PreetNama
ਖੇਡ-ਜਗਤ/Sports News

ICC ਅੰਡਰ-19 ਵਿਸ਼ਵ ਕੱਪ ਲਈ ਜਾਰੀ ਹੋਈ ਅੰਪਾਇਰਾਂ ਤੇ ਮੈਚ ਰੈਫਰੀ ਦੀ ਸੂਚੀ

ICC names match officials: ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਵੱਲੋਂ ਬੁੱਧਵਾਰ ਨੂੰ ਦੱਖਣੀ ਅਫਰੀਕਾ ਵਿੱਚ 17 ਜਨਵਰੀ ਤੋਂ ਸ਼ੁਰੂ ਹੋਣ ਵਾਲੇ ICC ਅੰਡਰ-19 ਵਿਸ਼ਵ ਕੱਪ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ । ਇਸੇ ਦੇ ਚੱਲਦਿਆਂ ICC ਵੱਲੋਂ ਮੈਚ ਅਧਿਕਾਰੀਆਂ ਦੇ ਨਾਮਾਂ ਦੀ ਵੀ ਘੋਸ਼ਣਾ ਕਰ ਦਿੱਤੀ ਗਈ ਹੈ । ICC ਵਿਸ਼ਵ ਕੱਪ ਦਾ ਪਹਿਲਾ ਮੈਚ ਮੇਜ਼ਬਾਨ ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਜਾਵੇਗਾ । ਜਿਸ ਵਿੱਚ ਨਿਊਜ਼ੀਲੈਂਡ ਦੇ ਵੇਨੀ ਨਾਈਟ ਤੇ ਸ਼੍ਰੀਲੰਕਾ ਦੇ ਰਵਿੰਦਰ ਵਿਮਲਾਸੀਰੀ ਅੰਪਾਇਰ ਤੇ ਰਾਸ਼ਿਦ ਰਿਆਜ਼ ਟੀ. ਵੀ. ਅੰਪਾਇਰ ਹੋਣਗੇ ।

ਉਸ ਤੋਂ ਇਲਾਵਾ ਇੰਗਲੈਂਡ ਦੇ ਦਿੱਗਜ ਅੰਪਾਇਰ ਇਯਾਨ ਗੋਲਡ ਵੀ ਅੰਪਾਇਰਿੰਗ ਦੀ ਭੂਮਿਕਾ ਵਿੱਚ ਹੋਣਗੇ, ਜਿਨ੍ਹਾਂ ਨੇ ਪਿਛਲੇ ਸਾਲ ਵਿਸ਼ਵ ਕੱਪ ਤੋਂ ਬਾਅਦ ਹੀ ਸੰਨਿਆਸ ਲਿਆ ਸੀ । ਵਿਸ਼ਵ ਕੱਪ ਦੌਰਾਨ ਪਹਿਲੇ ਗੇੜ ਦੇ ਹਰ ਪੰਜ ਮੈਚਾਂ ਵਿੱਚ 12 ਵੱਖ-ਵੱਖ ਦੇਸ਼ਾਂ ਦੇ 16 ਅੰਪਾਇਰ ਮੈਦਾਨ ਦੇ ਅੰਪਾਇਰ ਹੋਣਗੇ, ਜਦੋਂ ਕਿ 8 ਟੀ.ਵੀ ਅੰਪਾਇਰਾਂ ਦੀ ਭੂਮਿਕਾ ਵਿੱਚ ਹੋਣਗੇ ।

ਉਸ ਤੋਂ ਇਲਾਵਾ ਇੰਗਲੈਂਡ ਦੇ ਅਨੁਭਵੀ ਅੰਪਾਇਰ ਇਯਾਨ ਗੋਲਡ ਵੀ ਅੰਪਾਇਰਿੰਗ ਦੀ ਭੂਮੀਕਾ ਵਿੱਚ ਹੋਣਗੇ । ਜਿਨ੍ਹਾ ਨੇ ਪਿਛਲੇ ਸਾਲ ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈ ਲਿਆ ਸੀ । ਵਿਸ਼ਵ ਕੱਪ ਦੇ ਦੌਰਾਨ 12 ਹੋਰ ਦੇਸ਼ਾਂ ਦੇ 16 ਅੰਪਾਇਰ ਪਹਿਲੇ ਪੜਾਅ ਦੇ ਹਰ ਪੰਜ ਮੈਚਾਂ ਵਿੱਚ ਮੈਦਾਨੀ ਅੰਪਾਇਰ ਹੋਣਗੇ, ਜਦਕਿ 8 ਟੀ. ਵੀ. ਅੰਪਾਇਰ ਦੀ ਭੂਮੀਕਾ ਵਿੱਚ ਹੋਣਗੇ ।

ICC ਵਲੋਂ ਵਿਸ਼ਵ ਕੱਪ ਦੇ ਲਈ ਤਿੰਨ ਮੈਚ ਰੈਫਰੀਆਂ ਨੂੰ ਚੁਣਿਆ ਗਿਆ ਹੈ , ਜਿਸ ਵਿੱਚ ਸ਼੍ਰੀਲੰਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਗ੍ਰੀਮ ਲੈਬਰੂ, ਦੱਖਣੀ ਅਫਰੀਕਾ ਦੇ ਸ਼ੈਦ ਵਾਦਵਲਾ ਤੇ ਇੰਗਲੈਂਡ ਦੇ ਫਿਲ ਵਿਟਿਕੇਸ ਸ਼ਾਮਿਲ ਹਨ । ICC ਦੇ ਇਸ ਟੂਰਨਾਮੈਂਟ ਵਿੱਚ ਰੋਲੈਂਡ ਬਲੈਕ, ਅਹਿਮਦ ਸ਼ਾਹ ਪਕਾਤਿਨ, ਸੈਮ ਨੋਗਜਸਕੀ, ਸ਼ਫੂਦੌਲਾ ਇਬਨੇ ਸ਼ਾਹਿਦ, ਏਕਨੋ ਚਾਬੀ, ਨਾਈਜ਼ਲ ਦੁਗੁਇਦ, ਰਵਿੰਦਰ ਵਿਮਲਾਸਰੀ, ਮਸੂਦੁਰ ਰਹਿਮਾਨ, ਮੁਕੁਲ, ਆਸਿਫ ਯਾਕੂਬ, ਇਆਨ ਗੋਲਡ, ਵੇਨੀ ਨਾਈਟ, ਰਾਸ਼ਿਦ ਰਿਆਜ਼ ਵਕਾਰ, ਅਨਿਲ ਚੌਧਰੀ, ਪੈਟ੍ਰਿਕ ਬੋਂਗਾਨੀ ਜੈਲੇ, ਲੈਸਲੀ ਰੈਫਰ ਅਤੇ ਐਡਰਿਅਨ ਹੋਲਡਸਟੋਕ ਅੰਪਾਇਰ ਸ਼ਾਮਿਲ ਹਨ । ਇਸ ਤੋਂ ਇਲਾਵਾ ਇਸ ਟੂਰਨਾਮੈਂਟ ਵਿੱਚ ਗ੍ਰੀਮ ਲੇਬਰੂ, ਸ਼ਾਇਦ ਵਡਵਾਲਾ, ਫਿਲ ਵਿਟਿਕਾਸ ਮੈਚ ਰੈਫਰੀ ਹੋਣਗੇ ।

Related posts

ਸੌਰਵ ਗਾਂਗੁਲੀ 24 ਅਕਤੂਬਰ ਨੂੰ ਕਰਨਗੇ ਧੋਨੀ ਨਾਲ ਮੁਲਾਕਾਤ

On Punjab

ਨਵਜੋਤ ਸਿੰਘ ਸਿੱਧੂ ‘ਤੇ ਭੜਕੇ ਗੌਤਮ ਗੰਭੀਰ, ਇਮਰਾਨ ਖ਼ਾਨ ਨੂੰ ‘ਵੱਡਾ ਭਰਾ’ ਬਣਾਉਣ ‘ਤੇ AAP ਨੇ ਵੀ ਕਾਂਗਰਸ ਨੂੰ ਘੇਰਿਆ

On Punjab

Golden Fry Series Meet : ਲੰਬੀ ਛਾਲ ਦੇ ਖਿਡਾਰੀ ਜੇਸਵਿਨ ਏਲਡਰੀਨ ਨੇ ਜਿੱਤਿਆ ਗੋਲਡ ਮੈਡਲ

On Punjab