47.37 F
New York, US
November 22, 2024
PreetNama
ਖਾਸ-ਖਬਰਾਂ/Important News

High Cholesterol : ਦਿਲ ਦੀ ਬਿਮਾਰੀ ਦੀ ਵਜ੍ਹਾ ਬਣ ਸਕਦੈ ਹਾਈ ਕੋਲੈਸਟ੍ਰੋਲ, ਕੰਟਰੋਲ ਕਰਨ ਲਈ ਬਣਾਓ ਇਨ੍ਹਾਂ ਫੂਡਜ਼ ਤੋਂ ਦੂਰੀ

High Cholesterol: ਅੱਜਕੱਲ੍ਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਲਗਾਤਾਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀਆਂ ਹਨ। ਸ਼ੂਗਰ, ਬੀਪੀ ਵਰਗੀਆਂ ਸਮੱਸਿਆਵਾਂ ਅੱਜਕੱਲ੍ਹ ਤੇਜ਼ੀ ਨਾਲ ਵਧ ਰਹੀਆਂ ਹਨ। ਕੋਲੈਸਟ੍ਰੋਲ ਇਨ੍ਹਾਂ ਸਮੱਸਿਆਵਾਂ ਵਿਚੋਂ ਇਕ ਹੈ, ਜਿਸਦਾ ਵਧਿਆ ਪੱਧਰ ਕਈ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇੰਨਾ ਹੀ ਨਹੀਂ ਇਸ ਨੂੰ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਵੀ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ‘ਚ ਇਸ ਨੂੰ ਗੰਭੀਰਤਾ ਨਾਲ ਲੈਣਾ ਤੇ ਇਸਦੇ ਵਧੇ ਹੋਏ ਲੈਵਲ ਨੂੰ ਕੰਟਰੋਲ ਕਰਨ ਲਈ ਸਹੀ ਉਪਾਅ ਅਪਨਾਉਣਾ ਜ਼ਰੂਰੀ ਹੈ।

ਕੀ ਹੈ ਕੋਲੈਸਟ੍ਰੋਲ?

ਕੋਲੈਸਟ੍ਰੋਲ ਸਾਡੇ ਖੂਨ ‘ਚ ਮੌਜੂਦ ਇਕ ਮੋਮੀ ਪਦਾਰਥ ਹੈ ਜੋ ਸਿਹਤਮੰਦ ਸੈੱਲ ਬਣਾਉਣ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਹਾਲਾਂਕਿ ਜੀਵਨਸ਼ੈਲੀ ਤੇ ਖਾਣ-ਪੀਣ ਦੀਆਂ ਆਦਤਾਂ ‘ਚ ਲਾਪਰਵਾਹੀ ਕਾਰਨ ਕਈ ਵਾਰ ਸਰੀਰ ‘ਚ ਖਰਾਬ ਕੋਲੈਸਟ੍ਰੋਲ ਦੀ ਮਾਤਰਾ ਵਧ ਜਾਂਦੀ ਹੈ ਜੋ ਸਿਹਤ ਲਈ ਖਤਰਨਾਕ ਹੋ ਸਕਦੀ ਹੈ। ਆਓ ਜਾਣਦੇ ਹਾਂ ਉਨ੍ਹਾਂ ਖਾਣ-ਪੀਣ ਦੀਆਂ ਚੀਜ਼ਾਂ ਬਾਰੇ ਜਿਨ੍ਹਾਂ ਨੂੰ ਜੇਕਰ ਤੁਹਾਨੂੰ ਕੋਲੈਸਟ੍ਰੋਲ ਜ਼ਿਆਦਾ ਹੈ ਤਾਂ ਗਲਤੀ ਨਾਲ ਵੀ ਨਹੀਂ ਖਾਣਾ ਚਾਹੀਦਾ।

ਪ੍ਰੋਸੈਸਡ ਮੀਟ

ਜੇਕਰ ਤੁਸੀਂ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਪ੍ਰੋਸੈਸਡ ਮੀਟ ਦਾ ਸੇਵਨ ਜਿੰਨਾ ਹੋ ਸਕੇ ਘੱਟ ਕਰੋ। ਬੇਕਨ ਤੇ ਸੌਸਿਜ਼ ਵਰਗੇ ਪ੍ਰੋਸੈਸਡ ਮੀਟ ‘ਚ ਸੈਚੁਰੇਟਿਡ ਫੈਟ ਤੇ ਸੋਡੀਅਮ ਵਧੇਰੇ ਹੁੰਦਾ ਹੈ। ਇਨ੍ਹਾਂ ਦੀ ਬਜਾਏ ਤੁਸੀਂ ਪੋਲਟਰੀ, ਮੱਛੀ ਜਾਂ ਪੌਦੇ-ਅਧਾਰਿਤ ਪ੍ਰੋਟੀਨ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੇ ਹੋ।

ਫੁੱਲ ਫੈਟ ਵਾਲੇ ਡੇਅਰੀ ਪ੍ਰੋਡਕਟਸ

ਹਾਈ ਕੋਲੇਸਟ੍ਰੋਲ ਦੇ ਮਾਮਲੇ ‘ਚ ਫੁੱਲ ਫੈਟ ਵਾਲੇ ਡੇਅਰੀ ਪ੍ਰੋਡਕਟਸ ਖਾਣਾ ਵੀ ਨੁਕਸਾਨਦੇਹ ਹੋ ਸਕਦਾ ਹੈ। ਦੁੱਧ, ਫੁੱਲ ਫੈਟ ਵਾਲਾ ਪਨੀਰ ਤੇ ਮੱਖਣ ਉੱਚ ਮਾਤਰਾ ‘ਚ ਸੈਚੁਰੇਟਿਡ ਫੈਟ ਹੁੰਦੀ ਹੈ। ਹਾਈ ਕੋਲੇਸਟ੍ਰੋਲ ਦੇ ਮਾਮਲੇ ‘ਚ ਘੱਟ ਫੈਟ ਵਾਲੇ ਜਾਂ ਬਿਨਾ ਫੈਟ ਵਾਲੇ ਡੇਅਰੀ ਪ੍ਰੋਡਕਟਸ ਦਾ ਇਸਤੇਮਾਲ ਕਰੋ।

ਆਂਡੇ ਦੀ ਜ਼ਰਦੀ

ਆਂਡੇ ਦੀ ਜ਼ਰਦੀ ‘ਚ ਕੋਲੈਸਟ੍ਰੋਲ ਦੀ ਉੱਚ ਮਾਤਰਾ ਪਾਈ ਜਾਂਦੀ ਹੈ। ਅਜਿਹੇ ‘ਚ ਜੇਕਰ ਤੁਹਾਨੂੰ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਹੈ ਤਾਂ ਤੁਹਾਨੂੰ ਆਂਡੇ ਦਾ ਸੇਵਨ ਸੀਮਤ ਮਾਤਰਾ ‘ਚ ਕਰਨਾ ਚਾਹੀਦਾ ਹੈ ਜਾਂ ਆਂਡੇ ਦਾ ਸਫੈਦ ਹਿੱਸਾ ਹੀ ਖਾਣਾ ਚਾਹੀਦਾ ਹੈ।

ਫ੍ਰਾਈਡ ਫੂਡਜ਼

ਫ੍ਰੈਂਚ ਫਰਾਈਜ਼, ਫਰਾਈਡ ਚਿਕਨ ਤੇ ਡੋਨਟਸ ਵਰਗੇ ਤਲੇ ਹੋਏ ਭੋਜਨ ਪਦਾਰਥਾਂ ਨੂੰ ਤਿਆਰ ਕਰਨ ‘ਚ ਅਜਿਹੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਵਿਚ ਆਮ ਤੌਰ ‘ਤੇ ਸੈਚੁਰੇਟਿਡ ਜਾਂ ਟ੍ਰਾਂਸ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਚਰਬੀ ਤੁਹਾਡੇ LDL (ਖਰਾਬ) ਕੋਲੇਸਟ੍ਰੋਲ ਦੇ ਪੱਧਰ ਨੂੰ ਵਧਾ ਸਕਦੀ ਹੈ।

ਸ਼ੂਗਰੀ ਡ੍ਰਿੰਕਸ

ਸ਼ੂਗਰੀ ਡ੍ਰਿੰਕਸ ਜਿਵੇਂ ਸੋਡਾ, ਫਲਾਂ ਦਾ ਜੂਸ ਤੇ ਹੋਰ ਮਿੱਠੀਆਂ ਡ੍ਰਿੰਕਸ ਭਾਰ ਵਧਾਉਣ ਤੇ ਦਿਲ ਦੀਆਂ ਬਿਮਾਰੀਆਂ ਦੇ ਜੋਖ਼ਮ ਨੂੰ ਵਧਾਉਣ ‘ਚ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ। ਹਾਈ ਕੋਲੈਸਟ੍ਰੋਲ ਦੀ ਸਥਿਤੀ ‘ਚ ਤੁਸੀਂ ਇਨ੍ਹਾਂ ਪੀਣ ਵਾਲੇ ਪਦਾਰਥਾਂ ਦੀ ਬਜਾਏ ਪਾਣੀ, ਹਰਬਲ ਚਾਹ ਜਾਂ ਸ਼ੂਗਰ ਰਹਿਤ ਪੀਣ ਵਾਲੇ ਪਦਾਰਥਾਂ ਦੀ ਚੋਣ ਕਰ ਸਕਦੇ ਹੋ।

ਰੈੱਡ ਮੀਟ

ਰੈੱਡ ਮੀਟ ਜਿਵੇਂ ਬੀਫ, ਲੈਂਪ ਤੇ ਪੋਰਕ ਵਰਗੇ ਰੈੱਡ ਮੀਟ ‘ਚ ਸੈਚੁਰੇਟਿਡ ਫੈਟ ਭਾਰੀ ਮਾਤਰਾ ‘ਚ ਪਾਈ ਜਾਂਦੀ ਹੈ। ਅਜਿਹੇ ‘ਚ ਹਾਈ ਕੋਲੈਸਟ੍ਰੋਲ ਵਾਲੇ ਲੋਕਾਂ ਲਈ ਇਸ ਨੂੰ ਖਾਣਾ ਨੁਕਸਾਨਦੇਹ ਹੋ ਸਕਦਾ ਹੈ।

ਫਾਸਟ ਫੂਡ

ਅੱਜਕੱਲ੍ਹ ਫਾਸਟ ਫੂਡ ਲੋਕਾਂ ਦੀ ਜੀਵਨ ਸ਼ੈਲੀ ਦਾ ਅਹਿਮ ਹਿੱਸਾ ਬਣ ਗਿਆ ਹੈ। ਇਸ ਵਿਚ ਸੈਚੂਰੇਟਿਡ ਤੇ ਟ੍ਰਾਂਸ ਫੈਟ ਵੱਡੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਲਗਾਤਾਰ ਫਾਸਟ ਫੂਡ ਖਾਣਾ ਵੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।

Related posts

ਇਮਰਾਨ ਖਾਨ ਨੂੰ ਹੱਥੋਂ ਨਿਕਲਦੀ ਨਜ਼ਰ ਆ ਰਹੀ ਹੈ ਸਰਕਾਰ, ਜਾਣੋ ਉਨ੍ਹਾਂ ਨੇ ਜਨਤਾ ਨੂੰ ਕੀ ਕੀਤੀ ਹੈ ਅਪੀਲ

On Punjab

ਕੈਪਟਨ ਕੋਲ ਨਹੀਂ ਕੋਈ ਕਾਰ, ਰਾਣੀ ਕੋਲ ਬੇਸ਼ਕੀਮਤੀ ਹਾਰ ਤੇ ਜਾਇਦਾਦ ਬੇਸ਼ੁਮਾਰ 

On Punjab

ਚਿੱਲੀ ਦਾ ਮਿਲਟਰੀ ਜਹਾਜ਼ 38 ਯਾਤਰੀਆਂ ਸਮੇਤ ਹੋਇਆ ਲਾਪਤਾ

On Punjab