62.42 F
New York, US
April 23, 2025
PreetNama
ਖੇਡ-ਜਗਤ/Sports News

ICC ਫਿਕਸਿੰਗ ਨੂੰ ਲੈ ਕੇ ਸਖ਼ਤ, ਯੂਸਫ ‘ਤੇ ਲਾਇਆ 7 ਸਾਲ ਦਾ BAN

ICC ban oman cricketer: ਦੁਬਈ: ਕ੍ਰਿਕਟ ਵਿੱਚ ਮੈਚ ਫਿਕਸਿੰਗ ਅਤੇ ਸਪਾਟ ਫਿਕਸਿੰਗ ਦੀ ਸਮੱਸਿਆ ਵੱਧਦੀ ਜਾ ਰਹੀ ਹੈ । ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ICC) ਇਸ ਸਮੱਸਿਆ ਨੂੰ ਰੋਕਣ ਲਈ ਗੰਭੀਰ ਹੈ । ICC ਨੇ ਭ੍ਰਿਸ਼ਟਾਚਾਰ ਨਾਲ ਸਬੰਧਤ ਗਤੀਵਿਧੀਆਂ ਲਈ ਓਮਾਨ ਦੀ ਟੀਮ ਦੇ ਯੂਸਫ ਅਬਦੁੱਲਾਹਿਮ ਅਲ ਬਲੂਸ਼ੀ ਨੂੰ ਸੱਤ ਸਾਲਾਂ ਲਈ ਮੁਅੱਤਲ ਕਰ ਦਿੱਤਾ ਹੈ ।

ਦਰਅਸਲ, ਜਨਵਰੀ ਵਿੱਚ ICC (ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ) ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਨੇ ਯੂਸਫ਼ ਅਬਦੁੱਲਾਹਮੀ ਨੂੰ ਸਪਾਟ ਫਿਕਸਿੰਗ ਸਮੇਤ ਚਾਰ ਮਾਮਲਿਆਂ ਵਿੱਚ ਦੋਸ਼ੀ ਪਾਇਆ ਸੀ । ਇਹ ਕੇਸ ਸੰਯੁਕਤ ਅਰਬ ਅਮੀਰਾਤ (UAE) ਵਿੱਚ ਖੇਡੇ ਗਏ 2019 ਟੀ-20 ਵਿਸ਼ਵ ਕੱਪ ਕੁਆਲੀਫਾਇਰ ਨਾਲ ਸਬੰਧਿਤ ਹੈ ।

ICC ਨੇ ਸੋਮਵਾਰ ਨੂੰ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਯੂਸਫ਼ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ । ਇਸ ਸਬੰਧੀ ICC ਦੇ ਜਨਰਲ ਮੈਨੇਜਰ ਐਲੈਕਸ ਮਾਰਸ਼ਲ ਨੇ ਕਿਹਾ ਕਿ ਇਹ ਬਹੁਤ ਗੰਭੀਰ ਅਪਰਾਧ ਹੈ, ਜਿੱਥੇ ਖਿਡਾਰੀ ਨੇ ਕੁਝ ਗਲਤ ਕਰਨ ਦੀ ਕੋਸ਼ਿਸ਼ ਕੀਤੀ । ਹਾਲਾਂਕਿ, ਉਹ ਇਸ ਵਿੱਚ ਟੀਮ ਦੇ ਸਾਥੀਆਂ ਨੂੰ ਸ਼ਾਮਿਲ ਕਰਨ ਵਿੱਚ ਸਫਲ ਨਹੀਂ ਹੋਇਆ ਸੀ ।

ਦੱਸ ਦੇਈਏ ਕਿ ਪਾਕਿਸਤਾਨ ਸੁਪਰ ਲੀਗ (PSL) ਵਿੱਚ ਵੀ ਕਈ ਕ੍ਰਿਕਟਰਾਂ ‘ਤੇ ਸਪਾਟ ਫਿਕਸਿੰਗ ਅਤੇ ਬਾਲ ਟੇਪਰਿੰਗ ਦੇ ਦੋਸ਼ ਲਗਾਏ ਗਏ ਹਨ । ਸਪਾਟ ਫਿਕਸਿੰਗ ਮਾਮਲਿਆਂ ਵਿੱਚ ਕੁਝ ਖਿਡਾਰੀਆਂ ‘ਤੇ ਵੀ ਪਾਬੰਦੀ ਲਗਾਈ ਗਈ ਹੈ ।

Related posts

ਟੁੱਟ ਗਈ ਰੀੜ੍ਹ ਦੀ ਹੱਡੀ ਪਰ ਧਰਮਬੀਰ ਨੇ ਨਹੀਂ ਛੱਡੀ ਮੈਡਲ ਜਿੱਤਣ ਦੀ ਜ਼ਿਦ, ਹੁਣ ਟੋਕੀਓ ਪੈਰਾ ਓਲੰਪਿਕ ‘ਚ ਲੈਣਗੇ ਹਿੱਸਾ

On Punjab

ਦੂਜੇ ਟੈਸਟ ‘ਚ ਭਾਰਤ ਨੇ ਵੈਸਟਇੰਡੀਜ਼ ਸਾਹਮਣੇ ਰੱਖਿਆ 264 ਦੌੜਾਂ ਦਾ ਟੀਚਾ

On Punjab

ਫਰਿਟਜ ਨੇ ਨਡਾਲ ਦਾ ਜੇਤੂ ਰੱਥ ਰੋਕ ਕੇ ਜਿੱਤਿਆ ਖ਼ਿਤਾਬ, ਨਡਾਲ ਦੀ ਇਹ ਇਸ ਸਾਲ ਪਹਿਲੀ ਹਾਰ

On Punjab