PreetNama
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmy

Honey Singh ਨੇ ਬਾਦਸ਼ਾਹ ਦੇ ਰੈਪ ਦਾ ਉਡਾਇਆ ਮਜ਼ਾਕ ? ਕਿਹਾ- ‘ਇਹੋ ਜਿਹੇ ਲਿਰਿਕਸ ਲਿਖਵਾਉਣੇ ਹਨ’ Honey Singh ਨੇ ਆਪਣੀ ਇੰਸਟਾ ਸਟੋਰੀ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ Badshah ‘ਤੇ ਨਿਸ਼ਾਨਾ ਵਿੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਟੋਰੀ ਤੋਂ ਬਾਅਦ ਪ੍ਰਸ਼ੰਸਕਾਂ ਨੇ ਇਕ ਵਾਰ ਫਿਰ ਤੋਂ ਉਨ੍ਹਾਂ ਦੀ ਲੜਾਈ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਹਨ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਯੋ-ਯੋ ਹਨੀ ਸਿੰਘ ਅਤੇ ਬਾਦਸ਼ਾਹ ਨੇ ਪਿਛਲੇ 15 ਸਾਲਾਂ ਤੋਂ ਚੱਲ ਰਹੇ ਝਗੜੇ ‘ਤੇ ਫੁੱਲ ਸਟਾਪ ਲਗਾਉਂਦੇ ਹੋਏ ਆਪਸੀ ਮਨ-ਮੁਟਾਵ ਨੂੰ ਖਤਮ ਕਰ ਦਿੱਤਾ ਸੀ। ਹਾਲਾਂਕਿ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਕ ਤਾਜ਼ਾ ਪੋਸਟ ਤੋਂ ਲੱਗਦਾ ਹੈ ਕਿ ਅਦਾਕਾਰ ਨੇ ਇਸ ਅੱਗ ਨੂੰ ਮੁੜ ਹਵਾ ਦੇ ਦਿੱਤੀ ਹੈ। ਦਰਅਸਲ ਹਨੀ ਸਿੰਘ ਨੇ ਆਪਣੀ ਇੰਸਟਾ ਸਟੋਰੀ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਬਾਦਸ਼ਾਹ ‘ਤੇ ਨਿਸ਼ਾਨਾ ਵਿੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਟੋਰੀ ਤੋਂ ਬਾਅਦ ਪ੍ਰਸ਼ੰਸਕਾਂ ਨੇ ਇਕ ਵਾਰ ਫਿਰ ਤੋਂ ਉਨ੍ਹਾਂ ਦੀ ਲੜਾਈ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਹਨ। ਹਨੀ ਨੇ ਇੰਸਟਾ ਸਟੋਰੀ ‘ਚ ਜੋ ਵੀਡੀਓ ਸ਼ੇਅਰ ਕੀਤੀ ਹੈ, ਉਹ ਇੰਡੀਅਨ ਆਈਡਲ 15 ਦੀ ਪ੍ਰੋਮੋ ਵੀਡੀਓ ਹੈ।

ਇਸ ਵੀਡੀਓ ‘ਚ ਬਾਦਸ਼ਾਹ ਵਿਸ਼ਾਲ ਦਦਲਾਨੀ ਤੇ ਸ਼੍ਰੇਆ ਘੋਸ਼ਾਲ ਨੂੰ ਆਪਣਾ ਫ੍ਰੀਸਟਾਈਲ ਰੈਪਿੰਗ ਹੁਨਰ ਦਿਖਾ ਰਹੇ ਹਨ। ਇਕ ਰੈਂਡਮ ਰੈਪ ਬਣਾਉਂਦੇ ਹੋਏ ਬਾਦਸ਼ਾਹ ਨੇ ਗਾਇਆ, ‘ਦਿੱਲੀ ਕਾ ਗੋਲਗੱਪਾ, ਮੁੰਬਈ ਕੀ ਭੇਲਪੁਰੀ, ਚੰਡੀਗੜ੍ਹ ਕੀ ਲੱਸੀ ਕੋ ਗਟ-ਗਟ ਪੀ ਜਾਤੇ ਹੈਂ।’ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਹਨੀ ਸਿੰਘ ਨੇ ਲਿਖਿਆ- ‘ਅਜਿਹੇ ਲਿਰਿਕਸ ਲਿਖਵਾਉਣੇ ਹਨ ਬਸ, ਤਕਦੀਰ ਬਣ ਜਾਵੇਗੀ ਮੇਰੀ।’ ਇਸ ਦੇ ਨਾਲ ਹੀ ਉਨ੍ਹਾਂ ਇਕ ਹੱਸਣ ਵਾਲੀ ਇਮੋਜੀ ਵੀ ਐਡ ਕੀਤੀ।ਹਨੀ ਸਿੰਘ ਤੇ ਬਾਦਸ਼ਾਹ ਵਿਚਕਾਰ ਝਗੜਾ ਇਕ ਰਹੱਸ ਹੈ ਜਿਸਦਾ ਅਸਲ ਕਾਰਨ ਕੋਈ ਨਹੀਂ ਜਾਣਦਾ ਹੈ। ਦੋਵਾਂ ਰੈਪਰਾਂ ਨੇ ਇਕ-ਦੂਜੇ ਖਿਲਾਫ ਡਿਸ ਟ੍ਰੈਕ ਜਾਰੀ ਕੀਤੇ ਸਨ। ਇਕ ਇੰਟਰਵਿਊ ‘ਚ ਹਨੀ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਨਾਲ ਸਮੱਸਿਆਵਾਂ ਹਨ ਜੋ ਅਸਲੀ ਨਹੀਂ ਹਨ। ਇਹ ਟਿੱਪਣੀ ਬਾਦਸ਼ਾਹ ਦੇ ਪਿਛੋਕੜ ਬਾਰੇ ਕੀਤੀ ਗਈ ਸੀ ਕਿਉਂਕਿ ਉਹ ਇਕ ਅਮੀਰ ਪਰਿਵਾਰ ਤੋਂ ਆਉਂਦਾ ਹੈ। ਇਸੇ ਇੰਟਰਵਿਊ ‘ਚ ਹਨੀ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਅਜਿਹੇ ਲੋਕਾਂ ‘ਤੇ ਮਾਣ ਹੈ, ਜਿਨ੍ਹਾਂ ਨੇ ਜ਼ਮੀਨ ਤੋਂ ਉੱਪਰ ਉੱਠ ਕੇ ਆਪਣਾ ਨਾਂ ਕਮਾਇਆ ਹੈ। ਇਸ ‘ਚ ਉਨ੍ਹਾਂ ਰਫਤਾਰ, ਲਿਲ ਗੋਲੂ ਤੇ ਇੱਕਾ ਦਾ ਨਾਂ ਲਿਆ। ਹਨੀ ਸਿੰਘ, ਬਾਦਸ਼ਾਹ, ਰਫਤਾਰ, ਲਿਲ ਗੋਲੂ ਤੇ ਇੱਕਾ ਮਾਫ਼ੀਆ ਮੁੰਡੀਰ ਦਾ ਹਿੱਸਾ ਸਨ, ਜਿਨ੍ਹਾਂ ਨੇ 2010 ਤਕ ਕਈ ਹਿੱਟ ਗੀਤ ਦਿੱਤੇ। ਹਾਲਾਂਕਿ ਬਾਅਦ ‘ਚ ਇਹ ਗਰੁੱਪ ਕਿਸੇ ਕਾਰਨ ਵੱਖ ਹੋ ਗਿਆ। ਸਿੰਗਿੰਗ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ 15’ 26 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸ਼ੋਅ ਦੀ ਇਕ ਪ੍ਰੋਮੋ ਵੀਡੀਓ ‘ਚ ਤਿੰਨੋਂ ਜੱਜ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਹ ਉਹ ਵੀਡੀਓ ਹੈ ਜਿਸ ‘ਚ ਬਾਦਸ਼ਾਹ ਰੈਪ ਕਰਦੇ ਨਜ਼ਰ ਆ ਰਹੇ ਹਨ।

Related posts

ਸਰਕਾਰੀ ਨਿਵਾਸ ਦੀ ਮੁਰੰਮਤ ਕਾਰਨ ਇਤਿਹਾਸਕ ਬਲੇਅਰ ਹਾਊਸ ‘ਚ ਠਹਿਰੀ ਹੈਰਿਸ

On Punjab

Indian Navy Soldier : ਭਾਰਤੀ ਜਲ ਸੈਨਾ ਦੇ ਜਵਾਨ ਨੇ ਸਰਵਿਸ ਰਾਈਫਲ ਨਾਲ ਖੁਦ ਨੂੰ ਮਾਰੀ ਗੋਲ਼ੀ ਮਾਰ, ਡਿਊਟੀ ਦੌਰਾਨ ਕੀਤੀ ਖ਼ੁਦਕੁਸ਼ੀ

On Punjab

Kabul Blast: ਬੰਬ ਧਮਾਕੇ ਨਾਲ ਫਿਰ ਹਿੱਲਿਆ ਕਾਬੁਲ ਦਾ ਗੁਰਦੁਆਰਾ, ਤਾਲਿਬਾਨ ਨੇ ਕੀਤਾ ਸੀ ਸੁਰੱਖਿਆ ਦਾ ਵਾਅਦਾ

On Punjab