ਅੱਜਕੱਲ੍ਹ ਬਿਜ਼ੀ ਲਾਈਫਸਟਾਈਲ ਤੇ ਤਣਾਅ ਦੇ ਚੱਲਦਿਆਂ ਜ਼ਿਆਦਾਤਰ ਲੋਕਾਂ ਨੂੰ ਭੁੱਲਣ ਦੀ ਆਦਤ ਹੋ ਗਈ ਹੈ। ਇਸ ਸਥਿਤੀ ’ਚ ਵਿਅਕਤੀ ਦੀ ਜ਼ੁਬਾਨ ਲੜਖੜਾਉਣ ਲੱਗਦੀ ਹੈ। ਨਾਲ ਹੀ ਵਿਅਕਤੀ ਬੋਲਣ ’ਚ ਵੀ ਅਸਹਿਜ ਮਹਿਸੂਸ ਕਰਨ ਲੱਗਦਾ ਹੈ। ਉਥੇ ਹੀ, ਵਿਅਕਤੀ ਤਰੀਕ, ਦਿਨ, ਸਾਲ ਆਦਿ ਮਾਮੂਲੀ ਚੀਜ਼ਾਂ ਨੂੰ ਵੀ ਯਾਦ ਰੱਖਣ ’ਚ ਅਸਮਰੱਥ ਰਹਿੰਦਾ ਹੈ। ਮਾਹਿਰਾਂ ਦੀ ਮੰਨੀਏ ਤਾਂ ਭੁੱਲਣ ਦੀ ਬਿਮਾਰੀ ਦਾ ਦਿਮਾਗ ਨਾਲ ਸਿੱਧਾ ਸਬੰਧ ਹੈ। ਮਾਨਵ ਸਰੀਰ ਦੀ ਕਾਰਜਪ੍ਰਣਾਲੀ ਦਿਮਾਗ ’ਤੇ ਨਿਰਭਰ ਹੈ। ਦਿਮਾਗ ਦੇ ਤੰਦਰੁਸਤ ਰਹਿਣ ’ਤੇ ਵਿਅਕਤੀ ਮਾਨਸਿਕ ਰੂਪ ਨਾਲ ਸਿਹਤਮੰਦ ਰਹਿੰਦਾ ਹੈ। ਇਸਦੇ ਲਈ ਮਾਨਸਿਕ ਸਿਹਤ ਦਾ ਵੀ ਖ਼ਿਆਲ ਰੱਖੋ। ਜੇਕਰ ਤੁਸੀਂ ਵੀ ਭੁੱਲਣ ਦੀ ਆਦਤ ਤੋਂ ਪਰੇਸ਼ਾਨ ਹੋ ਅਤੇ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਇਹ ਆਸਾਨ ਟਿਪਸ ਜ਼ਰੂਰ ਫਾਲੋ ਕਰੋ। ਇਨ੍ਹਾਂ ਟਿਪਸਨੂੰ ਫਾਲੋ ਕਰਨ ਨਾਲ ਦਿਮਾਗ ਵੀ ਤੇਜ਼ ਹੁੰਦਾ ਹੈ। ਆਓ ਜਾਣਦੇ ਹਾਂ…
ਬ੍ਰੇਨ ਗੇਮ ਖੇਡੋ
ਡਾਕਟਕਸ ਬੱਚੇ ਦੇ ਮਾਨਸਿਕ ਵਿਕਾਸ, ਦਿਮਾਗ ਤੇਜ਼ ਕਰਨ ਅਤੇ ਯਾਦਸ਼ਕਤੀ ਵਧਾਉਣ ਲਈ ਪਜ਼ਲ ਗੇਮ ਖੇਡਣ ਦੀ ਸਲਾਹ ਦਿੰਦੇ ਹਨ। ਇਸ ਨਾਲ ਆਈਕਿਊ ਲੈਵਲ ’ਚ ਸੁਧਾਰ ਹੰੁਦਾ ਹੈ। ਪਜ਼ਲ ਸਿਰਫ਼ ਬੱਚਿਆਂ ਲਈ ਨਹੀਂ, ਬਲਕਿ ਵੱਡਿਆਂ ਲਈ ਵੀ ਫਾਇਦੇਮੰਦ ਹੈ। ਕਈ ਖੋਜਾਂ ’ਚ ਖ਼ੁਲਾਸਾ ਹੋ ਚੁੱਕਾ ਹੈ ਕਿ ਕਾਰਡ ਗੇਮ, ਜਿਗਸਾ ਪਜ਼ਲ ਸਮੇਤ ਦਿਮਾਗੀ ਖੇਡ ਖੇਡਣ ਨਾਲ ਯਾਦਸ਼ਕਤੀ ਵੱਧਦੀ ਹੈ।
ਦੂਸਰੀ ਭਾਸ਼ਾ ਸਿੱਖੋ
ਜੇਕਰ ਤੁਸੀਂ ਦੋ ਤੋਂ ਵੱਧ ਭਾਸ਼ਾਵਾਂ ਬੋਲਣ ’ਚ ਅਸਮਰੱਥ ਹੋ ਤਾਂ ਇਹ ਤੁਹਾਡੇ ਦਿਮਾਗ ਲਈ ਉੱਤਮ ਹੈ। PubMed 3entral ’ਚ ਛਪੀ ਇਕ ਖੋਜ ’ਚ ਖ਼ੁਲਾਸਾ ਹੋਇਆ ਹੈ ਕਿ ਨਵੀਂ ਭਾਸ਼ਾ ਸਿੱਖਣ ਨਾਲ ਵਿਅਕਤੀ ਦੀ ਕ੍ਰਿਏਟੀਵਿਟੀ ’ਚ ਨਿਖ਼ਾਰ ਆਉਂਦਾ ਹੈ। ਨਾਲ ਹੀ ਯਾਦਸ਼ਕਤੀ ਵੱਧਦੀ ਹੈ। ਇਸਤੋਂ ਇਲਾਵਾ, ਵੱਧਦੀਉਮਕ ਦੇ ਨਾਲ ਭੁੱਲਣ ਦੀ ਬਿਮਾਰੀ ਦਾ ਵੀ ਜ਼ੋਖ਼ਮ ਘੱਟ ਹੁੰਦਾ ਹੈ।
ਰੋਜ਼ਾਨਾ ਧਿਆਨ ਜ਼ਰੂਰ ਕਰੋ
ਪ੍ਰਾਚੀਨ ਸਮੇਂ ’ਚ ਭਾਰਤ ’ਚ ਯੋਗ ਅਤੇ ਧਿਆਨ ਕੀਤਾ ਜਾਂਦਾ ਹੈ। ਵਰਤਮਾਨ ਸਮੇਂ ’ਚ ਦੁਨੀਆ ਦੇ ਸਾਰੇ ਦੇਸ਼ਾਂ ’ਚ ਯੋਗ ਅਤੇ ਧਿਆਨ ਕੀਤਾ ਜਾਂਦਾ ਹੈ। ਆਸਾਨ ਸ਼ਬਦਾਂ ’ਚ ਕਹੀਏ ਤਾਂ ਦੁਨੀਆ ਨੇ ਯੋਗ ਅਤੇ ਧਿਆਨ ਨੂੰ ਅਪਣਾਇਆ ਹੈ। ਇਸ ਨਾਲ ਮਨ ਅਤੇ ਦਿਮਾਗ ਸ਼ਾਂਤ ਰਹਿੰਦਾ ਹੈ। ਯੋਗਾ ਐਕਸਪਰਟਸ ਦੀ ਮੰਨੀਏ ਤਾਂ ਮੈਡੀਟੇਸ਼ਨ ਕਰਨ ਨਾਲ ਤਣਾਅ ਅਤੇ ਡਿਪ੍ਰੈਸ਼ਨ ’ਚ ਛੇਤੀ ਆਰਾਮ ਮਿਲਦਾ ਹੈ।