ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਨੌਜਵਾਨ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਤੇ ਆਲਰਾਊਂਡਰ ਸਨੇਹ ਰਾਣਾ ਨੂੰ ਆਈਸੀਸੀ ਨੇ ਇੰਗਲੈਂਡ ਦੌਰੇ ‘ਤੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਈਸੀਸੀ ਨੇ ਦੋਵਾਂ ਨੂੰ ਮਹੀਨੇ ਦੀ ਸਰਵਉੱਚ ਮਹਿਲਾ ਖਿਡਾਰੀ ਦੇ ਖਿਤਾਬ ਲਈ ਨਾਮਜ਼ਦ ਕੀਤਾ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੀ ਸਪਿਨਰ ਸੋਫੀ ਅਕਲੇਸਟੋਨ ਨੂੰ ਵੀ ਮਹਿਲਾ ਵਰਗ ‘ਚ ਸ਼ਾਮਲ ਕੀਤਾ ਗਿਆ ਹੈ। ਪੁਰਸ਼ ਵਰਗ ‘ਚ ਨਿਊਜ਼ੀਲੈਂਡ ਦੇ ਬੱਲੇਬਾਜ਼ ਡੇਵੋਨ ਕੌਨਵੇ ਤੇ ਤੇਜ਼ ਗੇਂਦਬਾਜ਼ ਕਾਈਲ ਜੈਮੀਸਨ ਤੋਂ ਇਲਾਵਾ ਦੱਖਣੀ ਅਫਰੀਕਾ ਦੇ ਕੁਇੰਟਨ ਡੀ ਕਾੱਕ ਨੂੰ ਚੁਣਿਆ ਗਿਆ ਹੈ।
ਖੇਡ ਦੇ ਸਭ ਤੋਂ ਛੋਟੇ ਫਾਰਮੈਟ ਵਿਚ ਸਾਰਿਆਂ ਨੂੰ ਪ੍ਰਭਾਵਤ ਕਰਨ ਵਾਲੀ 17 ਸਾਲਾ ਸ਼ੈਫਾਲੀ ਨੇ ਇੰਗਲੈਂਡ ਖ਼ਿਲਾਫ਼ ਦੋਵਾਂ ਪਾਰੀਆਂ ਵਿਚ ਅਰਧ ਸੈਂਕੜੇ ਦੀ ਮਦਦ ਨਾਲ 96 ਅਤੇ 63 ਦੌੜਾਂ ਬਣਾਈਆਂ ਜਿਸ ਨਾਲ ਉਹ ਮੈਚ ਦੀ ਖਿਡਾਰਨ ਬਣ ਗਈ। ਉਹ ਭਾਰਤ ਦੀ ਪਹਿਲੀ ਖਿਡਾਰੀ ਤੇ ਦੁਨੀਆ ਦੀ ਚੌਥੀ ਖਿਡਾਰੀ ਬਣ ਗਈ ਜਿਸ ਨੇ ਆਪਣੇ ਡੈਬਿਊ ਟੈਸਟ ਦੀਆਂ ਦੋਵੇਂ ਪਾਰੀਆਂ ‘ਚ ਅਰਧ ਸੈਂਕੜੇ ਲਾਏ ਸਨ। ਉਸ ਦੀ ਪਹਿਲੀ ਪਾਰੀ ਦਾ ਸਕੋਰ ਡੈਬਿਊ ‘ਤੇ ਇਕ ਭਾਰਤੀ ਕਿਸੇ ਭਾਰਤੀ ਮਹਿਲਾ ਦਾ ਸਰਬੋਤਮ ਸਕੋਰ ਸੀ। ਉਸਨੇ ਇੰਗਲੈਂਡ ਖ਼ਿਲਾਫ਼ ਦੋ ਵਨਡੇ ਮੈਚਾਂ ‘ਚ 85.50 ਦੇ ਸਟ੍ਰਾਈਕ ਰੇਟ ਨਾਲ 59 ਦੌੜਾਂ ਬਣਾਈਆਂ।