48.11 F
New York, US
October 18, 2024
PreetNama
ਸਿਹਤ/Health

Home Remedies of Dark Lips : ਜਾਣੋ ਬੁੱਲ਼ਾਂ ਦਾ ਕਾਲਾਪਣ ਦੂਰ ਕਰਨ ਤੇ ਗੁਲਾਬੀ ਬਣਾਉਣ ਦੇ ਆਸਾਨ 5 ਤਰੀਕੇ

ਗੁਲਾਬ ਦੀਆਂ ਪੰਖੁੜੀਆਂ ਦੀ ਤਰ੍ਹਾਂ ਖਿੜ੍ਹੇ ਹੋਏ ਗੁਲਾਬੀ ਬੁੱਲ਼ ਨਾ ਸਿਰਫ਼ ਦੇਖਣ ’ਚ ਚੰਗੇ ਲੱਗਦੇ ਹਨ, ਬਲਕਿ ਤੁਹਾਡੇ ਚਿਹਰੇ ਦੀ ਖੂਬਸੂਰਤੀ ਵੀ ਵਧਾਉਂਦੇ ਹਨ। ਗੁਲਾਬੀ ਬੁੱਲ਼ ਗੋਡ ਗਿਫਟਡ ਹਨ, ਜੋ ਸਾਰਿਆਂ ਦੇ ਨਹੀਂ ਹੁੰਦੇ। ਕੁਝ ਲੋਕਾਂ ਦੇ ਬੁੱਲ਼ ਸਮੇਂ ਦੇ ਨਾਲ-ਨਾਲ ਕਾਲੇ ਪੈਣ ਲੱਗਦੇ ਹਨ। ਬੁੱਲ਼ ਕਾਲੇ ਹੋਣ ਦਾ ਸਭ ਤੋਂ ਵੱਡਾ ਕਾਰਨ ਸਿਗਰਟ ਦਾ ਸੇਵਨ ਕਰਨਾ ਹੈ। ਸਿਗਰਟ ’ਚ ਮੌਜੂਦ ਟਾਰ ਅਤੇ ਨਿਕੋਟੀਨ ਤੁਹਾਡੇ ਬੁੱਲਾਂ ਨੂੰ ਕਾਲਾ ਕਰ ਦਿੰਦੇ ਹਨ। ਬੁੱਲ਼ਾਂ ਨੂੰ ਸਹੀ ਪੋਸ਼ਣ ਨਾ ਮਿਲਣ ਕਾਰਨ, ਬਾਡੀ ’ਚ ਖ਼ੂਨ ਦੀ ਕਮੀ ਨਾਲ ਵੀ ਬੁੱਲ਼ ਡਾਰਕ ਹੋ ਜਾਂਦੇ ਹਨ। ਕਈ ਵਾਰ ਇਨਵਾਇਰਮੈਂਟ ਦਾ ਅਸਰ ਵੀ ਤੁਹਾਡੇ ਬੁੱਲ਼ਾਂ ’ਤੇ ਦੇਖਣ ਨੂੰ ਮਿਲਦਾ ਹੈ। ਤੇਜ਼ ਧੁੱਪ ਨਾਲ ਸਕਿਨ ’ਚ ਮੇਲਾਨਿਨ ਸੈੱਲਜ਼ ਵੱਧ ਜਾਂਦੇ ਹਨ, ਜਿਸ ਨਾਲ ਸਕਿਨ ਡਾਰਕ ਹੋ ਜਾਂਦੀ ਹੈ।

ਲਿਪਸਟਿਕ ਜਾਂ ਟੂਥਪੇਸਟ ਨਾਲ ਐਲਰਜੀ ਹੋਣ ਕਾਰਨ ਵੀ ਤੁਹਾਡੇ ਬੁੱਲ਼ ਕਾਲੇ ਹੋ ਸਕਦੇ ਹਨ। ਔਰਤਾਂ ਆਪਣੇ ਕਾਲੇ ਬੁੱਲ਼ਾਂ ਨੂੰ ਲੁਕਾਣ ਲਈ ਲਿਪਸਟਿਕ ਦਾ ਇਸਤੇਮਾਲ ਕਰਦੀਆਂ ਹਨ, ਪਰ ਜੈਂਟਸ ਨੂੰ ਕਾਲੇ ਬੁੱਲ਼ਾਂ ਕਾਰਨ ਸ਼ਰਮਿੰਦਾ ਹੋਣਾ ਪੈਂਦਾ ਹੈ। ਤੁਸੀਂ ਵੀ ਕਾਲੇ ਬੁੱਲ਼ਾਂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਕੁਝ ਦੇਸੀ ਨੁਕਤਿਆਂ ਨੂੰ ਅਪਣਾ ਕੇ ਕਾਲੇ ਬੁੱਲ਼ਾਂ ਨੂੰ ਗੁਲਾਬੀ ਬਣਾ ਸਕਦੇ ਹੋ।

ਬੁੱਲ਼ਾਂ ਦੇ ਚੁਕੰਦਰ ਰਗੜੋ

ਬੁੱਲ਼ ਕਾਲੇ ਪੈ ਰਹੇ ਹਨ ਤਾਂ ਬੁੱਲ਼ਾਂ ’ਤੇ ਹਫ਼ਤੇ ’ਚ ਦੋ ਤੋਂ ਤਿੰਨ ਵਾਰ ਚੁਕੰਦਰ ਨਾਲ ਮਾਲਿਸ਼ ਕਰੋ। ਚੁਕੰਦਰ ਨਾਲ ਮਾਲਿਸ਼ ਕਰਨ ਲਈ ਤੁਸੀਂ ਇਕ ਸਲਾਈਸ ਚੁਕੰਦਰ ਦਾ ਲਓ ਅਤੇ ਇਸ ਨਾਲ ਹਲਕੇ ਹੱਥਾਂ ਨਾਲ 5 ਮਿੰਟ ਤਕ ਬੁੱਲ਼ਾਂ ਦਾ ਮਸਾਜ ਕਰੋ, ਤੁਹਾਡੇ ਕਾਲੇ ਬੁੱਲ਼ ਗੁਲਾਬੀ ਹੋ ਜਾਣਗੇ।

ਬਾਦਾਮ ਦੇ ਤੇਲ ਨਾਲ ਕਰੋ ਮਸਾਜ

ਬਾਦਾਮ ਦਾ ਤੇਲ ਕਾਲੇ ਬੁੱਲ਼ਾਂ ਨੂੰ ਗੁਲਾਬੀ ਬਣਾਉਣ ’ਚ ਬੇਹੱਦ ਅਸਰਦਾਰ ਹੈ। ਇਸ ’ਚ ਵਿਟਾਮਿਨ ਏ, ਈ, ਡੀ, ਕੈਲਸ਼ੀਅਮ, ਪੋਟਾਸ਼ੀਅਮ, ਜਿੰਕ, ਆਇਰਨ, ਮੈਂਗਨੀਜ਼, ਫਾਸਫੋਰਸ ਅਤੇ ਓਮੇਗਾ-3 ਫੈਟੀ ਐਸਿਡ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ। ਇਹ ਸਾਰੀਆਂ ਚੀਜ਼ਾਂ ਸਕਿਨ ਨੂੰ ਹੈਲਦੀ ਬਣਾਉਣ ’ਚ ਬੇਹੱਦ ਅਸਰਦਾਰ ਹਨ। ਬੁੱਲ਼ਾਂ ’ਤੇ ਇਸ ਤੇਲ ਦਾ ਇਸਤੇਮਾਲ ਕਰਨ ਲਈ ਤੇਲ ਦੀਆਂ 2 ਤੋਂ 3 ਬੂੰਦਾਂ ਲਓ ਅਤੇ ਬੁੱਲ਼ਾਂ ਦੀ ਮਸਾਜ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ 2 ਮਿੰਟ ਬੁੱਲ਼ਾਂ ਦੀ ਮਾਲਿਸ਼ ਕਰਨ ਨਾਲ ਬੁੱਲ਼ ਗੁਲਾਬੀ ਹੋ ਜਾਣਗੇ।

ਨਿੰਬੂ ਦਾ ਰਸ ਲਗਾਓ

ਨਿੰਬੂ ਦਾ ਰਸ ਚਿਹਰੇ ਦੇ ਦਾਗ-ਧੱਬਿਆਂ ਤੋਂ ਛੁਟਕਾਰਾ ਦਿਵਾਉਣ ਦੇ ਨਾਲ ਹੀ ਬੁੱਲ਼ਾਂ ਦਾ ਕਾਲਾਪਣ ਵੀ ਦੂਰ ਕਰਦਾ ਹੈ। ਤੁਸੀਂ ਹਫ਼ਤੇ ’ਚ 3-4 ਵਾਰ ਬੁੱਲ਼ਾਂ ’ਤੇ ਨਿੰਬੂ ਦਾ ਰਸ ਲਗਾਓ ਅਤੇ 5 ਮਿੰਟ ਬਾਅਦ ਬੁੱਲ਼ਾਂ ਨੂੰ ਵਾਸ਼ ਕਰ ਲਓ। ਵਾਸ਼ ਕਰਨ ਤੋਂ ਬਾਅਦ ਚਿਹਰੇ ’ਤੇ ਮੁਆਇਸਚਰਾਈਜ਼ਰ ਜ਼ਰੂਰ ਲਗਾਓ।

ਹਲਦੀ ਤੇ ਮਲਾਈ ਲਗਾਓ

ਬੁੱਲ਼ਾਂ ਨੂੰ ਗੁਲਾਬੀ ਬਣਾਉਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਬੁੱਲ਼ਾਂ ’ਤੇ ਹਲਦੀ ਤੇ ਮਲਾਈ ਲਗਾਓ। ਔਸ਼ਧੀ ਗੁਣਾਂ ਨਾਲ ਭਰਪੂਰ ਹਲਦੀ ’ਚ ਐਂਟੀ ਬੈਕਟੀਰੀਅਲ ਅਤੇ ਐਂਟੀ ਇੰਫਲੇਮੇਟਰੀ ਗੁਣ ਮੌਜੂਦ ਹੁੰਦੇ ਹਨ ਜੋ ਸਕਿਨ ਦੀ ਸੰਕ੍ਰਮਣ ਤੋਂ ਰੱਖਿਆ ਕਰਦੇ ਹਨ। ਮਲਾਈ ਦਾ ਪੇਸਟ ਤੁਹਾਡੀ ਸਕਿਨ ਨੂੰ ਮੁਆਇਸਚਰਾਈਜ਼ ਰੱਖਦਾ ਹੈ। ਇਸ ਪੇਸਟ ਨੂੰ ਬੁੱਲ਼ਾਂ ’ਤੇ ਲਗਾਉਣ ਨਾਲ ਤੁਹਾਨੂੰ ਇਕ ਹਫ਼ਤੇ ’ਚ ਹੀ ਫ਼ਰਕ ਮਹਿਸੂਸ ਹੋਵੇਗਾ।

ਸ਼ਹਿਦ ਨਾਲ ਕਰੋ ਬੁੱਲ਼ਾਂ ਨੂੰ ਗੁਲਾਬੀ

ਸ਼ਹਿਦ ਤੁਹਾਡੇ ਬੁੱਲ਼ਾਂ ਦਾ ਕਾਲਾਪਣ ਦੂਰ ਕਰਨ ’ਚ ਬੇਹੱਦ ਮਦਦਗਾਰ ਸਾਬਿਤ ਹੋ ਸਕਦਾ ਹੈ। ਰੋਜ਼ਾਨਾ ਰਾਤ ਨੂੰ ਥੋੜ੍ਹਾ ਜਿਹਾ ਸ਼ਹਿਦ ਆਪਣੇ ਬੁੱਲ਼ਾਂ ’ਤੇ ਲਗਾਓ ਅਤੇ ਸਵੇਰੇ ਧੋ ਲਓ, ਤੁਹਾਡੇ ਬੁੱਲ਼ ਗੁਲਾਬੀ ਹੋ ਜਾਣਗੇ।

Related posts

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਪੋਹਾ ?

On Punjab

ਜੇਕਰ ਸਾਉਣ ਤੋਂ ਪਹਿਲਾਂ ਕਰਦੇ ਹੋ ਸਮਾਰਟਫੋਨ ਦਾ ਇਸਤੇਮਾਲ ਤਾਂ ਹੋ ਜਾਉ ਸਾਵਧਾਨ

On Punjab

Harmful effects of Stress: ਤਣਾਅ ਸਿਰਫ਼ ਸਿਰਦਰਦ ਹੀ ਨਹੀਂ, ਸ਼ੂਗਰ, ਕਬਜ਼ ਜਿਹੀਆਂ ਗੰਭੀਰ ਬਿਮਾਰੀਆਂ ਨੂੰ ਵੀ ਦਿੰਦਾ ਹੈ ਸੱਦਾ

On Punjab