ਉਮਰ ਵੱਧਣ ਦੇ ਨਾਲ-ਨਾਲ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਰਮੋਨਲ ਦਾ ਉਤਾਰ-ਚੜਾਅ ਵੀ ਇਕ ਅਜਿਹੀ ਬਿਮਾਰੀ ਹੈ ਜੋ ਮਿਡਲ ਉਮਰ ਦੀਆਂ ਔਰਤਾਂ ’ਚ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਇੰਡੋਕ੍ਰਾਈਨ ਗਲੈਂਡ ਦੇ ਸੁਚਾਰੂ ਰੂਪ ਨਾਲ ਕੰਮ ਨਾ ਕਰਨ ਕਾਰਨ ਹਾਰਮੋਨ ’ਚ ਇਹ ਉਤਾਰ-ਚੜਾਅ ਆਉਂਦਾ ਹੈ। ਹਾਰਮੋਨ ’ਚ ਉਤਾਰ-ਚੜਾਅ ਆਉਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਔਰਤਾਂ ਵੱਧ ਸਮੇਂ ਤਕ ਬੈਠੀਆਂ ਰਹਿੰਦੀਆਂ ਹਨ, ਐਕਸਰਸਾਈਜ ਨਹੀਂ ਕਰਦੀਆਂ, ਉਨ੍ਹਾਂ ਦਾ ਖਾਣ-ਪੀਣ ਸਭ ਤੋਂ ਵੱਡਾ ਜ਼ਿੰਮੇਵਾਰ ਹੈ। ਤੁਸੀਂ ਜਾਣਦੇ ਹੋ ਕਿ ਹਾਰਮੋਨਲ ਅਸੰਤੁਲਨ ਪੀਸੀਓਡੀ, ਥਾਈਰਾਈਡ ਦੀ ਸਮੱਸਿਆ ਅਤੇ ਬਾਂਝਪਣ ਦਾ ਕਾਰਨ ਬਣਦਾ ਹੈ। ਆਓ ਜਾਣਦੇ ਹਾਂ ਕਿ ਮਿਡਲ ਉਮਰ ’ਚ ਹਾਰਮੋਨ ਅਸੰਤੁਲਨ ਦਾ ਕਾਰਨ ਕੀ ਹੈ ਅਤੇ ਉਸਦਾ ਇਲਾਜ ਕਿਵੇਂ ਕਰੀਏ।
20-50 ਸਾਲ ਦੀਆਂ ਔਰਤਾਂ ’ਚ ਹਾਰਮੋਨ ’ਚ ਬਦਲਾਅ ਦਾ ਕਾਰਨ
20 ਤੋਂ 50 ਸਾਲ ਦੀ ਉਮਰ ਤਕ ਔਰਤਾਂ ਦਾ ਭਾਰ ਵੱਧ ਜਾਂਦਾ ਹੈ। ਉਨ੍ਹਾਂ ਦਾ ਲਾਈਫਸਟਾਈਲ ਗਤੀਹੀਨ ਹੁੰਦਾ ਹੈ ਅਤੇ ਨਾਲ ਹੀ ਮਾਨਸਿਕ ਤਣਾਅ ਵੀ ਵੱਧ ਜਾਂਦਾ ਹੈ, ਜਿਸ ਕਾਰਨ ਹਾਰਮੋਨ ’ਚ ਉਤਾਰ-ਚੜਾਅ ਆਉਂਦਾ ਹੈ।