਮਸਜਿਦ
ਜਰੀਆ ਕੇਂਦਰੀ ਮਸਜਿਦ ਜਰੀਆ ਵਿੱਚ ਹੈ। ਇਹ ਉੱਤਰੀ ਨਾਈਜੀਰੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਹੈ। ਰਾਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਸਜਿਦ 1830 ਵਿੱਚ ਬਣਾਈ ਗਈ ਸੀ।
23 ਲੋਕ ਜ਼ਖ਼ਮੀ
ਰਾਜ ਦੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਕਿਹਾ, “ਮਸਜਿਦ ਦੇ ਇੱਕ ਹਿੱਸੇ ਦੇ ਢਹਿਣ ਨਾਲ 23 ਲੋਕ ਪ੍ਰਭਾਵਿਤ ਹੋਏ ਹਨ। ਸਾਡੇ ਫਾਇਰਫਾਈਟਰਜ਼ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਹੈ,” ਰਾਜ ਦੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਕਿਹਾ।
ਘਟਨਾ ਸਥਾਨ ‘ਤੇ ਰਿਕਾਰਡ ਕੀਤੀ ਗਈ ਵੀਡੀਓ ‘ਚ ਇਕ ਵੱਡਾ ਪਾੜਾ ਸਾਫ ਦਿਖਾਈ ਦੇ ਰਿਹਾ ਹੈ ਜਿੱਥੇ ਛੱਤ ਦਾ ਇਕ ਹਿੱਸਾ ਢਹਿ ਗਿਆ ਹੈ। ਮਸਜਿਦ ਢਹਿਣ ਨਾਲ ਮਰਨ ਵਾਲੇ ਲੋਕਾਂ ਨੂੰ ਦਫ਼ਨਾ ਦਿੱਤਾ ਗਿਆ ਹੈ।
ਹਾਦਸੇ ਦੀ ਜਾਂਚ ਦੇ ਆਦੇਸ਼
ਕਦੂਨਾ ਦੇ ਗਵਰਨਰ ਉਬਾ ਸਾਨੀ ਨੇ ਹਾਦਸੇ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਇਸ ਨੂੰ ‘ਦਿਲ ਦਹਿਲਾ ਦੇਣ ਵਾਲੀ ਘਟਨਾ’ ਦੱਸਦਿਆਂ ਉਨ੍ਹਾਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦਾ ਵਾਅਦਾ ਕੀਤਾ। ਉਸਦੇ ਦਫਤਰ ਨੇ ਕਿਹਾ ਕਿ ਇੱਕ ਅਗਾਊਂ ਟੀਮ ਜ਼ਰੀਆ ਵਿੱਚ ਪਹਿਲਾਂ ਹੀ ਮੌਜੂਦ ਸੀ।