Hindustan Unilever ਆਪਣੇ ਮਸ਼ਹੂਰ ਕ੍ਰੀਮ Fair & Lovely ਦਾ ਨਾਂ ਬਦਲਣ ਜਾ ਰਿਹਾ ਹੈ। ਫੇਅਰ ਐਂਡ ਲਵਲੀ ਕ੍ਰੀਮ ਲੰਬੇ ਸਮੇਂ ਤੋਂ ਮਾਰਕੀਟ ਵਿੱਚ ਮੌਜੂਦ ਹੈ। ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ‘ਫੇਅਰ ਐਂਡ ਲਵਲੀ’ ਤੋਂ ‘ਫੇਅਰ’ ਸ਼ਬਦ ਨੂੰ ਹਟਾਉਣ ਦਾ ਵਿਚਾਰ ਚੱਲ ਰਿਹਾ ਹੈ। ਨਵਾਂ ਬ੍ਰਾਂਡ ਨੇਮ ਰੈਗੂਲੇਟਰੀ ਪ੍ਰਵਾਨਗੀ ਤੋਂ ਬਾਅਦ ਜਲਦੀ ਹੀ ਲਾਂਚ ਕੀਤਾ ਜਾਵੇਗਾ। ਨਵੇਂ ਨਾਂ ‘ਚ ਜਿਸ ਨਾਲ ਕੰਪਨੀ ਆਪਣਾ ਉਤਪਾਦ ਲਾਂਚ ਕਰੇਗੀ, ਉਸ ‘ਚ ਵੱਖੋ ਵੱਖਰੇ ਚਮੜੀ ਦੇ ਟੋਨ ਵਾਲੀਆਂ ਔਰਤਾਂ ਦੀ ਨੁਮਾਇੰਦਗੀ ‘ਤੇ ਵਧੇਰੇ ਧਿਆਨ ਤੇ ਕੇਂਦਰਤ ਕੀਤਾ ਜਾਵੇਗਾ।
ਫੇਅਰ ਐਂਡ ਲਵਲੀ ਦਾ ਨਾਂ ਬਦਲਣ ਲਈ ਕੰਪਨੀ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਹੈ। ਯੂਨੀਲੀਵਰ ਨੂੰ ਦੱਸਿਆ ਗਿਆ ਹੈ ਕਿ ਉਹ ਆਪਣੀ ਮਸ਼ਹੂਰ ਕ੍ਰੀਮ ਦੇ ਨਾਂ ‘ਤੇ ਫੇਅਰ ਸ਼ਬਦ ਦੀ ਵਰਤੋਂ ਕਰਨਾ ਬੰਦ ਕਰ ਦੇਵੇਗੀ। ਕੰਪਨੀ ਵਲੋਂ ਇਹ ਵੀ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਆਪਣੇ ਨਵੇਂ ਨਾਂ ਬਦਲਣ ਦੀ ਅਰਜ਼ੀ ਦਿੱਤੀ ਹੈ। ਹਾਲਾਂਕਿ, ਉਨ੍ਹਾਂ ਨੂੰ ਅਜੇ ਤੱਕ ਇਸ ਲਈ ਨਿਯਮਕ ਪ੍ਰਵਾਨਗੀ ਨਹੀਂ ਮਿਲੀ। ਉਸੇ ਸਮੇਂ ਜੋਨਸਨ ਐਂਡ ਜੋਨਸਨ ਨੇ ਕਿਹਾ ਕਿ ਇਸ ਮਹੀਨੇ ਉਹ ਸਕੀਨ ਨੂੰ ਗੋਰਾ ਕਰਨ ਵਾਲੀ ਕ੍ਰੀਮ ਵੇਚਣਾ ਬੰਦ ਕਰ ਦੇਵੇਗੀ।
ਦੱਸ ਦੇਈਏ ਕਿ ਅਮਰੀਕਾ ‘ਚ ਜੌਰਜ ਫਲੌਈਡ ਦੀ ਮੌਤ ਤੋਂ ਬਾਅਦ ਕਾਲੇ ਲੋਕਾਂ ਨਾਲ ਵਿਤਕਰੇ ਬਾਰੇ ਪੂਰੀ ਦੁਨੀਆ ਵਿੱਚ ਇੱਕ ਚਰਚਾ ਚੱਲ ਰਹੀ ਹੈ। ਇਸ ਤੋਂ ਬਾਅਦ ‘ਬਲੈਕ ਲਿਵਜ਼ ਮੈਟਰ’ ਦੇ ਨਾਅਰੇ ਨਾਲ ਵਿਸ਼ਵ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋਏ। ਇਹ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਸਭ ਦੇ ਬਾਅਦ ਯੂਨੀਲੀਵਰ ਨੇ ਇਹ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ।