ICC consider four-day Tests mandatory: ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਵੱਲੋਂ ਟੈਸਟ ਕ੍ਰਿਕਟ ਵਿੱਚ ਵੱਡਾ ਬਦਲਾਅ ਕੀਤਾ ਜਾ ਸਕਦਾ ਹੈ, ਜਿਸ ਵਿੱਚ ICC ਆਪਣੇ 142 ਸਾਲ ਦੇ ਪੁਰਾਣੇ ਨਿਯਮ ਨੂੰ ਬਦਲ ਸਕਦੀ ਹੈ । ਇੱਕ ਰਿਪੋਰਟ ਅਨੁਸਾਰ 5 ਦਿਨ ਤੱਕ ਖੇਡਿਆਂ ਜਾਣ ਵਾਲਾ ਟੈਸਟ ਮੈਚ ਹੁਣ 4 ਦਿਨ ਦਾ ਹੋਵੇਗਾ । ਰਿਪੋਰਟ ਅਨੁਸਾਰ ਇਸ ਬੈਠਕ ਵਿੱਚ ਸਾਲ 2023 ਤੋਂ ਹੋਣ ਵਾਲੀ ਟੈਸਟ ਚੈਂਪੀਅਨਸ਼ਿਪ ਤਹਿਤ ਹੋਣ ਵਾਲੇ ਟੈਸਟ ਮੈਚ 5 ਨਹੀਂ, ਸਗੋਂ 4 ਦਿਨ ਦੇ ਹੋਣਗੇ । ICC ਦੇ ਇਸ ਫੈਸਲੇ ਨੂੰ ਇੰਗਲੈਂਡ ਕ੍ਰਿਕਟ ਵੱਲੋਂ ਸਮਰਥਨ ਮਿਲ ਰਿਹਾ ਹੈ ।
ਇਸ ਮਾਮਲੇ ਵਿੱਚ ECB ਦੇ ਪ੍ਰਵਕਤਾ ਨੇ ਕਿਹਾ ਕਿ ਇਹ ਇਸ ਖੇਡ ਦੇ ਮੁਸ਼ਕਿਲ ਪ੍ਰੋਗਰਾਮ ਅਤੇ ਖਿਡਾਰੀਆਂ ਦੇ ਕਾਰਜਭਾਰ ਦੀਆਂ ਜਰੂਰਤਾਂ ਨੂੰ ਸਥਾਈ ਹੱਲ ਉਪਲੱਬਧ ਕਰਾ ਸਕਦਾ ਹੈ । ਉਨ੍ਹਾਂ ਕਿਹਾ ਕਿ ਟੈਸਟ ਕ੍ਰਿਕਟ ਦਾ ਇਤਿਹਾਸ ਲਗਭਗ 140 ਸਾਲ ਪੁਰਾਣਾ ਹੈ, ਜਿੱਥੇ ਇਸ ਨੂੰ ਪੰਜ ਦਿਨ ਦੇ ਫਾਰਮੈਟ ਵਿੱਚ ਖੇਡਿਆ ਜਾਂਦਾ ਹੈ । ਉਨ੍ਹਾਂ ਕਿਹਾ ਕਿ ਜੇਕਰ ਹੁਣ 4 ਦਿਨਾਂ ਟੈਸਟ ਮੈਚ ਖੇਡੇ ਜਾਂਦੇ ਤਾਂ ਇਸ ਖੇਡ ਨਾਲ 335 ਦਿਨ ਬਚ ਜਾਂਦੇ ਹਨ ।
ਜ਼ਿਕਰਯੋਗ ਹੈ ਕਿ ਪਹਿਲਾਂ ਇੱਕ ਦੌਰ ਸੀ, ਜਦੋਂ ਟੈਸਟ ਕ੍ਰਿਕਟ ਡਰਾਅ ਹੁੰਦੇ ਸਨ । ਪੰਜ ਦਿਨ ਤੱਕ ਖੇਡਣ ਦੇ ਬਾਵਜੂਦ ਵੀ ਕੋਈ ਨਤੀਜਾ ਨਹੀਂ ਨਿਕਲਦਾ ਸੀ, ਪਰ ਹੁਣ ਜ਼ਿਆਦਾਤਰ ਟੈਸਟ ਮੈਚਾਂ ਦੇ ਨਤੀਜੇ ਨਿਕਲਦੇ ਹਨ ਉਹ ਵੀ 5 ਦਿਨ ਤੋਂ ਪਹਿਲਾਂ ਹੀ । ਕਈ ਵਾਰ ਤਾਂ ਅਜਿਹਾ ਹੁੰਦਾ ਹੈ ਕਿ ਟੈਸਟ ਕ੍ਰਿਕਟ ਤੀਜੇ ਹੀ ਦਿਨ ਖਤਮ ਹੋ ਜਾਂਦਾ ਹੈ । ਇਸੇ ਕਾਰਨ ICC ਵੱਲੋਂ ਇਸ ਨੂੰ ਵੇਖਦਿਆਂ ਹੁਣ ਟੈਸਟ ਮੈਚ ਨੂੰ 5 ਦਿਨ ਤੋਂ ਘਟਾ ਕੇ 4 ਦਿਨ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 2017 ਵਿੱਚ ਦੱਖਣੀ ਅਫਰੀਕਾ ਅਤੇ ਜਿੰਬਾਬਵੇ ਨੇ ਵੀ ਅਜਿਹਾ ਹੀ ਮੈਚ ਖੇਡਿਆ ਸੀ । ਉਨ੍ਹਾਂ ਨੇ ਕਿਹਾ ਕਿ ਇਹ ਬਦਲਾਅ ਇਹ ਖਿਡਾਰੀਆਂ, ਪ੍ਰਸ਼ੰਸਕਾਂ ਅਤੇ ਹਿਤਧਾਰਕਾਂ ਲਈ ਟੈਸਟ ਕ੍ਰਿਕਟ ਦੀ ਵਿਰਾਸਤ ਨੂੰ ਚੁਣੌਤੀ ਦੇਣ ਦੇ ਸਮਾਨ ਹੋਵੇਗਾ ।